ਮਾਨਸਾ/ਚੰਡੀਗੜ੍ਹ: ਉੱਤਰੀ ਭਾਰਤ ਵਿੱਚ ਠੰਡ ਅਤੇ ਧੁੰਦ ਦਾ ਪ੍ਰਕੋਪ ਜਾਰੀ ਹੈ। ਇਸ ਦੇ ਨਾਲ ਹੀ ਪੱਛਮੀ ਗੜਬੜੀ ਕਾਰਨ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅੱਜ ਸੂਬਾ ਬਰਫ਼ੀਲੀ ਧਰਤੀ ਵਾਂਗ ਨਜਰ ਆ ਰਿਹਾ ਸੀ ਕਿਉਂਕਿ ਕੋਹਰੇ ਦੇ ਕਾਰਨ ਕਣਕ ਦੀ ਫ਼ਸਲ ਸਬਜ਼ੀਆਂ ਪਸ਼ੂਆ ਦਾ ਹਰਾ ਚਰਾ ਤੇ ਸੜਕਾਂ ਦੇ ਕਿਨਾਰੇ ਸਫੇਦ ਹੋ ਚੁੱਕੇ ਹਨ, ਹਰ ਪਾਸੇ ਸਫੇਦ ਚਾਦਰ ਵਿਛੀ ਨਜਰ ਆ ਰਹੀ ਹੈ।
ਇਹ ਵੀ ਪੜੋ: ਬਰਨਾਲਾ ਜੇਲ੍ਹ ਵਿੱਚ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
ਕੋਹਰੇ ਦੇ ਕਾਰਨ ਧਰਤੀ ਉੱਤੇ ਬਣੀ ਬਰਫ਼ ਦੀ ਚਾਦਰ: ਤਸਵੀਰਾਂ ਮਾਨਸਾ ਜ਼ਿਲ੍ਹੇ ਦੀਆਂ ਨੇ ਜਿੱਥੇ ਦੇਰ ਰਾਤ ਪਏ ਕੋਹਰੇ ਦੇ ਕਾਰਨ ਧਰਤੀ ਸਫੇਦ ਨਜਰ ਆ ਰਹੀ ਹੈ, ਬੇਸ਼ੱਕ ਸੂਰਜ ਨਿਕਲ ਆਇਆ ਹੈ ਮੌਸਮ ਸਾਫ਼ ਹੈ ਪਰ ਕੋਹਰੇ ਨਾਲ ਧਰਤੀ ਸਫੈਦ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੇ ਆਸਾਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਧੁੰਦ ਪਈ ਪਰ ਹੁਣ ਤਿੰਨ ਦਿਨ ਤੋ ਪੈ ਰਹੇ ਦੇ ਕੋਹਰੇ ਦੇ ਕਾਰਨ ਸਬਜ਼ੀਆਂ, ਆਲੂ, ਸ਼ਿਮਲਾ ਮਿਰਚ, ਛੋਲੇ, ਸਰੌ ਤੇ ਫਲਦਾਰ ਬੂਟਿਆਂ ਦਾ ਵੀ ਨੁਕਸਾਨ ਹੈ, ਪਰ ਕਣਕ ਦਾ ਜਿਆਦਾ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਠੰਡ ਹੋਰ ਵਧੇਗੀ ਤੇ ਜੇਕਰ ਇਸੇ ਤਰ੍ਹਾਂ ਕੋਹਰਾ ਪੈਦਾ ਰਿਹਾ ਤਾਂ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਵੇਗਾ।
ਧੁੰਦ ਕਾਰਨ ਟਰੇਨਾਂ ਲੇਟ: ਸਵੇਰ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱ ਧੁੰਦ ਕਾਰਨ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਲੋਕਾਂ ਨੂੰ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਜੇਕਰ ਰੇਲ ਅਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਧੁੰਦ ਕਾਰਨ ਰੇਲਾਂ ਵੀ 1 ਤੋਂ ਲੈ ਕੇ 8 ਘੰਟੇ ਲੇਟ ਚੱਲ ਰਹੀਆਂ ਹਨ, ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ।
ਮੀਂਹ ਪੈਣ ਦੀ ਸੰਭਾਵਨਾ: ਉੱਤਰੀ ਪੱਛਮੀ ਭਾਰਤ ਵਿੱਚ ਸੀਤ ਲਹਿਰ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ-ਲਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇੱਕ ਹੋਰ ਸਰਗਰਮ ਪੱਛਮੀ ਗੜਬੜੀ ਦੇ 20 ਤਰੀਕ ਦੀ ਰਾਤ ਤੋਂ ਪੱਛਮੀ ਹਿਮਾਲੀਅਨ ਖੇਤਰ ਅਤੇ ਉੱਤਰ ਪੱਛਮੀ ਭਾਰਤ ਦੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਬਹੁਤ ਸੰਭਾਵਨਾ ਹੈ। 18 ਜਨਵਰੀ ਤੱਕ ਕੋਈ ਖਾਸ ਬਦਲਾਅ ਨਹੀਂ ਹੋਣ ਵਾਲਾ ਹੈ। ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ 18 ਜਨਵਰੀ ਤੱਕ ਘੱਟੋ-ਘੱਟ ਤਾਪਮਾਨ ਵਿੱਚ 2-4 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਕੋਈ ਖਾਸ ਬਦਲਾਅ ਨਹੀਂ ਹੋਵੇਗਾ।
ਅਗਲੇ 4-5 ਦਿਨਾਂ ਦੌਰਾਨ ਉੱਤਰੀ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਰਾਜਸਥਾਨ, ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਹਿੱਸਿਆਂ ਵਿੱਚ 18 ਜਨਵਰੀ ਤੱਕ ਅਤੇ ਇਸ ਤੋਂ ਬਾਅਦ 19 ਜਨਵਰੀ ਨੂੰ ਪੂਰਬੀ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਤ ਲਹਿਰ ਤੋਂ ਗੰਭੀਰ ਸੀਤ ਲਹਿਰ ਦੀਆਂ ਸਥਿਤੀਆਂ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ, ਪੰਜਾਬ, ਹਰਿਆਣਾ, ਰਾਜਸਥਾਨ ਵਿੱਚ 17 ਤੋਂ 19 ਜਨਵਰੀ ਤੱਕ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅਤੇ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਸੌਰਾਸ਼ਟਰ ਅਤੇ ਕੱਛ ਵਿੱਚ 17 ਤੋਂ 18 ਜਨਵਰੀ, 2023 ਦੇ ਦੌਰਾਨ ਵੱਖ-ਵੱਖ ਥਾਵਾਂ 'ਤੇ ਠੰਡ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ 17 ਅਤੇ 18 ਜਨਵਰੀ ਨੂੰ ਠੰਡ ਪੈਣ ਦੀ ਵੀ ਸੰਭਾਵਨਾ ਹੈ। ਰਾਤ ਅਤੇ ਸਵੇਰ ਦੇ ਦੌਰਾਨ ਅਲੱਗ-ਥਲੱਗ ਥਾਵਾਂ 'ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 17 ਤੋਂ 18 ਜਨਵਰੀ ਦੇ ਦੌਰਾਨ ਅਲੱਗ-ਥਲੱਗ ਥਾਵਾਂ 'ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜੋ: ਮੁੱਖ ਮੰਤਰੀ ਭਗਵੰਤ ਮਾਨ ਦਾ ਰਾਹੁਲ ਗਾਂਧੀ ਨੂੰ ਠੋਕਵਾਂ ਜਵਾਬ