ਮੋਗਾ : ਪਿਛਲੇ ਮਹੀਨੇ ਦੌਰਾਨ ਹੋਈ ਭਾਰੀ ਗੜੇਮਾਰੀ ਭਾਰੀ ਮੀਂਹ ਤੇ ਤੂਫ਼ਾਨ ਕਾਰਨ ਕਿਸਾਨਾਂ ਦੇ ਕਣਕ ਆਲੂਆਂ ਤੇ ਹੋਰ ਸਬਜ਼ੀਆਂ ਸਮੇਤ ਹਾੜੀ ਦੀਆਂ ਫਸਲਾਂ ਦੀ ਬਹੁਤ ਸਾਰ ਇਲਾਕਿਆ ਵਿੱਚ ਭਾਰੀ ਤਬਾਹੀ ਹੋਈ ਹੈ ਜਿਸ ਦੀ ਭਰਭਾਈ ਨਹੀਂ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1 ਅਤੇ ਬਲਾਕ ਮੰਗ 2 ਵਲੋਂ ਡਿਪਟੀ ਮਿਸਨਰ ਮੋਗਾ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ|ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਨਾਲ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ ਜਿਸ ਕਰਕੇ ਕਿਸਾਨ ਅੱਜ ਪ੍ਰੇਸ਼ਾਨ ਹਨ, ਸੂਬਾ ਜਨਰਲ ਕਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜਿਲ੍ਹਾ ਵਿੱਤ ਸਕੱਤਰ ਬਲੋਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਹੋਈ ਭਾਰੀ ਗੜੇਮਾਰੀ, ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਕਣਕ ਆਲੂਆਂ ਤੇ ਹੋਰ ਸਬਜ਼ੀਆਂ ਸਮੇਤ ਹਾੜੀ ਦੀਆਂ ਫਸਲਾਂ ਦੀ ਬਹੁਤ ਸਾਰੇ ਇਲਾਕਿਆ ਵਿੱਚ ਭਾਰੀ ਤਬਾਹੀ ਹੋਈ ਹੈ।
200 ਪ੍ਰਤੀਸ਼ਤ ਭਾਰੀ ਤਬਾਹੀ ਹੋਈ: ਭਾਵੇਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਦੀ ਪੁਰਜੋਰ ਮੰਗ ਦੇ ਬਾਵਜੂਦ ਨਿਗੁਣਾ ਮੁਆਵਜਾ ਦੇਣ ਦਾ ਐਲਾਨ ਕੀਤਾ ਸੀ, ਪਰ ਉਹ ਵੀ ਅਜੇ ਤੱਕ ਬਹੁਤੇ ਥਾਈਂ ਲਾਗੂ ਨਹੀਂ ਕੀਤਾ। ਮਾਨਸਾ ਵਰਗੇ ਜਿਲ੍ਹਿਆਂ ਵਿੱਚ ਜਿੱਥੇ ਫਸਲਾਂ ਦੀ 200 ਪ੍ਰਤੀਸ਼ਤ ਭਾਰੀ ਤਬਾਹੀ ਹੋਈ ਸੀ ਉਥੇ ਵੀ 6500 ਰੁਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਅਦਾਇਗੀ ਕੀਤੀ ਹੈ ਜੋ ਕਿ ਕਿਸਾਨਾ ਨਾਲ ਬਹੁਤ ਵੱਡਾ ਧੱਕਾ ਹੈ ਅਤੇ ਪਿਛਲੇ ਦਿਨੀਂ ਹੀ ਰਜਬਾਹੇ ਟੁੱਟਣ ਨਾਲ ਵੀ ਕੁਝ ਥਾਵਾਂ ਤੋਂ ਫਸਲਾਂ ਦੀ ਭਾਰੀ ਤਬਾਹੀ ਹੋਈ।
- Heera Paneer Wala: ਦੁੱਧ ਦੇ ਪਤੀਲੇ 'ਚ ਮੱਖੀਆਂ-ਮੱਛਰ ਵਾਲੀ ਵੀਡੀਓ ਵਾਇਰਲ ਹੋਣ 'ਤੇ ਸਿਹਤ ਵਿਭਾਗ ਦੀ ਰੇਡ
- ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉੱਤੇ ਕੀਤਾ ਦੁੱਖ ਦਾ ਪ੍ਰਗਟਾਅ
- ਲੰਦਨ ਦੇ ਸ਼ਹਿਰ ਕੋਵੈਂਟਰੀ ਨੂੰ ਜਸਵੰਤ ਸਿੰਘ ਬਿਰਦੀ ਦੇ ਰੂਪ 'ਚ ਮਿਲਿਆ ਪਹਿਲਾ ਪੱਗੜੀ ਧਾਰੀ ਲਾਰਡ ਮੇਅਰ, ਪੰਜਾਬ ਦਾ ਨਾਂ ਹੋਇਆ ਹੋਰ ਉੱਚਾ
ਤੂਫਾਨ ਸ਼ਹਿਰ ਨਾਲ ਅਤੇ ਰਜਬਾਹੇ ਟੁੱਟਣ ਨਾਲ: ਇਸ ਕਰਕੇ ਜਥੇਬੰਦੀ ਮੰਗ ਕਰਦੀ ਹੈ ਕਿ ਤਬਾਹੀ ਲਈ ਐਲਾਨ ਕੀਤੇ ਗਏ 15000 ਰੁਪੈ ਪ੍ਰਤੀ ਏਕੜ ਦੇ ਵਿਚ ਇਸ ਦੀ ਅਦਾਇਗੀ ਵੀ ਸਿਰਫ ਪੰਜ ਏਕੜ ਤੱਕ ਕੀਤੀ ਜਾਰਹੀ ਹੈ। ਸਰਕਾਰ ਨੇ ਵਿਸ਼ੇਸ ਗਿਰਦਾਵਰੀ ਵਿੱਚ ਦਰਜ ਤਬਾਹੀ ਮੁਤਾਬਿਕ ਇਸ ਐਲਾਨੇ ਗਏ। ਮੁਆਵਜੇ ਦੀ ਅਲਰੀ ਸਾਰੇ ਪੀੜਤ ਦਸਤਕਾਰਾਂ ਨੂੰ ਤੁਰੰਤ ਕੀਤੀ ਜਾਵੇ, ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਤੋਂ ਘੱਟ ਰੇਟ 'ਤੇ ਵਿਕੀ ਕਣਕ ਅਤੇ ਆਲੂਆਂ ਆਦਿ ਦੂਜੀਆਂ ਫਸਲਾਂ ਦੇ ਘਾਟੇ ਦੀ ਪੂਰੀ ਭਰਪਾਈ ਕੀਤੀ ਜਾਵੇ, ਇਨ੍ਹਾਂ ਦਿਨੀਂ ਤੂਫਾਨ ਸ਼ਹਿਰ ਨਾਲ ਅਤੇ ਰਜਬਾਹੇ ਟੁੱਟਣ ਨਾਲ ਹੋਈ ਸੌਣੀ ਫਸਲਾਂ ਤੇ ਮਣਾਂ ਦੀ ਤਬਾਹੀ ਤੋਂ ਇਲਾਵਾ ਕਰ ਮਨੁੱਖ ਤੋਂ ਪਸ਼ੂ ਮੌਤ ਦਾ ਸ਼ਿਕਾਰ ਵੀ ਹੋਏ ਸਨ। ਇਸ ਤਬਾਹੀ ਦੀ ਵਿਸ਼ੇਸ਼ ਗੁਰਚੰਗੇ ਤੁਰੰਤ ਕਰਵਾ ਕੇ ਹੋਏ ਫਸਲੀ ਅਤੇ ਮਕਾਨਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਮੌਤ ਦਾ ਸ਼ਿਕਾਰ ਹੋਏ ਲੋਕਾਂ, ਪਸ਼ੂਆ ਦੇ ਵਾਰਸਾਂ ਮਾਲਕਾਂ ਨੂੰ ਢੁੱਕਵਾਂ ਦਿੱਤਾ ਜਾਵੇ। ਅਖੀਰ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਐਸ.ਡੀ.ਐਮ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ ।