ਮੋਗਾ : ਮੋਗਾ ਦਾ ਰਹਿਣ ਵਾਲਾ ਹੈਪੀ ਸਿੰਘ (Artist Happy Singh) 19 ਸਾਲਾਂ ਦੀ ਉਮਰ ਵਿੱਚ ਬਹੁਤ ਵਧਿਆ ਪੇਂਟਿੰਗ ਕਰਦਾ ਹੈ। ਹੈਪੀ ਸਿੰਘ 10 ਸਾਲ ਦੀ ਉਮਰ ਤੋਂ ਹੀ ਪੇਟਿੰਗ ਕਰਦਾ ਆ ਰਿਹਾ ਹੈ। ਉਹ ਨੇ ਸਰਕਾਰੀ ਸਕੂਲ ਵਿੱਚ 12ਵੀਂ ਤੱਕ ਪੜ੍ਹਾਈ ਕੀਤੀ ਹੈ। (Happy Singh of Moga is a prolific painter)
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਹੈਪੀ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਪੇਟਿੰਗ ਦਾ ਸ਼ੌਕ ਹੈ। ਉਸਨੂੰ ਇਹ ਸ਼ੌਕ ਆਪਣੇ ਪਿਤਾ ਕੋਲੋ ਮਿਲਿਆ ਹੈ। ਉਸ ਦੇ ਪਿਤਾ ਪਹਿਲਾ ਡਰਾਇੰਗ ਕਰਦੇ ਸਨ ਜਿਨ੍ਹਾਂ ਨੂੰ ਦੇਖ ਕੇ ਹੈਪੀ ਸਿੰਘ ਵੀ ਡਰਾਇੰਗ ਕਰਨ ਲੱਗਿਆ।
ਬਹੁਤ ਸਾਰੀਆਂ ਹਸਤੀਆਂ ਦੀਆਂ ਬਣਾਈਆਂ ਤਸਵੀਰਾਂ: ਹੈਪੀ ਸਿੰਘ ਨੇ ਦੱਸਿਆ ਕਿ ਉਸ ਨੇ ਬਹੁਤ ਸਾਰੀਆਂ ਤਸਵੀਰਾਂ ਹੁਣ ਤੱਕ ਬਣਾਇਆ ਹਨ ਜਿਨ੍ਹਾਂ ਵਿੱਚ ਮਸ਼ਹੂਰ ਲੋਕਾਂ ਦੀਆਂ ਤਸਵੀਰਾਂ, ਗੁਰੂਆਂ ਦੀਆਂ ਤਸਵੀਰਾਂ ਸਾਮਿਲ ਹਨ। ਉਸ ਨੇ ਦੱਸਿਆ ਕਿ ਉਹ ਤਸਵੀਰ ਬਣਾਉਣ ਲਈ ਪਹਿਲਾਂ ਮੋਬਾਇਲ ਤੋਂ ਤਸਵੀਰ ਡਾਊਨਲੋਡ ਕਰਦਾ ਹੈ ਫਿਰ ਉਸ ਨੂੰ ਬਣਾਉਦਾ ਹੈ। ਉਸ ਨੂੰ ਕੋਈ ਵੀ ਤਸਵੀਰ ਬਣਾਉਣ ਲਈ 20 ਘੰਟੇ ਲੱਗਦੇ ਹਨ।
ਇਨਾਮ ਜਿੱਤੇ: ਉਸ ਨੇ ਦੱਸਿਆ ਕੇ ਉਸ ਨੇ ਹੁਣ ਤੱਕ ਬਹੁਤ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਅਤੇ ਇਨਾਮ ਵੀ ਜਿੱਤੇ ਹਨ ਪਰ ਇਸ ਤੋਂ ਜਿਆਦਾ ਉਸ ਨੂੰ ਅੱਗੇ ਵਧਣ ਦਾ ਕੋਈ ਮੌਕਾ ਨਹੀਂ ਮਿਲਿਆ ਉਸ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਰਟਿਸਟ ਦੇ ਅੱਗੇ ਵਧਣ ਲਈ ਕੁਝ ਕਰਨ ਜਾਂ ਫਿਰ ਉਨ੍ਹਾਂ ਨੂੰ ਨੌਕਰੀ ਦੇਣ ਦਾ ਪ੍ਰਬੰਧ ਕਰੇ।
ਦੇਸ਼ 'ਚ ਰਹਿ ਕੇ ਹੋਣਾ ਚਾਹੁੰਦਾ ਹੈ ਕਾਮਯਾਬ: ਹੈਪੀ ਨੇ ਦੱਸਿਆ ਕਿ ਉਹ ਦੇਸ਼ ਵਿੱਚ ਹੀ ਰਹਿ ਕੇ ਕਾਮਯਾਬ ਹੋਣਾ ਚਾਹੁੰਦਾ ਹੈ। ਉਹ ਪੇਟਿੰਗਾਂ ਰਾਹੀ ਹੀ ਦੇਸ਼ ਲਈ ਕੁਝ ਕਰਨਾ ਦਾ ਜਜਬਾ ਰੱਖਦਾ ਹੈ। ਉਸ ਨੂੰ ਦੇਸ਼ ਤੋਂ ਬਾਹਰ ਜਾਣ ਦਾ ਸੌਕ ਨਹੀਂ ਹੈ। ਉਹ ਦੇਸ਼ ਵਿੱਚ ਰਹਿ ਕੇ ਨਸ਼ਿਆਂ ਆਦਿ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਲਿਆ ਪੇਂਟਿੰਗਾਂ ਬਣਾਉਦਾ ਹੈ।
ਪਿਤਾ ਦਾ ਸੁਪਨਾ: ਹੈਪੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਉਤੇ ਮਾਣ ਹੈ ਉਹ ਆਪਣੇ ਪੁੱਤਰ ਰਾਹੀ ਆਪਣਾ ਸੁਪਨਾ ਪੂਰਾ ਹੁੰਦਾ ਦੇਖ ਰਹੇ ਹਨ। ਉਹ ਆਪਣੇ ਪੁੱਤਰ ਨੂੰ ਇਸ ਖੇਤਰ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਕਲਾਕਾਰਾਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਤਾਂ ਨੌਜਵਾਨ ਨਸ਼ਿਆਂ ਆਦਿ ਤੋਂ ਦੂਰ ਰਹਿ ਕੇ ਕਲਾ ਨਾਲ ਜੁੜ ਸਕਣ।
ਇਹ ਵੀ ਪੜ੍ਹੋ:- ਕ੍ਰਿਕਟਰ ਰਵਿੰਦਰ ਜਡੇਜਾ ਨੇ ਵੀਡੀਓ ਜਾਰੀ ਕਰਦੇ ਹੋਏ ਆਪਣੀ ਪਤਨੀ ਰਿਵਾਬਾ ਲਈ ਵੋਟ ਕਰਨ ਦੀ ਇੰਝ ਕੀਤੀ ਅਪੀਲ