ਮੋਗਾ: ਮੋਗਾ ਫਿਰੋਜ਼ਪੁਰ ਰੋਡ 'ਤੇ ਉਸ ਵਕਤ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇਕ ਡਲਿਵਰੀ ਕੇਸ ਲੈ ਕੇ ਆਈ ਐਂਬੂਲੈਂਸ ਗੱਡੀ ਸਕੂਲ ਵੈਨ ਨਾਲ ਪਿੱਛੇ ਤੋਂ ਟਕਰਾ ਗਈ। ਲੋਕਾਂ ਦੇ ਦੱਸਣ ਮੁਤਾਬਿਕ ਹਾਦਸਾ ਇੰਨਾ ਭਿਆਨਕ ਸੀ ਕਿ ਜ਼ੋਰਦਾਰ ਆਵਾਜ਼ ਆਈ। ਇਸ ਦੌਰਾਨ ਐਂਬੂਲੈਂਸ ਤੇ ਡਰਾਈਵਰ, ਡਾਕਟਰ, ਗਰਭਵਤੀ ਮਹਿਲਾ ਤੋਂ ਇਲਾਵਾ 3 ਬੱਚੇ ਜ਼ਖ਼ਮੀ ਹੋ ਗਏ ਹਨ।
ਇਸ ਦੌਰਾਨ ਸਕੂਲ ਵੈਨ ਵਿੱਚ ਬੈਠੇ ਬੱਚਿਆਂ ਨੇ ਦੱਸਿਆ ਕਿ ਵੈਨ ਵਿੱਚ ਕੁੱਲ 20 ਤੋਂ ਜ਼ਿਆਦਾ ਬੱਚੇ ਸਵਾਰ ਸਨ ਅਤੇ ਉਨ੍ਹਾਂ ਦਾ ਡਰਾਈਵਰ ਡਿਵਾਈਡਰ ਦੇ ਕੋਲ ਗੱਡੀ ਲਾ ਕੇ ਚਲਾ ਗਿਆ ਅਤੇ ਪਿੱਛੋਂ ਤੇਜ਼ ਰਫਤਾਰ ਆ ਰਹੀ ਐਂਬੂਲੈਂਸ ਵਿੱਚ ਵੈਨ ਵਿੱਚ ਆ ਕੇ ਵੱਜੀ। School van and ambulance collide in Moga.
ਉੱਥੇ ਹੀ ਚਸ਼ਮਦੀਦਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਰਾਸਰ ਸਕੂਲ ਵੈਨ ਦੇ ਡਰਾਈਵਰ ਦੀ ਗਲਤੀ ਹੈ ਕਿਉਂਕਿ ਉਹ ਆਪਣਾ ਗੱਡੀ ਦਾ ਹੌਰਨ ਠੀਕ ਕਰਾਉਣ ਲਈ ਬੱਚਿਆਂ ਨਾਲ ਭਰੀ ਬੱਸ ਨੈਸ਼ਨਲ ਹਾਈਵੇ ਦੇ ਕੋਲ ਡਿਵਾਈਡਰ ਤੇ ਰੌਂਗ ਸਾਈਡ ਲਗਾ ਗਿਆ ਅਤੇ ਪਿੱਛੋਂ ਆ ਰਹੀ ਐਂਬੂਲੈਂਸ ਉਸ ਦੇ ਵਿੱਚ ਆ ਕੇ ਵੱਜੀ।
ਇਹ ਵੀ ਪੜ੍ਹੋ: ਥਾਈਲੈਂਡ ਵਿੱਚ ਭੀੜ ਉੱਤੇ ਅੰਨ੍ਹੇਵਾਹ ਗੋਲੀਬਾਰੀ, 31 ਦੀ ਮੌਤ