ਲੁਧਿਆਣਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਕੈਪਟਨ ਸੰਦੀਪ ਸੰਧੂ ਨੂੰ ਲੁਧਿਆਣਾ ਵਿਜੀਲੈਂਸ ਬਿਊਰੋ ਵੱਲੋਂ 65 ਲੱਖ ਦੇ ਸਟਰੀਟ ਲਾਈਟ ਘੁਟਾਲੇ, 23 ਲੱਖ ਦੇ ਆਰ.ਓ ਘੁਟਾਲੇ ਅਤੇ ਸਪੋਰਟਸ ਕਿੱਟ ਘੁਟਾਲੇ ਅਤੇ 53 ਲੱਖ ਦੇ ਇੱਕ ਹੋਰ ਘੁਟਾਲੇ ਦਾ ਮਾਮਲਾ ਦਰਜ ਕਰਕੇ ਪੁੱਛਗਿੱਛ ਲਈ ਬੁਲਾਇਆ ਗਿਆ, ਕੈਪਟਨ ਸੰਦੀਪ ਸੰਧੂ ਨਾਲ ਪਿੰਡ ਵਿੱਚ ਸਟਰੀਟ ਲਾਈਟਾਂ ਲਗਾਉਣ ਵਾਲੇ ਗੌਰਵ ਸ਼ਰਮਾ ਅਤੇ ਹਰਪ੍ਰੀਤ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਇਨ੍ਹਾਂ ਸਾਰਿਆਂ ਨੂੰ ਲੁਧਿਆਣਾ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ।
ਹਾਈ ਕੋਰਟ ਤੋਂ ਜ਼ਮਾਨਤ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਵਿਜੀਲੈਂਸ ਬਿਊਰੋ ਦੇ ਐਸਐਸਪੀ ਸੂਬਾ ਸਿੰਘ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਅਤੇ ਸਟਰੀਟ ਲਾਈਟ, ਆਰ ਓ ਸਿਸਟਮ ਅਤੇ ਸਪੋਰਟਸ ਕਿੱਟਾਂ ਦੇ ਘੁਟਾਲੇ ਮਾਮਲੇ ਅਤੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਜਾਂਚ ਦੀ ਪੁੱਛ ਪੜਤਾਲ ਲਈ ਹੀ ਕੈਪਟਨ ਸੰਦੀਪ ਸੰਧੂ ਸਾਬਕਾ ਸਲਾਹਕਾਰ ਸਬਕਾ ਮੁੱਖ ਮੰਤਰੀ ਪੰਜਾਬ ਸੱਦਿਆ ਗਿਆ ਹੈ ਅਤੇ ਨਾਲ ਹੀ ਜਿਨ੍ਹਾਂ ਨੇ ਸਟਰੀਟ ਲਾਈਟਾਂ ਲਗਾਈਆਂ ਹਨ ਅਤੇ ਜਿਹੜੇ ਠੇਕੇਦਾਰਾਂ ਦੇ ਨਾਂਅ ਸਾਹਮਣੇ ਆਏ ਹਨ ਉਨ੍ਹਾਂ ਨੂੰ ਵੀ ਜਾਂਚ ਚ ਸ਼ਾਮਿਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ: Kanwar Yatra: ਕਾਵੜ ਯਾਤਰੀਆਂ ਨੂੰ ਟਰੈਕਟਰ ਚਾਲਕ ਨੇ ਮਾਰੀ ਟੱਕਰ, ਇੱਕ ਕਾਵੜ ਯਾਤਰੀ ਦੀ ਹੋਈ ਮੌਤ
2022 ਵਿਧਾਨ ਸਭਾ ਚੋਣਾਂ: ਸੂਬਾ ਸਿੰਘ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਨੂੰ ਪਹਿਲਾਂ ਹੀ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਕਾਬਿਲੇਗੌਰ ਹੈ ਕਿ ਇਹ ਪੂਰਾ ਮਾਮਲਾ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ ਹੈ ਜਦੋਂ ਮੁਲਾਪੁਰ ਦਾਖਾ ਹਲਕੇ ਦੇ ਵਿਚ ਸਟਰੀਟ ਲਾਈਟਾਂ ਲਗਾਉਣ ਦੇ ਮਾਮਲੇ ਦੇ ਵਿੱਚ ਵੱਡਾ ਘੋਟਾਲਾ ਸਾਹਮਣੇ ਆਇਆ ਸੀ। ਇਥੋਂ ਤੱਕ ਕਿ ਸਸਤੀਆਂ ਸਟਰੀਟ ਲਾਈਟਾਂ ਮਹਿਗੀਆਂ ਦਿਖਾਈਆਂ ਗਈਆਂ ਅਤੇ ਜਿੰਨੀਆਂ ਲਗਾਈਆਂ ਜਾਣੀਆਂ ਸਨ ਉਹ ਵੀ ਨਹੀਂ ਲਗਾਈਆਂ ਗਈਆਂ। ਇਸ ਮਾਮਲੇ ਦੇ ਵਿੱਚ ਕਾਂਗਰਸ ਤੋਂ ਮੁਲਾਪੁਰ ਦਾਖਾ ਤੋਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹਾਈਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ।