ਮਾਨਸਾ: ਟਾਟਾ ਮੋਟਰਜ਼ ਦੀ ਸਰਪ੍ਰਸਤੀ ਨਾਲ ਨੋਇਡਾ ਵਿਖੇ ਖੇਡੀ ਜਾ ਰਹੀ 65 ਵੀਂ ਪੁਰਸ਼ ਸੀਨੀਅਰ ਫ੍ਰੀ ਸਟਾਈਲ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਮਾਨਸਾ ਦੇ ਸੰਦੀਪ ਸਿੰਘ ਨੇ 74 ਕਿੱਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ। ਓਲੰਪਿਕ ਖੇਡਣ ਦੀ ਇੱਛਾ ਰੱਖਣ ਵਾਲੇ ਸੰਦੀਪ ਸਿੰਘ ਨੇ ਨਰਸਿੰਘ ਯਾਦਵ ਜਤਿੰਦਰ ਕੁਮਾਰ ਅਮਿਤ ਧਨਖੜ ਪ੍ਰਵੀਨ ਰਾਣਾ ਅਤੇ ਗੌਰਵ ਬਾਲਿਅਨ ਵਰਗੇ ਵਿਰੋਧੀ ਨੂੰ ਹਰਾ ਕੇ ਸੈਮੀਫਾਈਨਲ ਅਤੇ ਫਾਈਨਲ ਜਿੱਤੀ।
ਉਨ੍ਹਾਂ ਨੇ ਕਿਹਾ ਕਿ ਉਹ 12 ਵੀਂ ਜਮਾਤ ਵਿੱਚ ਪੜ੍ਹਦਿਆਂ ਸਕੂਲ ਦੀਆਂ ਖੇਡਾਂ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤੀਸਰੇ ਸਥਾਨ ’ਤੇ ਰਿਹਾ ਸੀ। ਉਸਨੇ ਦੱਸਿਆ ਕਿ ਅਪਰੈਲ 2012 ਵਿੱਚ ਅਸੀਂ ਸੰਦੀਪ ਨੂੰ ਖੰਨਾ ਦੇ ਮੀਰੀ ਪੀਰੀ ਕੁਸ਼ਤੀ ਅਖਾੜੇ ਵਿੱਚ ਛੱਡ ਗਏ ਸੀ ਅਤੇ ਉਦੋਂ ਤੋਂ ਸੰਦੀਪ ਉੱਥੇ ਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਦੀਪ ਨੂੰ ਏਸ਼ੀਆ ਵਿੱਚ ਜੂਨੀਅਰ ਕੁਸ਼ਤੀ ਵਿਚ ਤਗਮਾ ਅਤੇ ਟਾਟਾ ਮੋਟਰ ਦੁਆਰਾ ਸਾਲ 2019 ਵਿਚ ਆਯੋਜਿਤ ਖੇਡਾਂ ਵਿੱਚ ਸੋਨੇ ਤਮਗਾ ਵੀ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸੰਦੀਪ ਸਿੰਘ ਨੇ ਓਲੰਪਿਕ 74 ਕਿੱਲੋ ਭਾਰ ਵਰਗ ਦੇ ਭਾਰ ਵਰਗ ਵਿੱਚ ਕੁਸ਼ਤੀਆਂ ਕਰਦਿਆਂ ਓਲੰਪਿਕ ਖੇਡਾਂ ਵਿੱਚ ਜੇਤੂ ਪਹਿਲਵਾਨਾਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਹੈ।
ਸੰਦੀਪ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਦੀਪ ਪਹਿਲਾਂ 85 ਕਿੱਲੋ ਭਾਰ ਵਰਗ ਵਿੱਚ ਖੇਡਦਾ ਸੀ ਅਤੇ ਹੁਣ ਓਲੰਪਿਕ ਖੇਡਾਂ ਦੇ ਮੱਦੇਨਜ਼ਰ ਉਸਨੇ ਆਪਣਾ ਭਾਰ ਘੱਟਾ ਕੇ 74 ਕਿਲੋ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਨੋਇਡਾ ਵਿੱਚ ਆਯੋਜਿਤ 65 ਵੀਂ ਰਾਸ਼ਟਰੀ ਖੇਡਾਂ ਵਿੱਚ ਉਸਨੇ ਓਲੰਪਿਕ ਪਹਿਲਵਾਨਾਂ ਨੂੰ ਹਰਾ ਕੇ 74 ਕਿੱਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਉਸਨੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਹੁਣ ਸੰਦੀਪ ਨੂੰ ਓਲੰਪਿਕ ਖੇਡਾਂ ਵਿੱਚ ਵੀ ਸੋਨ ਤਗਮਾ ਮਿਲੇਗਾ।