ਮੋਗਾ : ਐਨਆਰਆਈ (NRI) ਮਿਲਣੀ ਸਮਾਗਮ (NRI meeting ceremony in Moga) ਸੋਮਵਾਰ ਮੋਗਾ ISF ਕਾਲਜ ਵਿਖੇ ਕਰਵਾਇਆ ਗਿਆ। ਪੰਜਾਬ ਵਿੱਚ ਇਹ ਤੀਜਾ ਸਮਾਗਮ ਹੈ। ਅੱਜ 7 ਜ਼ਿਲ੍ਹਿਆਂ ਤੋਂ ਪ੍ਰਵਾਸੀ ਭਾਰਤੀ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਸਨ। ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜੇ। ਉਨ੍ਹਾਂ ਨਾਲ ਹੀ 7 ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਜ਼ਿਲ੍ਹੇ ਦੇ ਵਿਧਾਇਕ ਵੀ ਪੁੱਜੇ। ਸਭ ਦੀ ਹਾਜ਼ਰੀ 'ਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਸੁਣ ਕੇ ਹਾਜ਼ਰ ਅਧਿਕਾਰੀ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ 'ਤੇ 300 ਦੇ ਕਰੀਬ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਅਤੇ ਮੰਤਰੀ ਨੇ ਸਾਰਿਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ।
NRI ਲੋਕਾਂ ਨੇ ਦੱਸਿਆ ਆਪਣਾ ਦੁੱਖ: ਸਮੱਸਿਆ ਲੈ ਕੇ ਆਏ ਐਨਆਰਆਈ ਲੋਕਾਂ ਨੇ ਦੱਸਿਆ ਕਿ ਅੱਜ ਸਰਕਾਰ ਵੱਲੋਂ ਐਨਆਰਆਈ ਮਿਲਣੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਾਡੀ ਸ਼ਿਕਾਇਤ ਸਿੱਧੀ ਮੰਤਰੀ ਕੋਲ ਪਹੁੰਚਾਉਣ ਦਾ ਮੌਕਾ ਮਿਲਿਆ। ਜੋ ਦਫ਼ਤਰ ਵਿੱਚ ਸਾਲਾਂ ਤੱਕ ਕਾਗਜ਼ਾਂ ’ਤੇ ਹੀ ਰਹੀ। ਕੋਈ ਸੁਣਵਾਈ ਨਹੀਂ ਹੋਈ ਪਰ ਅੱਜ ਮੰਤਰੀ ਨੇ ਉਨ੍ਹਾਂ ਦੀ ਸਮੱਸਿਆ ਸੁਣੀ ਅਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਦੀ ਡਿਊਟੀ ਲਗਾਈ।
ਕੈਬਨਿਟ ਮੰਤਰੀ ਸੁਣਿਆ ਮੁਸ਼ਕਿਲਾਂ : ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਪੰਜਾਬ ਵਿੱਚ ਐਨ.ਆਰ.ਆਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੈ। ਇਸੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਇੱਕ ਐਨਆਰਆਈ ਮਿਲਣੀ ਸਮਾਗਮ ਕਰਵਾਇਆ ਗਿਆ। ਅੱਜ ਤੀਜਾ ਸਮਾਗਮ ਮੋਗਾ ਵਿੱਚ ਕੀਤਾ ਗਿਆ। ਅੱਜ 7 ਜ਼ਿਲ੍ਹਿਆਂ ਦੇ ਪ੍ਰਵਾਸੀ ਭਾਰਤੀ ਆਪਣੀਆਂ ਸਮੱਸਿਆਵਾਂ ਲੈ ਕੇ ਲੋਕ ਪਹੁੰਚੇ। ਲੋਕਾਂ ਨੇ ਸਮੱਸਿਆ ਦੱਸੀਆ। ਇਸ ਮੌਕੇ ਮੌਜੂਦ ਅਧਿਕਾਰੀ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ।
ਜਿਆਦਾਕਰ ਜ਼ਮੀਨ ਦੀ ਸਮੱਸਿਆ: ਜ਼ਿਆਦਾਤਰ ਐੱਨ.ਆਰ.ਆਈਜ਼ ਦੀ ਜ਼ਮੀਨ ਨੂੰ ਲੈ ਕੇ ਸਮੱਸਿਆ ਹੈ। ਕਿਸੇ ਵੀ ਅਧਿਕਾਰੀ ਜਿਸ ਨੇ ਐੱਨ.ਆਰ.ਆਈਜ਼ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ। ਉਸ ਉਤੇ ਕਾਰਵਾਈ ਕੀਤੀ ਜਾਵੇਗੀ। ਪ੍ਰਵਾਸੀ ਭਾਰਤੀਆਂ ਨੂੰ ਕੋਈ ਸਮੱਸਿਆ ਨਾ ਆਵੇ, ਇਸ ਲਈ ਹਰ ਜ਼ਿਲ੍ਹੇ ਵਿੱਚ ਇੱਕ ਅਦਾਲਤ ਬਣਾਈ ਜਾਵੇਗੀ। ਜਿਸ ਵਿੱਚ ਸਿਰਫ਼ ਐਨ.ਆਰ.ਆਈਜ਼ ਦੀ ਸੁਣਵਾਈ ਹੋਵੇਗੀ।
ਇਹ ਵੀ ਪੜ੍ਹੋ:- ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਿਰੋਹ ਦਾ ਮੈਬਰ ਗ੍ਰਿਫਤਾਰ, ਕੀਤੇ ਵੱਡੇ ਖੁਲਾਸੇ