ਮਾਨਸਾ: ਅਕਸਰ ਦੇਖਿਆ ਜਾਂਦਾ ਹੈ ਕਿ ਫੌਜ ਦੀ ਤਿਆਰੀ ਦੇ ਟੈਸਟ ਲਈ ਵੱਖ-ਵੱਖ ਕੋਚਿੰਗ ਸੈਟਰਾਂ 'ਚ ਨੌਜਵਾਨਾਂ ਤੋਂ ਫ਼ੀਸਾਂ ਲੈ ਕੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਰ ਉੱਥੇ ਹੀ ਮਾਨਸਾ ਜਿਲੇ ਪਿੰਡ ਅਕਲੀਆ ਦੇ ਨੌਜਵਾਨ ਅਮਰੀਕ ਸਿੰਘ ਵੱਲੋਂ ਪਿੰਡ ਦੇ ਗਰਾਉਂਡ ਵਿਖੇ ਤਕਰੀਬਨ 90 ਦੇ ਕਰੀਬ ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਦੀ ਭਰਤੀ ਲਈ ਤਿਆਰੀ ਕਾਰਵਾਈ ਜਾਂ ਰਹੀ ਹੈ। ਗ਼ਰੀਬ ਪਰਿਵਾਰ ਵਿੱਚੋਂ ਹੋਣ ਦੇ ਬਾਵਜੂਦ ਅਮਰੀਕ ਸਿੰਘ ਨੌਜਵਾਨਾਂ ਨੂੰ ਚੰਗੀ ਸੇਧ ਦੇ ਰਿਹਾ ਹੈ।
Young Amrik Singh giving free training to the youth for army preparation ਪਿੰਡ ਅਕਲੀਆ ਦੇ ਨੌਜਵਾਨ ਅਮਰੀਕ ਸਿੰਘ ਵੱਲੋਂ ਨੇੜੇ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਫੌਜ ਅਤੇ ਪੁਲਿਸ ਦੀ ਭਰਤੀ ਦੀ ਤਿਆਰੀ ਕਰਵਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਾਉਣ ਲਈ ਇਹ ਇੱਕ ਉਪਰਾਲਾ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਫੌਜ ਦੀ ਤਿਆਰੀ ਲਈ ਨੇੜੇ ਤੇੜੇ ਤੋਂ ਨੌਜਵਾਨ ਵੱਡੀ ਗਿਣਤੀ 'ਚ ਪਹੁੰਚਕੇ ਟ੍ਰੇਨਿੰਗ ਲੈ ਰਹੇ ਹਨ। ਅਮਰੀਕ ਨੇ ਦੱਸਿਆ ਕਿ ਉਸ ਦਾ ਵੱਡਾ ਭਾਈ ਫੌਜ ਵਿਚ ਭਰਤੀ ਹੈ। ਉਸ ਨੇ ਦੱਸਿਆ ਕਿ ਮੈਂ ਵੀ ਕਈ ਭਰਤੀਆਂ ਦੇਖੀਆਂ ਪਰ ਕੁਝ ਨਾ ਬਣਨ ਤੇ ਨਿਰਾਸ਼ ਨਾ ਹੋ ਕੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦਾ ਉਪਰਾਲਾ ਕੀਤਾ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਉਸ ਕੋਲੋਂ ਟ੍ਰੇਨਿੰਗ ਲੈ ਰਹੇ ਨੌਜਵਾਨਾਂ ਵਿੱਚੋਂ ਕਈ ਮੁੰਡਿਆਂ ਦੀ ਸਿਲੈਕਸ਼ਨ ਹੋ ਚੁੱਕੀ ਹੈ। ਕਈ ਨੌਜਵਾਨ ਟੈਸਟ ਕਲੀਅਰ ਕਰ ਚੁੱਕੇ ਹਨ। ਦੂਸਰੇ ਪਾਸੇ ਟਰੇਨਿੰਗ ਲੈ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਮਰੀਕ ਸਿੰਘ ਸਾਨੂੰ ਬਿਲਕੁਲ ਫ੍ਰੀ ਟ੍ਰੇਨਿੰਗ ਦੇ ਰਹੇ ਹਨ ਤੇ ਉਹ ਆਪਣਾ ਕੀਮਤੀ ਕੰਮ ਛੱਡ ਕੇ ਸਾਡੀ ਟ੍ਰੇਨਿੰਗ ਪ੍ਰਤੀ ਉਤਸ਼ਾਹ ਨਾਲ ਸਿਖਲਾਈ ਦੇ ਰਹੇ ਹਨ।
ਇਹ ਵੀ ਪੜੋ: Tokyo Olympics 2021: ਪੰਜਾਬ ਦੇ ਕੁੱਲ 15 ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਨਗੇ