ETV Bharat / state

ਮਾਨਸਾ: ਸਰਕਾਰੀ ਸਕੂਲ ਦੀ ਇਮਾਰਤ ਨੂੰ 5 ਸਾਲ ਪਹਿਲਾਂ ਸਰਕਾਰ ਅਣਸੁਰੱਖਿਅਤ ਐਲਾਨ ਕਰ ਭੁੱਲ ਬੈਠੀ - ਡਿਪਟੀ ਕਮਿਸ਼ਨਰ ਅਪਨੀਤ ਰਿਆਤ

ਪੰਜ ਸਾਲ ਪਹਿਲਾਂ ਬੁਢਲਾਡਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕਿਆਂ) ਦੇ ਵੀਹ ਕਮਰਿਆਂ ਅਤੇ ਬਰਾਂਡਿਆਂ ਨੂੰ ਅਣਸੁਰੱਖਿਅਤ ਐਲਾਨ ਕਰ ਕੇ ਢਾਹ ਦਿੱਤਾ ਗਿਆ ਸੀ, ਪਰ ਸਰਕਾਰ ਦਾ ਸਕੂਲ ਵਿੱਚ ਨਵੇਂ ਕਮਰੇ ਬਣਾਏ ਦਾ ਸਮਾਂ ਨਹੀਂ ਲੱਗਿਆ।

ਫ਼ੋਟੋ
author img

By

Published : Sep 14, 2019, 9:57 PM IST

ਮਾਨਸਾ: ਸਰਕਾਰ ਵਲੋਂ ਸਿੱਖਿਆ ਦੇ ਪ੍ਰਬੰਧਾਂ ਤੇ ਖੇਤਰਾਂ ਨੂੰ ਉੱਚਾ ਤੇ ਸਮਾਰਟ ਕਰਨ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ ਪਰ ਜ਼ਮੀਨੀ ਪੱਧਰ 'ਤੇ ਕੁੱਝ ਹੋਰ ਹੀ ਵੇਖਣ ਨੂੰ ਮਿਲਦਾ ਹੈ। ਬੁਢਲਾਡਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕਿਆਂ) ਵਿੱਚ ਆਉਣ ਵਾਲੇ ਵਿਦਿਆਰਥੀ ਸਕੂਲ ਵਿੱਚ ਬਣੀ ਲੈਬ ਜਾਂ ਫਿਰ ਖਸਤਾ ਹਾਲਤ ਕਮਰਿਆਂ ਵਿੱਚ ਬੈਠ ਕੇ ਪੜ੍ਹਾਈ ਕਰਨ ਲਈ ਮਜ਼ਬੂਰ ਹਨ। ਇਨ੍ਹਾਂ ਹੀ ਨਹੀਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਗਈ ਹੈ।

ਗੱਲਬਾਤ ਕਰਦਿਆਂ ਵਿਦਿਆਰਥੀਆਂ ਦੇ ਮਾਂ ਬਾਪ ਨੇ ਦੱਸਿਆ ਕਿ ਪਹਿਲਾਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਦੇ ਸਨ, ਪਰ ਹੁਣ ਇਹ ਗਿਣਤੀ ਪੰਜ ਸੌ ਤੋਂ ਵੀ ਘੱਟ ਰਹਿ ਗਈ ਹੈ। ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਵਿੱਚ ਜਲਦ ਹੀ ਕਮਰਿਆਂ ਦਾ ਨਿਰਮਾਣ ਕਰਵਾਇਆ ਜਾਵੇ।

ਵੇਖੋ ਵੀਡੀਓ

ਪੰਜਾਬ ਸਰਕਾਰ ਦੇ ਪਬਲਿਕ ਵਰਕਸ ਡਵੀਜ਼ਨ ਪਵਨ ਸਿੰਗਲਾ ਨੇ ਦੱਸਿਆ ਕਿ ਬੁਢਲਾਡਾ ਦੇ ਲੜਕਿਆਂ ਦੇ ਸਰਕਾਰੀ ਸੈਕੰਡਰੀ ਸਕੂਲ ਦੀ 2 ਮੰਜ਼ਿਲਾ ਇਮਾਰਤ ਦੇ ਵੀ ਕਮਰੇ ਅਤੇ ਬਰਾਂਡੇ 2014 ਵਿੱਚ ਅਣਸੁਰੱਖਿਅਤ ਐਲਾਨ ਕਰ ਕੇ ਢਾਹ ਦਿੱਤੇ ਸਨ, ਪਰ 5 ਸਾਲ ਬੀਤ ਜਾਣ ਤੋਂ ਬਾਅਦ ਵੀ ਸਕੂਲ ਵਿੱਚ ਆ ਰਹੇ ਵਿਦਿਆਰਥੀਆਂ ਦੇ ਬੈਠਣ ਲਈ ਕਮਰਿਆਂ ਦਾ ਨਿਰਮਾਣ ਨਹੀਂ ਹੋਇਆ। ਇਸ ਕਾਰਨ ਵਿਦਿਆਰਥੀ ਸਕੂਲ ਵਿੱਚ ਬਣੀ ਲੈਬ ਜਾਂ ਫਿਰ ਖ਼ਸਤਾ ਹਾਲਤ ਕਮਰੇ ਵਿੱਚ ਬੈਠ ਕੇ ਪੜ੍ਹਾਈ ਕਰਨ ਨੂੰ ਮਜ਼ਬੂਰ ਹਨ।
ਸਿੰਗਲਾ ਨੇ ਦੱਸਿਆ ਕਿ ਇਸ ਸਕੂਲ ਦੀ ਇਮਾਰਤ ਬਿਨਾਂ ਵਜ੍ਹਾ ਢਾਹ ਦਿੱਤਾ ਸੀ ਜਿਸ ਦੇ ਤੋਂ ਬਾਅਦ ਫਿਰ ਇਸ ਦਾ ਨਿਰਮਾਣ ਕਰਨ ਲਈ ਸਰਕਾਰ ਨੇ ਆਪਣੀ ਜ਼ਿੰਮੇਵਾਰ ਨਹੀਂ ਸਮਝੀ। ਸਰਕਾਰ ਨੂੰ ਕਾਫ਼ੀ ਵਾਰ ਪੱਤਰ ਵੀ ਲਿਖ ਚੁੱਕੇ ਹਨ, ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਸੰਖਿਆ ਵਧਾਉਣ ਦੇ ਲਈ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ ਜਾਵੇ।

ਇਹ ਵੀ ਪੜ੍ਹੋ: ਹਮਜ਼ਾ ਬਿਨ ਲਾਦੇਨ ਦੀ ਮੌਤ ਨੇ ਅਲ ਕਾਇਦਾ ਦੀ ਮਹੱਤਵਪੂਰਨ ਲੀਡਰਸ਼ਿਪ ਨੂੰ ਕੀਤਾ ਕਮਜ਼ੋਰ- ਟਰੰਪ

ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਕੂਲ ਵਿੱਚ ਕਰਾਏ ਗਏ ਕਮਰਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਸਕੂਲ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਅਣਸੁਰੱਖਿਅਤ ਐਲਾਨ ਕੀਤੇ ਕਮਰਿਆਂ ਨੂੰ ਸਾੜ ਦਿੱਤਾ ਗਿਆ ਸੀ, ਪਰ ਫਿਰ ਵੀ ਕੁਝ ਕਮਰਿਆਂ ਦਾ ਨਿਰਮਾਣ ਕੀਤਾ ਗਿਆ ਹੈ, ਜੋ ਨਾਕਾਫੀ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖਿਆ ਵਿਭਾਗ ਜਾਂ ਫਿਰ ਐਮਪੀ ਫੰਡ ਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਕਮਰੇ ਬਣਵਾਉਣ ਦਾ ਯਤਨ ਕਰ ਰਹੇ ਹਨ।

Intro:ਪੰਜ ਸਾਲ ਪਹਿਲਾਂ ਬਲਾੜਾ ਦੇ ਲੜਕੇ ਵਿਖੇ ਸਰਕਾਰੀ ਸੈਕੰਡਰੀ ਸਕੂਲ ਦੇ ਵੀਹ ਕਮਰਿਆਂ ਅਤੇ ਬਰਾਂਡਿਆਂ ਨੂੰ ਅਣਸੁਰੱਖਿਅਤ ਐਲਾਨ ਕਰ ਕੇ ਗਿਰਾ ਦਿੱਤਾ ਗਿਆ ਸੀ ਪਰ ਸਰਕਾਰ ਵੱਲੋਂ ਸਕੂਲ ਨੂੰ ਫਿਰ ਤੋਂ ਕਮਰੇ ਨਾ ਬਣਾਏ ਜਾਣ ਦੇ ਕਾਰਨ ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰਨ ਦੇ ਲਈ ਆਉਣ ਵਾਲੇ ਵਿਦਿਆਰਥੀ ਸਕੂਲ ਵਿੱਚ ਬਣੇ ਲੈਬ ਜਾਂ ਫਿਰ ਖਸਤਾ ਹਾਲਤ ਕਮਰਿਆਂ ਵਿੱਚ ਬੈਠ ਕੇ ਪੜ੍ਹਾਈ ਕਰਨ ਨੂੰ ਮਜਬੂਰ ਹਨ ਜਿਸ ਕਾਰਨ ਹਜ਼ਾਰ ਵਿਦਿਆਰਥੀਆਂ ਦੀ ਸੰਖਿਆ ਹੁਣ ਪੰਜ ਸੌ ਤੋਂ ਵੀ ਘੱਟ ਰਹੀ ਹੈ ਉਥੇ ਹੀ ਵਿਦਿਆਰਥੀਆਂ ਦੇ ਮਾਪੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਸਕੂਲ ਵਿੱਚ ਜਲਦ ਹੀ ਕਮਰਿਆਂ ਦਾ ਨਿਰਮਾਣ ਕਰਵਾਇਆ ਜਾਵੇਗਾ

Body:ਪੰਜਾਬ ਸਰਕਾਰ ਦੇ ਪਬਲਿਕ ਵਰਕਸ ਡਵੀਜ਼ਨ ਪਵਨ ਅਤੇ ਰੋਡ ਵੱਲੋਂ ਬੁਡਲਾਡਾ ਦੇ ਲੜਕੇ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਦੋ ਮੰਜ਼ਿਲਾ ਇਮਾਰਤ ਦੇ ਵੀ ਕਮਰੇ ਅਤੇ ਬਰਾਂਡੇ 2014ਵਿੱਚ ਅਣਸੁਰੱਖਿਅਤ ਐਲਾਨ ਕਰਕੇ ਗਿਰਾ ਦਿੱਤੇ ਸਨ ਪਰ ਪੰਜ ਸਾਲ ਬੀਤ ਜਾਣ ਦੇ ਬਾਅਦ ਵੀ ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਦੇ ਬੈਠਣ ਲਈ ਕਮਰਿਆਂ ਦਾ ਨਿਰਮਾਣ ਨਹੀਂ ਹੋਇਆ ਜਿਸ ਕਾਰਨ ਵਿਦਿਆਰਥੀ ਸਕੂਲ ਵਿੱਚ ਬਣੀ ਲੈਬ ਜਾਂ ਫਿਰ ਖਸਤਾ ਹਾਲਤ ਕਮਰੇ ਵਿੱਚ ਬੈਠ ਕੇ ਪੜ੍ਹਾਈ ਕਰਨ ਨੂੰ ਮਜਬੂਰ ਹਨ ਜਿਸ ਦੇ ਚੱਲਦਿਆਂ ਹਜ਼ਾਰ ਦੀ ਸੰਖਿਆ ਹੁਣ ਸਕੂਲ ਵਿੱਚ ਵਿਦਿਆਰਥੀਆਂ ਦੀ ਸੰਖਿਆ ਪੰਜ ਸੌ ਰਹਿ ਗਈ ਹੈ ਸ਼ਹਿਰ ਵਾਸੀ ਤੇ ਸਿੰਗਲਾ ਨੇ ਦੱਸਿਆ ਕਿ ਇਹ ਸਕੂਲ ਦੀ ਇਮਾਰਤ ਬਿਨਾਂ ਵਜ੍ਹਾ ਗਿਰਾ ਦਿੱਤੀ ਜਿਸ ਦੇ ਤੋਂ ਬਾਅਦ ਫਿਰ ਇਸ ਦਾ ਨਿਰਮਾਣ ਕਰਨ ਲਈ ਸਰਕਾਰ ਨੇ ਆਪਣੀ ਜ਼ਿੰਮੇਵਾਰ ਨਹੀਂ ਸਮਝੀ ਅਤੇ ਸਰਕਾਰ ਨੂੰ ਕਾਫ਼ੀ ਵਾਰ ਪੱਤਰ ਵੀ ਲਿਖ ਚੁੱਕੇ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਸੰਖਿਆ ਵਧਾਉਣ ਦੇ ਲਈ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ ਜਾਵੇ

ਵਾਈਟ ਸਤੀਸ਼ ਸਿੰਗਲਾ ਬੱਚਿਆਂ ਦੇ ਪਰਿਵਾਰਕ ਮੈਂਬਰ

ਬਲਾੜਾ ਦੇ ਵਿਦਿਆਰਥੀ ਉੱਚ ਸਿੱਖਿਆ ਦੇ ਲਈ ਬਾਹਰ ਜਾਣ ਨੂੰ ਮਜਬੂਰ ਹਨ ਸ਼ਹਿਰ ਵਾਸੀ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ ਉੱਚ ਸਿੱਖਿਆ ਦਾ ਪ੍ਰਬੰਧ ਕਰਨ ਦੀ ਜ਼ਰੂਰਤ ਸੀ ਪਰ ਸਰਕਾਰ ਨੇ ਸਕੂਲ ਦੇ ਕਮਰੇ ਹੀ ਉਲਟਾ ਗਿਰਾ ਦਿੱਤੇ ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਸਕੂਲ ਵਿੱਚ ਕੰਮ ਰਹਿੰਦਾ ਨਿਰਮਾਣ ਕਰਨ ਦੇ ਨਾਲ ਨਾਲ ਉੱਚ ਸਿੱਖਿਆ ਦੇ ਲਈ ਪ੍ਰਬੰਧ ਕੀਤੇ ਜਾਣ ਕਿਉਂਕਿ ਸਕੂਲ ਵਿੱਚ ਯੋਗਤਾ ਪ੍ਰਾਪਤ ਸਟਾਫ਼ ਮੌਜੂਦ ਹੈ

ਬਾਈਟ ਵਿਸ਼ਾਲ ਕੁਮਾਰ ਮਾਪੇ

Conclusion:ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਕੂਲ ਵਿੱਚ ਕਰਾਏ ਗਏ ਕਮਰਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਸਕੂਲ ਦਾ ਦੌਰਾ ਕਰ ਚੁੱਕੇ ਹਨ ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਅਣਸੁਰੱਖਿਅਤ ਐਲਾਨ ਕੀਤੇ ਕਮਰਿਆਂ ਨੂੰ ਜਲਾ ਦਿੱਤਾ ਗਿਆ ਸੀ ਪਰ ਫਿਰ ਵੀ ਕੁਝ ਕਮਰਿਆਂ ਦਾ ਨਿਰਮਾਣ ਕੀਤਾ ਗਿਆ ਹੈ ਜੋ ਨਾਕਾਫੀ ਹੈ ਉਨ੍ਹਾਂ ਕਿਹਾ ਕਿ ਉਹ ਸਿੱਖਿਆ ਵਿਭਾਗ ਜਾਂ ਫਿਰ ਐੱਮ ਪੀ ਫੰਡ ਜਾਂ ਫਿਰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਕਮਰੇ ਬਣਵਾਉਣ ਦਾ ਯਤਨ ਕਰ ਰਹੇ ਹਨ

ਬਾਈਟ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ

ਰਿਪੋਰਟ ਕੁਲਦੀਪ ਧਾਲੀਵਾਲ ਮਾਨਸਾ
ETV Bharat Logo

Copyright © 2024 Ushodaya Enterprises Pvt. Ltd., All Rights Reserved.