ਮੋਗਾ : ਸ਼ਹਿਰ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਜ਼ਖਮੀ ਹੋ ਗਏ ਹਨ।
ਸਥਾਨਕ ਲੋਕਾਂ ਮੁਤਾਬਕ ਅਚਾਨਕ ਇੱਕ ਫਾਰਚੂਨ ਗੱਡੀ ਬੱਸ ਦੇ ਸਾਹਮਣੇ ਆ ਗਈ। ਵੇਖਣ ਵਿੱਚ ਪਹਿਲਾਂ ਇੰਝ ਲਗਾ ਕਿ ਬੱਸ ਡਰਾਈਵਰ ਅਤੇ ਗੱਡੀ ਦਾ ਡਰਾਈਵਰ ਇੱਕ ਦੂਜੇ ਨੂੰ ਜਾਂਣਦੇ ਸਨ ਪਰ ਅਚਾਨਕ ਹੀ ਗੱਡੀ ਬੱਸ ਦੇ ਵਿੱਚ ਟੱਕਰਾ ਗਈ। ਇਹ ਟੱਕਰ ਇਨ੍ਹੀ ਕੁ ਭਿਆਨਕ ਸੀ ਕਿ ਗੱਡੀ ਚਲਾ ਰਹੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੱਡੀ ਵਿੱਚ ਸਵਾਰ ਉਸ ਦੇ 2 ਸਾਥੀਆਂ ਦੀ ਗੰਭੀਰ ਜ਼ਖਮੀ ਹੋ ਗਏ।
ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਦੀ ਪਛਾਣ 28 ਸਾਲਾਂ ਜਗਦੀਪ ਸਿੰਘ ਵਜੋਂ ਹੋਈ ਹੈ ਅਤੇ ਉਸ ਦੇ ਦੋਵੇਂ ਸਾਥੀ ਜਖ਼ਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਤਿੰਨੋ ਲੋਕ ਆਪਣੇ ਇੱਕ ਦੋਸਤ ਨੂੰ ਦਿੱਲੀ ਏਅਰਪੋਰਟ 'ਤੇ ਛੱਡ ਕੇ ਰਾਤ ਭਰ ਗੱਡੀ ਚਲਾ ਕੇ ਵਾਪਿਸ ਆ ਰਹੇ ਸਨ। ਇਸ ਦੌਰਾਨ ਗੱਡੀ ਚਾਲਕ ਨੂੰ ਨੀਂਦ ਆਉਂਣ ਕਾਰਨ ਇਹ ਹਾਦਸਾ ਵਾਪਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।