ਮਾਨਸਾ : ਪੀਣ ਯੋਗ ਸ਼ੁੱਧ ਪਾਣੀ ਦੀ ਮੰਗ ਨੂੰ ਲੈ ਕੇ ਪਿੰਡ ਵਿੱਚ ਜੌਹਰ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਖਾਲੀ ਘੜੇ ਲੈ ਕੇ ਪਿੱਟ ਸਿਆਪਾ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸ਼ੁੱਧ ਪਾਣੀ ਦੀ ਮੰਗ ਕਰ ਰਹੇ ਹਨ ਪਰ ਕਿਸੇ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਸ਼ੁੱਧ ਪਾਣੀ ਮੁਹੱਈਆ ਨਹੀਂ ਕਰਵਾਇਆ ਗਿਆ ਅਤੇ ਪਿੰਡ ਵਿੱਚ ਵਾਟਰ ਵਰਕਜ਼ ਦਾ ਪਾਣੀ ਨਾ ਆਉਣ ਕਾਰਨ ਪਿੰਡ ਦੇ ਲੋਕ ਧਰਤੀ ਹੇਠਲਾ ਸ਼ੋਰੇ ਵਾਲਾ ਪਾਣੀ-ਪੀਣ ਦੇ ਲਈ ਮਜਬੂਰ ਹਨ।
ਚਚੋਹਰ ਪਿੰਡ ਗਿਆ ਔਰਤਾਂ ਨੇ ਖ਼ਾਲੀ ਘੜੇ ਅਤੇ ਬਾਲਟੀਆਂ ਲੈ ਕੇ ਪੰਜਾਬ ਸਰਕਾਰ ਤੋਂ ਵਾਟਰ ਵਰਕਜ਼ ਦੇ ਸ਼ੁੱਧ ਪਾਣੀ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਉਹ ਪਾਣੀ ਦੀ ਮੰਗ ਨੂੰ ਲੈ ਕੇ ਬਾਲਟੀਆਂ ਖੜਕਾਉਂਦੇ ਰਹੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਪਾਣੀ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਪਿੰਡ ਦਲੇਲ ਵਾਲਾ ਦੇ ਵਾਟਰ ਵਰਕਜ਼ ਤੋਂ ਸਪਲਾਈ ਪਿੰਡ ਵਿੱਚ ਜੌਹਰ ਨੂੰ ਆਉਂਦੀ ਹੈ। ਜੋ ਕਿ ਜਗ੍ਹਾ-ਜਗ੍ਹਾ ਤੋਂ ਪਾਈਪ ਲੀਕ ਹੈ ਅਤੇ ਪਿੰਡ ਦੇ ਸਿਰਫ 15 ਘਰਾਂ ਦੇ ਵਿੱਚ ਹੀ ਤੁਪਕਾ-ਤੁਪਕਾ ਕਦੇ ਪਾਣੀ ਆਉਂਦਾ ਹੈ।
ਇਸ ਕਾਰਨ ਪਿੰਡ ਅੱਜ ਵੀ ਧਰਤੀ ਹੇਠਲਾ ਸ਼ੋਰੇ ਵਾਲਾ ਪਾਣੀ ਪੀਣ ਦੇ ਲਈ ਮਜਬੂਰ ਹੈ। ਜਿਸ ਕਾਰਨ ਲੋਕ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕਦੇ ਟੂਟੀ ਦੇ ਵਿੱਚ ਪਾਣੀ ਆਉਂਦਾ ਹੈ ਤਾਂ ਬੱਚੇ ਮੋਬਾਈਲਾਂ ਦੇ ਵਿੱਚ ਫੋਟੋ ਖਿੱਚ ਲੈਂਦੇ ਹਨ ਕਿ ਅੱਜ ਸਾਡੇ ਘਰ ਟੂਟੀ ਦੇ ਪਾਣੀ ਦਾ ਤੁਬਕਾ ਆਇਆ ਸੀ।
ਪਿੰਡ ਵਾਸੀਆਂ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਸਰਕਾਰ ਦੇ ਸਮੇਂ ਵੀ ਉਹ ਖਾਲੀ ਬਾਲਟੀਆਂ ਖੜਕਾਉਂਦੇ ਰਹੇ ਹਨ ਪਰ ਇਸ ਵਾਰ ਲੋਕਾਂ ਨੇ ਬਦਲਾਅ ਲਿਆਉਂਦਾ ਹੈ ਅਤੇ ਉਮੀਦ ਹੈ ਕਿ "ਆਮ ਆਦਮੀ ਪਾਰਟੀ" ਦੀ ਸਰਕਾਰ ਪਿੰਡਾਂ ਦੇ ਵਿੱਚ ਪੀਣ ਯੋਗ ਪਾਣੀ ਪਹੁੰਚਾਵੇਗੀ। ਉਨ੍ਹਾ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੂੰ ਵੀ ਅਪੀਲ ਕੀਤੀ ਕਿ ਤੁਰੰਤ ਪਿੰਡ ਦੇ ਲਈ ਵਾਟਰ ਵਰਕਜ਼ ਦੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਸਕਣ।
ਇਹ ਵੀ ਪੜ੍ਹੋ : ਜਾਖੜ ਨੇ ਕਾਂਗਰਸ ਨੂੰ ਕੀਤਾ 'Good Bye'