ਮੋਗਾ: ਮੋਗਾ ਦੇ ਪਿੰਡ ਜਨੇਰ ਵਿੱਚ ਵਿਸ਼ਨੂੰ ਭਗਵਾਨ ਦੀ ਪ੍ਰਾਚੀਨ ਮੂਰਤੀ ਦੀ ਸਥਾਪਨਾ ਕੀਤੀ ਹੋਈ ਹੈ। ਦੂਰੋ ਦੂਰੋ ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਆਉਦੇਂ ਹਨ। ਪਿੰਡ ਜਨੇਰ ਵਿਸ਼ਨੂੰ ਭਗਵਾਨ ਦਾ ਮੰਦਰ 1968 ਦੇ ਸਮੇਂ ਤੋਂ ਬਣਿਆ ਹੋਇਆ ਹੈ। ਇਹ ਮੂਰਤੀ ਪਿੰਡ ਦੀ ਥੇ ਤੋਂ 1968 ਵਿੱਚ ਨਿਕਲੀ ਸੀ। ਸਬ ਤੋਂ ਪਹਿਲਾਂ ਪਿੰਡ ਵਾਸੀ ਗੁਰਮੇਲ ਸਿੰਘ ਨੂੰ ਇਸ ਮੂਰਤੀ ਦੇ ਦਰਸ਼ਨ ਹੋਏ ਸਨ।
ਹਰ ਮਨੋਕਾਵਨਾਂ ਹੁੰਦੀ ਹੈ ਪੂਰੀ: ਇੱਥੇ ਆਉਣ ਵਾਲੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇੱਥੇ ਆ ਕੇ ਜੋ ਕੁਝ ਵੀ ਮੰਗੋ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇੱਥੇ ਲੋਕ ਦੂਰ ਦੂਰ ਤੋਂ ਦਰਸ਼ਨ ਕਰਨ ਦੇ ਲਈ ਆਉਂਦੇ ਹਨ। ਵਿਸਨੂੰ ਭਗਵਾਨ ਦੇ ਜਿਨ੍ਹੇ ਵੀ ਰੂਪ ਹਨ ਉਹ ਇਸ ਮੂਰਤੀ ਉਤੇ ਉਕਰੇ ਹੋਏ ਨਜ਼ਰ ਆਉਦੇ ਹਨ। ਲੋਕ ਇੱਥੇ ਦੇਸ਼ੀ ਘਿਓ ਦਾ ਲੱਡੂ ਚੜਾਉਂਦੇ ਹਨ।
ਹਰ ਸਾਲ ਲੱਗਦਾ ਹੈ ਮੇਲਾ: ਮੰਦਰ ਬਾਰੇ ਜਾਣਕਾਰੀ ਦਿੰਦੇ ਹੋਏ ਪੰਡਿਤ ਨੇ ਦੱਸਿਆ ਕਿ ਇਸ ਪਿੰਡ ਦੀ ਥੇ ਵਿੱਚੋ ਮੂਰਤੀ ਪ੍ਰਗਟ ਹੋਈ ਸੀ 1 ਜਨਵਰੀ ਨੂੰ ਇਹ ਮੂਰਤੀ ਮਿਲੀ ਸੀ ਉਸ ਸਮੇਂ ਤੋਂ ਲੈ ਕੇ ਹੀ ਇਸ ਪਿੰਡ ਵਿੱਚ 1 ਜਨਵਰੀ ਨੂੰ ਮੇਲਾ ਲੱਗਦਾ ਹੈ। ਇਸ ਪਿੰਡ ਦੇ ਲੋਕ 1 ਜਨਵਰੀ ਨੂੰ ਵਿਸ਼ਨੂੰ ਭਗਵਾਨ ਦਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਉਦੇ ਹਨ। ਪੰਡਿਤ ਨੇ ਦੱਸਿਆ ਕਿ ਜੋ ਔਰਤ ਇਸ ਮੂਰਤੀ ਦੀ ਸੇਵਾ ਕਰਦੀ ਸੀ ਉਸ ਦੀ ਕਹੇ ਬੋਲ ਵੀ ਪੂਰੇ ਹੁੰਦੇ ਸਨ।
ਧਾਤੂ ਦਾ ਨਹੀਂ ਲੱਗਿਆ ਪਤਾ: ਇਸ ਮੂਰਤੀ ਵਿੱਚ ਵਿਸ਼ਨੂੰ ਭਗਵਾਨ ਦੇ ਵਿਸ਼ਾਲ ਰੂਪ ਦੇ ਦਰਸ਼ਨ ਹੁੰਦੇ ਹਨ। ਇਸ ਮੂਰਤੀ ਵਿੱਚ ਭਗਵਾਨ ਵਿਸ਼ਨੂੰ ਦੇ ਕਈ ਰੂਪ ਦਿਖਾਏ ਗਏ ਹਨ। ਇਹ ਮੂਰਤੀ ਕਿਸ ਧਾਤੂ ਦੀ ਬਣੀ ਹੋਈ ਹੈ ਇਸ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀ ਲੱਗ ਸਕਿਆ। ਹਰ ਸਾਲ ਪੁਰਾਤਤਵ ਵਿਭਾਗ ਵਾਲੇ ਜਾ ਹੋਰ ਵਿਗਿਆਨੀ ਆਉਦੇ ਹਨ ਪਰ ਇਸ ਦੀ ਧਾਤੂ ਦਾ ਕੋਈ ਵੀ ਪਤਾ ਨਹੀਂ ਲਗਾ ਸਕਿਆ। ਇਸ ਪਿੰਡ ਦਾ ਸਬੰਧ ਰਾਜਾ ਜਨਕ ਨਾਲ ਹੈ। ਜਿਸ ਕਾਰਨ ਇਸ ਪਿੰਡ ਦੇ ਲੋਕਾ ਨੂੰ ਅਨਮੋਲ ਖਜ਼ਾਨੇ ਮਿਲਦੇ ਰਹਿੰਦੇ ਹਨ।
ਮੂਰਤੀ ਹੋ ਗਈ ਸੀ ਚੋਰੀ: ਪੰਡਿਤ ਨੇ ਦੱਸਿਆ ਕੇ ਮੰਦਰ ਵਿੱਚ ਸਥਾਪਤ ਕਰਨ ਤੋਂ ਬਾਅਦ ਇਹ ਮੂਰਤੀ ਚੋਰੀ ਹੋ ਗਈ ਸੀ। ਮੂਰਤੀ ਦਾ ਸੌਦਾ ਵਿਦੇਸ਼ ਵਿੱਚ ਕੀਤਾ ਗਿਆ ਸੀ ਜਿਸ ਕਾਰਨ ਮੂਰਤੀ ਨੂੰ ਫਿਰ ਪਿੰਡਾ ਵਾਪਸ ਲਿਆਦਾਂ ਗਿਆ। ਮਾਨਤਾ ਹੈ ਕਿ ਜਿਸ ਪਿਓ ਪੁੱਤ ਅਤੇ ਹੋਰ ਆਦਮੀ ਨੇ ਮੂਰਤੀ ਚੋਰੀ ਕੀਤੀ ਸੀ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ।
ਇਹ ਵੀ ਪੜ੍ਹੋ:- ਨਾਈਜੀਰੀਅਨ ਮੂਲ ਦੇ ਕਲਾਕਾਰ Tion Wyane ਪਹੁੰਚੇ ਪਿੰਡ ਮੂਸਾ, ਨਵੇਂ ਗਾਣੇ ਦੀ ਪਿੰਡ ਮੂਸਾ ਵਿੱਚ ਕੀਤੀ ਸ਼ੂਟਿੰਗ