ਮੋਗਾ: ਅਦਾਕਾਰ ਤੇ ਸਮਾਜਸੇਵੀ ਸੋਨੂੰ ਸੂਦ (Sonu Sood) ਨੇ ਮੋਗਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਜਿੱਥੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਭੈਣ ਮਾਲਵਿਕਾ ਪੰਜਾਬ ਵਿੱਚ ਚੋਣ ਲੜੇਗੀ, ਉਥੇ ਹੀ ਉਹਨਾਂ ਨੇ ਡੇਂਗੂ ਪੀੜਤ ਪਰਿਵਾਰਾਂ ਲਈ ਮਦਦ ਦਾ ਵੱਡਾ ਐਲਾਨ ਕੀਤਾ ਹੈ।
ਇਹ ਵੀ ਪੜੋ: ਸੋਨੂੰ ਸੂਦ ਨੇ ਕੀਤਾ ਵੱਡਾ ਐਲਾਨ, ਭੈਣ ਮਾਲਵਿਕਾ ਲੜੇਗੀ ਪੰਜਾਬ ’ਚ ਚੋਣ
ਡੇਂਗੂ ਪੀੜਤ ਪਰਿਵਾਰਾਂ ਲਈ ਵੱਡਾ ਐਲਾਨ
ਸੋਨੂੰ ਸੂਦ (Sonu Sood) ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਿਆਰ ਹਾਂ ਤੇ ਜੇਕਰ ਕੋਈ ਵੀ ਵਿਅਕਤੀ ਡੇਂਗੂ ਪੀੜਤ ਹੈ ਤੇ ਉਹ ਆਪਣਾ ਇਲਾਜ਼ ਨਹੀਂ ਕਰਵਾ ਸਕਦਾ ਤਾਂ ਸਾਡੇ ਵੱਲੋਂ ਉਸ ਪਰਿਵਾਰ ਨੂੰ 5 ਹਜ਼ਾਰ ਦੀ ਮਦਦ ਦਿੱਤੀ ਜਾਵੇਗੀ ਉਹ ਜਿਹੜੇ ਮਰਜੀ ਹਸਪਤਾਲ ਵਿੱਚ ਇਲਾਜ਼ ਕਰਵਾ ਸਕਦਾ ਹੈ ਤਾਂ ਜੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਸੋਨੂੰ ਸੂਦ (Sonu Sood) ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਲੋਕਾਂ ਦੀ ਮਦਦ ਕਰਦੇ ਆ ਰਹੇ ਹਾਂ, ਸਾਡਾ ਪਰਿਵਾਰ ਲੋਕਾਂ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਸਾਡਾ ਨਾਮ ਜਿਆਦਾ ਹੋਇਆ ਹੈ, ਪਰ ਅਸੀਂ ਲੋਕਾਂ ਦੀ ਮਦਦ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਜੋ ਸਾਨੂੰ ਚੰਗਾ ਵੀ ਲੱਗਦਾ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਇੱਕ ਵੱਡੀ ਸਮੱਸਿਆ ਹੈ। ਸੋਨੂੰ ਸੂਦ (Sonu Sood) ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਕਈ ਡਿਸਪੈਸਰੀਆਂ ਤਾਂ ਹਨ, ਪਰ ਉਥੇ ਚੰਗਾ ਇਲਾਜ ਨਹੀਂ ਹੈ। ਉਥੇ ਹੀ ਉਹਨਾਂ ਨੇ ਕਿਹਾ ਸਰਕਾਰੀ ਹਸਪਤਾਲ ਤਾਂ ਹਨ ਪਰ ਉਥੇ ਡਾਕਟਰਾਂ ਦੀ ਘਾਟ ਹੈ ਤੇ ਲੋਕ ਪਰੇਸ਼ਾਨ ਹੋ ਰਹੇ ਹਨ, ਇਸ ਲਈ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਸੋਨੂੰ ਸੂਦ ਦੀ ਭੈਣ ਲੜੇਗੀ ਚੋਣ
ਦੱਸ ਦਈਏ ਕਿ ਸੋਨੂੰ ਸੂਦ (Sonu Sood) ਨੇ ਮੋਗਾ ’ਚ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਹੈ ਕਿ ਉਹਨਾਂ ਦੀ ਭੈਣ ਮਾਲਵਿਕਾ ਪੰਜਾਬ ਵਿੱਚ ਚੋਣ ਲੜੇਗੀ ਤਾਂ ਜੋ ਲੋਕਾਂ ਦੀ ਸੇਵਾ ਕੀਤੀ ਜਾ ਸਕੇ।
ਇਹ ਵੀ ਪੜੋ: AAP ਉਮੀਦਵਾਰ ਪ੍ਰੋ. ਬਲਜਿੰਦਰ ਕੌਰ Exclusive ਗੱਲਬਾਤ ਦੌਰਾਨ ਕਹੀ ਵੱਡੀ ਗੱਲ, ਕਾਂਗਰਸ ਆਪ ਦੀ...
ਉਥੇ ਹੀ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਆਸੀ ਪਾਰਟੀ ਵਿੱਚ ਆ ਕੇ ਲੋਕਾਂ ਦੀ ਮਦਦ ਕਰ ਸਕਦੇ ਹੋ, ਉਹਨਾਂ ਨੇ ਕਿਹਾ ਕਿ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸਿਰਫ਼ ਇੱਕ ਤੁਹਾਡਾ ਦਾਇਰਾ ਵਧ ਜਾਂਦਾ ਹੈ ਤੇ ਲੋਕਾਂ ਜ਼ਿਆਦਾ ਲੋਕਾਂ ਤਕ ਪਹੁੰਚ ਕਰ ਸਕਦੇ ਹੋ।