ਮੋਗਾ: ਕਹਿੰਦੇ ਨੇ ਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦਾ ਤਾਂ ਕਿ ਉਹ ਉਨ੍ਹਾਂ ਦੇ ਬੁਢੇਪੇ ਦਾ ਸਹਾਰਾ ਬਣ ਸਕੇ ਪਰ ਕੁਝ ਮਾਂ ਬਾਪ ਇਹੋ ਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਜਬੂਰੀਵੱਸ ਸਾਰੀ ਉਮਰ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ। ਅਜਿਹਾ ਹੀ ਮੋਗਾ ਦੇ ਪਿੰਡ ਡਾਲਾ ਦੀ ਜਿੱਥੇ ਗਰੀਬ ਮਾਤਾ ਪਿਤਾ ਆਪਣੇ 18 ਸਾਲ ਦੇ ਬੱਚੇ ਨੂੰ ਸਵੇਰੇ ਸ਼ਾਮ ਪਿਛਲੇ 10 ਸਾਲਾਂ ਤੋਂ ਸਰਿੰਜਾਂ ਨਾਲ ਦੁੱਧ ਅਤੇ ਲਿਕੁਅਡ ਭੁੱਲਾ ਕੇ ਉਸ ਦਾ ਪਾਲਣ ਪੋਸ਼ਣ ਕਰ ਰਹੇ ਹਨ।
ਦੱਸ ਦਈਏ ਕਿ ਹਾਲਾਤ ਇੰਨੇ ਤਰਸਯੋਗ ਹਨ ਕਿ ਅਠਾਰਾਂ ਸਾਲਾਂ ਇਸ ਅਪਾਹਿਜ ਸਾਹਿਲ ਨਾਂ ਦੇ ਲੜਕੇ ਦੇ ਪਿਤਾ ਪਿੰਡ ਵਿੱਚ ਨਾਲੀਆਂ ਸਾਫ਼ ਕਰਕੇ ਆਪਣੇ ਪਰਿਵਾਰ ਨੂੰ ਮਹਿਜ਼ ਇਕ ਕਮਰੇ ਵਿਚ ਪਾਲ ਰਹੇ ਹਨ ਅਤੇ ਪਿਛਲੇ ਦਸ ਸਾਲਾਂ ਤੋਂ ਆਪਣੇ ਅਪਾਹਿਜ ਲੜਕੇ ਸਾਹਿਲ ਦਾ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ।
ਦਰਅਸਲ 18 ਸਾਲ ਦੇ ਸਾਹਿਲ ਨੂੰ ਅੱਠ ਸਾਲ ਦੀ ਉਮਰ ਦੇ ਵਿੱਚ ਇੱਕ ਭਿਆਨਕ ਬੀਮਾਰੀ ਨੇ ਘੇਰ ਲਿਆ ਜਿਸ ਤੋਂ ਬਾਅਦ ਉਹ ਪਿਛਲੇ ਦਸ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇੱਥੋਂ ਤੱਕ ਕਿ ਸਾਹਿਲ ਦੇ ਸਰੀਰ ਨੇ 90 ਡਿਗਰੀ ਦਾ ਆਕਾਰ ਧਾਰ ਲਿਆ ਹੈ। ਸਾਹਿਲ ਦੇ ਮਾਤਾ ਪਿਤਾ ਨੇ ਦੱਸਿਆ ਕਿ ਜਦੋਂ ਸਹਿਲ ਅੱਠ ਸਾਲ ਦਾ ਸੀ ਉਦੋਂ ਚੰਗਾ ਭਲਾ ਸਕੂਲ ਜਾਂਦਾ ਸੀ ਅਤੇ ਹੋਰ ਚੀਜ਼ਾਂ ਵਿੱਚ ਵੀ ਆਪਣੀ ਰੁਚੀ ਦਿਖਾਉਂਦਾ ਸੀ।
ਉਨ੍ਹਾਂ ਦੱਸਿਆ ਕਿ ਅੱਠ ਸਾਲ ਦੀ ਉਮਰ ਦੇ ਚ ਇਹ ਕੱਪੜੇ ਚਬਾਉਣ ਲੱਗ ਗਿਆ ਸੀ ਤੇ ਅਚਾਨਕ ਇਕ ਦਿਨ ਇਹ ਡਿੱਗ ਪਿਆ ਤੇ ਉਸ ਤੋਂ ਬਾਅਦ ਇਸ ਦੀ ਹਾਲਤ ਇਸ ਤਰ੍ਹਾਂ ਹੁੰਦੀ ਗਈ। ਉਨ੍ਹਾਂ ਦੱਸਿਆ ਕਿ ਬਹੁਤ ਵਾਰ ਹੀ ਅਸੀਂ ਇਸ ਦਾ ਪੀਜੀਆਈ ਅਤੇ ਡੀਐਮਸੀ ਤੋਂ ਇਲਾਜ ਕਰਵਾ ਚੁੱਕੇ ਹਾਂ ਪਰ ਡਾਕਟਰਾਂ ਵੱਲੋਂ ਦਵਾਈ ਦੇ ਦਿੱਤੀ ਜਾਂਦੀ ਹੈ ਤੇ ਦਵਾਈ ਨਾਲ ਇਹ ਟਿਕਿਆ ਰਹਿੰਦਾ ਹੈ।
ਸਾਹਿਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਹਰ ਮਹੀਨੇ ਉਨ੍ਹਾਂ ਦਾ ਤਕਰੀਬਨ ਦੱਸ ਤੋਂ ਵੀਹ ਹਜ਼ਾਰ ਰੁਪਏ ਦਾ ਦਵਾਈਆਂ ਦਾ ਖਰਚਾ ਹੈ ਅਤੇ ਗ਼ਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਸਾਰੇ ਮਹੀਨੇ ਦੀ ਕਮਾਈ ਦਵਾਈ ਅਤੇ ਚਲੀ ਜਾਂਦੀ ਹੈ ਅਤੇ ਡਾਕਟਰਾਂ ਵੱਲੋਂ ਕਰੀਬ ਸੱਤ ਲੱਖ ਰੁਪਏ ਦਾ ਖਰਚਾ ਇਸ ਦੇ ਆਪ੍ਰੇਸ਼ਨ ਦਾ ਦੱਸਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਾਡੀ ਮਦਦ ਜ਼ਰੂਰ ਕਰੇ।
ਇਹ ਵੀ ਪੜੋ: ਬਠਿੰਡਾ ’ਚ ਮਹਾਤਮਾ ਗਾਂਧੀ ਦੇ ਬੁੱਤ ਨਾਲ ਭੰਨਤੋੜ, ਜਾਂਚ ’ਚ ਜੁੱਟੀ ਪੁਲਿਸ