ETV Bharat / state

ਅੰਮ੍ਰਿਤਪਾਲ ਦਾ ਵੱਡਾ ਬਿਆਨ, ਗੁਲਾਮੀ ਦੀ ਨਿਸ਼ਾਨੀ ਨਜ਼ਰਬੰਦ ਕਰਨਾ, ਸੁਣੋ SSP ਨੇ ਕੀ ਕਿਹਾ...

ਅੰਮ੍ਰਿਤਪਾਲ ਸਿੰਘ ਨੂੰ ਮੋਗਾ ਦੇ ਪਿੰਡ ਸਿੰਘਾਂ ਵਾਲ਼ਾ ਨੇੜੇ ਗੁਰਦੁਆਰਾ ਡੇਰਾ ਭਾਈ ਸੇਵਾ ਵਿਖੇ ਇਕ ਘਰ ਵਿਚ ਨਜ਼ਰਬੰਦ ਕਰ ਲਿਆ ਗਿਆ ਸੀ, ਜਿਸ ਨੂੰ ਹੁਣ ਮੋਗਾ ਪੁਲਿਸ ਵੱਲੋਂ ਰੀਲਿਜ ਕਰ ਦਿੱਤਾ ਗਿਆ ਹੈ,ਤਾਂ ਕਿ ਉਹ ਜਲੰਧਰ ਸਮਾਗਮ ’ਚ ਨਾ ਜਾ ਸਕਣ। ਇਸ ਸਬੰਧੀ ਉਨ੍ਹਾਂ ਮੀਡੀਆ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗੁਲਾਮੀ ਦਾ ਪ੍ਰਤੀਕ ਹੈ ਕਿ ਕੋਈ ਆਪਣੇ ਗੁਰੂ ਦੇ ਦਰਸ਼ਨ ਨਹੀ ਕਰ ਸਕਦਾ। Amritpal was detained IN MOGA

Amritpal was detained IN MOGA
Amritpal was detained IN MOGA
author img

By

Published : Nov 5, 2022, 5:51 PM IST

Updated : Nov 5, 2022, 10:19 PM IST

ਮੋਗਾ: ਅੰਮ੍ਰਿਤਪਾਲ ਸਿੰਘ ਨੂੰ ਮੋਗਾ ਦੇ ਪਿੰਡ ਸਿੰਘਾਂ ਵਾਲ਼ਾ ਨੇੜੇ ਗੁਰਦੁਆਰਾ ਡੇਰਾ ਭਾਈ ਸੇਵਾ ਵਿਖੇ ਇਕ ਘਰ ਵਿਚ ਨਜ਼ਰਬੰਦ ਕਰ ਲਿਆ ਗਿਆ ਸੀ, ਜਿਸ ਨੂੰ ਹੁਣ ਮੋਗਾ ਪੁਲਿਸ ਵੱਲੋਂ ਰੀਲਿਜ ਕਰ ਦਿੱਤਾ ਗਿਆ ਹੈ, ਇਹ ਇਸ ਕਰਕੇ ਕੀਤਾ ਸੀ ਤਾਂ ਕਿ ਉਹ ਜਲੰਧਰ ਸਮਾਗਮ ’ਚ ਨਾ ਜਾ ਸਕਣ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਲੰਧਰ ਵਿਚ ਨਗਰ ਕੀਰਤਨ ’ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੰਗਤ ਦਾ ਸੱਦਾ ਮਿਲਿਆ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਫੋਰਸ ਲਗਾ ਕੇ ਸਾਨੂੰ ਰੋਕ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਦਾ ਕਹਿਣਾ ਹੈ ਕਿ ਜਲੰਧਰ ਵਿਚ ਹਾਲਾਤ ਖ਼ਰਾਬ ਹੋ ਸਕਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਜਾ ਸਕਦਾ। ਪਰ ਇਸ ਦੇ ਉਲਟ ਜਲੰਧਰ ਵਿਚ ਸਭ ਠੀਕ ਠਾਕ ਚੱਲ ਰਿਹਾ ਹੈ ਅਤੇ ਨਾ ਹੀ ਉਥੇ ਕਿਸੇ ਤਰ੍ਹਾਂ ਦੀ ਬੰਦ ਕਾਲ ਹੈ। Amritpal was detained IN MOGA

Amritpal was detained IN MOGA

ਸੁਧੀਰ ਸੂਰੀ ਦੇ ਕਤਲ ਬਾਰੇ ਬੋਲੇ ਅੰਮ੍ਰਿਤਪਾਲ : ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਹਿੰਦੂ ਆਗੂ ਸੁਧੀਰ ਸੂਰੀ ਦੇ ਕਾਤਲ ਦੀ ਗੱਡੀ ’ਤੇ ਵਾਰਸ ਪੰਜਾਬ ਜਥੇਬੰਦੀ ਦਾ ਸਟਿੱਕਰ ਲੱਗੇ ਜਾਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਟਿੱਕਰ ਹਜ਼ਾਰਾਂ ਗੱਡੀਆਂ ’ਤੇ ਲੱਗੇ ਹੋਏ ਹਨ। ਇਸ ਤੋਂ ਇਲਾਵਾ ਮੁਲਜ਼ਮ ਦੀ ਗੱਡੀ ’ਤੇ ਉਨ੍ਹਾਂ ਦੇ ਸਟਿੱਕਰ ਤੋਂ ਹੇਠਾਂ ਪੁਲਿਸ ਦਾ ਸਟਿੱਕਰ ਵੀ ਲੱਗਾ ਸੀ ਇਸ ਦਾ ਮਤਲਬ ਕਿ ਪੁਲਿਸ ਕੀ ਹੁਣ ਅਸੀ ਪੁਲਿਸ ਉਤੇ ਵੀ ਇਲਜਾਮ ਲਾਵਾਂਗੇ। ਉਨ੍ਹਾਂ ਕਿਹਾ ਕਿ ਸਰਦਾਰਾਂ ਨੂੰ ਘਰੋਂ ਕੱਢ ਕੇ ਮਾਰਨ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਸੀਂ ਇਸ ਉਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕਿ ਸਰਕਾਰ ਨੂੰ ਇਹ ਗੱਲਾਂ ਗਰਮ ਨਹੀਂ ਲੱਗਦੀਆਂ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੇ ਗੁਲਾਮ ਹੋਣ ਦੀ ਨਿਸ਼ਾਨੀ ਹੈ।

Amritpal was detained IN MOGA

ਨਜ਼ਰਬੰਦ ਕਰਨਾ ਗੁਲਾਮੀ ਦੀ ਨਿਸ਼ਾਨੀ: ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਸਿਰਫ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਹੋਣ ਅਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕਰ ਰਹੇ ਹਨ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਧਰਮ ਖ਼ਿਲਾਫ ਕੋਈ ਗੱਲ ਨਹੀਂ ਕੀਤੀ। ਮੈਂ ਸਿਰਫ ਸੱਚ ਬੋਲਿਆ ਹੈ ਅਤੇ ਸੱਚ ਹੀ ਬੋਲਾਂਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਗੁਰੂ ਦੇ ਲੜ ਲੱਗਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ਵਿਚ ਨਹੀਂ ਆਉਣਾ ਪਰ ਪਿਛਲੀਆਂ ਪੰਜ ਸਰਕਾਰ ਨਸ਼ੇ ਦੇ ਮੁੱਦੇ ’ਤੇ ਬਣੀਆਂ, ਰੋਜ਼ਾਨਾ ਬੇਅਦਬੀਆਂ ਹੋ ਰਹੀਆਂ ਹਨ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਇਹ ਗੁਲਾਮੀ ਦੀ ਅਵਸਥਾ ਹੈ, ਜਿਸ ਨੂੰ ਸਿਰਫ ਗੁਰੂ ਦੇ ਲੜ ਲੱਗ ਕੇ ਤੋੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨਜ਼ਰਬੰਦ ਕਰਨ ਦੇ ਮਾਮਲੇ ਉਤੇ ਉਨ੍ਹਾਂ ਕਿਹਾ ਕਿ ਜੇ ਇਹ ਚਾਹੁੰਦੇ ਹਨ ਤਾਂ ਮੈਂ ਜੇਲ੍ਹ ਵਿੱਚ ਜਾ ਕੇ ਵੀ ਬੈਠ ਜਾਂਦਾ ਹਾਂ ਇਥੋ ਹੀ ਪਤਾ ਲਗਦਾ ਹੈ ਕਿ ਅਸੀ ਗੁਲਾਮਾ ਵਾਲੀ ਜਿੰਦਗੀ ਜੀ ਰਹੇ ਹਾਂ। ਸਾਨੂੰ ਆਪਣੇ ਗੁਰੂ ਦੇ ਦਰਸ਼ਨ ਕਰਨ ਦਾ ਵੀ ਅਧਿਕਾਰ ਨਹੀਂ ਹੈ।

Amritpal was detained IN MOGA

ਨਜ਼ਰਬੰਦ ਕਰਨ 'ਤੇ ਭੜਕੇ ਸਮਰਥਕ: ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਵਿਚ ਨਗਰ ਕੀਰਤਨ ’ਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਉਨ੍ਹਾਂ ਨੂੰ ਮੋਗਾ ਵਿੱਚ ਹੀ ਰੋਕ ਲਿਆ ਜਿਸ ਕਰਕੇ ਜਲੰਧਰ ਵਿੱਚ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਰੋਸ ਹੈ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਇੱਥੇ ਆ ਜਾਂਦੇ ਤਾਂ ਮਾਹੌਲ ਖਰਾਬ ਨਾ ਹੁੰਦਾ ਪਰ ਹੁਣ ਉਨ੍ਹਾਂ ਨੂੰ ਰੋਕ ਕੇ ਪ੍ਰਸ਼ਾਸਨ ਨੇ ਸਹੀ ਨਹੀ ਕੀਤਾ ਜੇਕਰ ਹੁਣ ਕੁਝ ਵੀ ਹੁੰਦਾ ਹੈ ਉਸ ਦਾ ਜਿਮੇਵਾਰ ਪ੍ਰਸ਼ਾਸਨ ਹੀ ਹੋਵੇਗਾ। ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਬਿਨ੍ਹਾਂ ਕਿਸੇ ਕਾਰਨ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਛੱਡ ਦਿੱਤਾ ਜਾਵੇ ਜੇਕਰ ਪ੍ਰਸਾਸ਼ਨ ਨਹੀ ਛੱਡਦਾ ਤਾਂ ਜਲੰਧਰ ਦੀ ਸੰਗਤ ਇਸ ਬਾਰੇ ਸਟੈਂਡ ਲਵੇਗੀ।

Amritpal was detained in the village of Singhan Wala in Moga

'ਅੰਮ੍ਰਿਤਪਾਲ ਨੂੰ ਸਿਰਫ ਇਸ ਲਈ ਰੋਕਿਆ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ': ਇਸ ਸਬੰਧੀ ਐਸ. ਐਸ. ਪੀ ਮੋਗਾ ਗੁਲਨੀਤ ਖੁਰਾਣਾ ਦਾ ਕਹਿਣਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਜਾਣਾ ਸੀ ਜਿਥੋਂ ਸਾਨੂੰ ਸੂਹ ਮਿਲੀ ਸੀ ਕਿ ਇਹਨਾਂ ਦੇ ਜਾਣ ਨਾਲ ਉਥੇ ਮਹੌਲ ਖਰਾਬ ਹੋ ਸਕਦਾ ਹੈ ਇਸ ਕਰਕੇ ਅਸੀ ਇੰਨ੍ਹਾਂ ਨੂੰ ਪ੍ਰੋਗਰਾਮ 'ਤੇ ਜਾਣ ਤੋਂ ਰੋਕਿਆ ਸੀ।

ਉਥੇ ਨਗਰ ਕੀਰਤਨ ਸਹੀ ਤਰੀਕੇ ਨਾਲ ਕੱਢਿਆ ਗਿਆ ਤੇ ਅਸੀਂ ਹੁਣ ਇਹਨਾਂ ਨੂੰ ਆਪਣੇ ਵੱਲੋਂ ਰਿਲਿਜ ਕਰ ਦਿੱਤਾ ਤੇ ਅਸੀਂ ਬਾਹਰ ਆ ਗਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਇਨ੍ਹਾਂ ਨੂੰ ਸਿਰਫ ਇਸ ਲਈ ਰੋਕਿਆ ਸੀ ਕਿ ਉੱਥੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋ:- ਸੁਧੀਰ ਸੂਰੀ ਦੇ ਸਮਰਥਕਾਂ ਨੇ ਰੇਲ ਟ੍ਰੈਕ ਕੀਤਾ ਜਾਮ

Last Updated : Nov 5, 2022, 10:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.