ETV Bharat / state

ਮੰਡੀਆਂ ‘ਚ ਪਈ ਝੋਨੇ ਦੀ ਫਸਲ ਮੀਂਹ ਦੇ ਪਾਣੀ ‘ਚ ਡੁੱਬੀ, ਕਿਸਾਨਾਂ ਨੇ ਸਰਕਾਰ ਦੇ ਦਾਅਵਿਆਂ ‘ਤੇ ਚੁੱਕੇ ਸਵਾਲ - ਸਰਕਾਰ ਤੋਂ ਮੁਆਵਜੇ ਦੀ ਮੰਗ

ਬੇਮੌਸਮੇ ਪਏ ਮੀਂਹ (rain) ਕਾਰਨ ਕਿਸਾਨਾਂ ਦੀ ਪੁੱਤਾਂ ਵਾਗੂੰ ਪਾਲੀ ਪੱਕੀ ਫਸਲ ਖਰਾਬ ਹੋਣ ਦੀ ਕਗਾਰ ਤੇ ਪਹੁੰਚ ਚੁੱਕੀ ਹੈ। ਅੰਨਦਾਤੇ (Farmers) ਦੀ ਜਿੱਥੇ ਖੇਤ ਵਿੱਚ ਪੱਕੀ ਖੜ੍ਹੀ ਝੋਨੇ ਦੀ ਫਸਲ ਗੜੇਮਾਰੀ ਅਤੇ ਪਏ ਭਾਰੀ ਮੀਂਹ ਕਾਰਨ ਖਰਾਬ ਹੋ ਰਹੀ ਹੈ ਉੱਥੇ ਹੀ ਦਾਣਾ ਮੰਡੀਆਂ ਦੇ ਵਿੱਚ ਸਹੀ ਪ੍ਰਬੰਧ ਨਾ ਹੋਣ ਕਾਰਨ ਵੀ ਕਿਸਾਨਾਂ (Farmers) ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੰਡੀਆਂ ‘ਚ ਪਈ ਝੋਨੇ ਦੀ ਫਸਲ ਮੀਂਹ ਦੇ ਪਾਣੀ ‘ਚ ਡੁੱਬੀ

author img

By

Published : Oct 24, 2021, 6:26 PM IST

ਮਾਨਸਾ: ਪੰਜਾਬ ਦੀਆਂ ਵੱਖ ਵੱਖ ਮੰਡੀਆਂ ਦੇ ਵਿੱਚੋਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਖੁੱਲ੍ਹੇ ਆਸਮਾਨ ਹੇਠ ਪਈ ਕਿਸਾਨਾਂ (Farmers) ਦਾ ਫਸਲ ਬਰਬਾਦ ਹੋ ਰਹੀ ਹੈ। ਕਿਸਾਨਾਂ ਵੱਲੋਂ ਇਸਦਾ ਸਿੱਧਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣੈ ਕਿ ਸਰਕਾਰ ਪਹਿਲਾਂ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਕਿ ਉਨ੍ਹਾਂ ਨੂੰ ਮੰਡੀ ਦੇ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਰ ਹੁਣ ਸਰਕਾਰ ਦੇ ਦਾਅਵਿਆਂ ਅਸਲ ਤਸਵੀਰ ਸਾਹਮਣੇ ਆਈ ਹੈ। ਚਿੰਤਾ ਦੇ ਵਿੱਚ ਡੁੱਬੇ ਕਿਸਾਨ ਵੱਲੋਂ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਭਿੱਜੀ ਹੋਈ ਇਸ ਫਸਲ ਨੂੰ ਮੰਡੀ ਵਿੱਚੋਂ ਚੁਕਾਇਆ ਜਾਵੇ ਤਾਂ ਕਿ ਉਸ ਨੂੰ ਇੱਥੇ ਖੱਜਲ ਖੁਆਰ ਨਾ ਹੋਣਾ ਪਵੇ।

ਮਾਨਸਾ ਦੀਆਂ ਮੰਡੀਆਂ ਪਾਣੀ ਦੀ ਝਪੇਟ ਚ ਆਈਆਂ

ਮਾਨਸਾ ਦੇ ਪਿੰਡ ਕੁਲਰੀਆਂ ਦੀ ਦਾਣਾ ਮੰਡੀ ਦੇ ਵਿੱਚ ਥੋੜ੍ਹੇ ਜਿਹੇ ਮੀਂਹ ਕਾਰਨ ਮੰਡੀ ਜਲ ਥਲ ਹੋ ਗਈ ਹੈ। ਕਿਸਾਨ ਪੁੱਤਾਂ ਵਾਂਗੂ ਪਾਲੀ ਫ਼ਸਲ ਮੰਡੀਆਂ ਵਿੱਚ ਵੇਚਣ ਲਈ ਲੈ ਕੇ ਆਈ ਸਨ ਜੋ ਪਾਣੀ ਵਿੱਚ ਰੁੜ ਗਈ ਹੈ। ਕਿਸਾਨਾਂ ਵੱਲੋਂ ਸਰਕਾਰ ਦੇ ਪ੍ਰਬੰਧਾਂ ਉੱਪਰ ਵੱਡੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕਾਂਗਰਸ ਸਰਕਾਰ ਅਤੇ ਮਾਰਕੀਟ ਕਮੇਟੀ ਦੀ ਨਾਕਾਮੀ ਹੈ ਕਿਉਂਕਿ ਪਿੰਡ ਪੰਚਾਇਤ ਵੱਲੋਂ ਪਹਿਲਾਂ ਵੀ ਇਸ ਪਾਣੀ ਦਾ ਨਿਕਾਸ ਸਬੰਧੀ ਮਾਰਕੀਟ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਉਨ੍ਹਾਂ ਕੋਈ ਗੌਰ ਨਹੀਂ ਕੀਤਾ।

ਮਾਨਸਾ ਦੀਆਂ ਮੰਡੀਆਂ ਪਾਣੀ ਦੀ ਝਪੇਟ ਚ ਆਈਆਂ

ਕਿਸਾਨਾਂ ਨੇ ਫੌਰੀ ਤੌਰ ਤੇ ਝੋਨਾ ਚੁੱਕਣ ਦੀ ਕੀਤੀ ਮੰਗ

ਬਲਾਕ ਜਰਨਲ ਸਕੱਤਰ ਬੱਬੂ ਸਿੰਘ ਕੁਲਰੀਆਂ ਨੇ ਦੱਸਿਆ ਕਿ ਇਕ ਤਾਂ ਫੌਰੀ ਤੌਰ ‘ਤੇ ਝੋਨਾ ਚੁੱਕਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਭਿੱਜੀ ਆਦਿ ਹੋਣ ਦਾ ਬਹਾਨਾ ਨਾ ਲਾਇਆ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਪਾਣੀ ਦੇ ਨਿਕਾਸ ਦਾ ਵੀ ਪ੍ਰਬੰਧ ਕੀਤਾ ਜਾਵੇ।

ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ

ਇਸਦੇ ਨਾਲ ਹੀ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜੋ ਮੀਂਹ ਦੇ ਕਾਰਨ ਖੜ੍ਹੀ ਫਸਲ ਦਾ ਨੁਕਸਾਨ ਹੋਇਆ ਹੈ ਇਸਦਾ ਵੀ ਪ੍ਰਬੰਧ ਕੀਤਾ ਜਾਵੇ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਮੰਡੀਆਂ ‘ਚ ਪਈ ਝੋਨੇ ਦੀ ਫਸਲ ਮੀਂਹ ਦੇ ਪਾਣੀ ‘ਚ ਡੁੱਬੀ
ਮੰਡੀਆਂ ‘ਚ ਪਈ ਝੋਨੇ ਦੀ ਫਸਲ ਮੀਂਹ ਦੇ ਪਾਣੀ ‘ਚ ਡੁੱਬੀ

ਏਸ਼ੀਆਂ ਦੀ ਦੂਜੇ ਨੰਬਰ ਤੇ ਜਾਣੀ ਨਾਭੇ ਦੀ ਅਨਾਜ ਮੰਡੀ ਵਿੱਚ ਵੀ ਨਹੀਂ ਵਿਖਾਈ ਦਿੱਤੇ ਪ੍ਰਬੰਧ

ਜੇਕਰ ਏਸ਼ੀਆ ਦੀ ਦੂਜੇ ਨੰਬਰ ‘ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਵਿੱਚ ਲੱਖਾਂ ਦੀ ਤਾਦਾਦ ਵਿੱਚ ਝੋਨੇ ਦੀਆਂ ਬੋਰੀਆਂ ਖੁੱਲ੍ਹੇ ਆਸਮਾਨ ਦੇ ਵਿੱਚ ਖ਼ਰਾਬ ਹੋ ਗਈਆਂ ਹਨ ਅਤੇ ਦੂਜੇ ਪਾਸੇ ਕਿਸਾਨ ਜੋ ਆਪਣੀ ਫਸਲ ਲੈ ਕੇ ਆਏ ਸੀ ਉਹ ਵੀ ਬਿਲਕੁਲ ਖ਼ਰਾਬ ਹੋ ਚੁੱਕੀ ਹੈ ਜਿਸ ਕਰਕੇ ਕਿਸਾਨ ਚਿੰਤਾ ਵਿੱਚ ਹਨ। ਇੱਕ ਪਾਸੇ ਜਿੱਥੇ ਸਰਕਾਰਾਂ ਕਿਸਾਨਾਂ ਦਾ ਸਾਥ ਨਹੀਂ ਦੇ ਰਹੀਆਂ ਦੂਜੇ ਪਾਸੇ ਕੁਦਰਤ ਦੀ ਕਰੋਪੀ ਵੀ ਉਨ੍ਹਾਂ ‘ਤੇ ਪੈ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਝੋਨੇ ਦੀ ਫ਼ਸਲ ਦੀ ਨਮੀ ਨੂੰ ਵਧਾਉਣਾ ਚਾਹੀਦਾ ਹੈ ਅਤੇ 20 ਤੋਂ ਉੱਪਰ ਕਰਨਾ ਚਾਹੀਦਾ ਹੈ।

ਪ੍ਰਬੰਧ ਨਾ ਹੋਣ ਕਾਰਨ ਪਾਣੀ ਚ ਡੁੱਬੀ ਫਸਲ
ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਨਾਭਾ ਦੀ ਅਨਾਜ ਮੰਡੀ ਦੀਆਂ ਹਨ ਜਿੱਥੇ ਲੇਬਰ ਪਾਣੀ ਵਿੱਚੋਂ ਝੋਨੇ ਦੀਆਂ ਬੋਰੀਆਂ ਜੋ ਮੀਂਹ ਵਿੱਚ ਖ਼ਰਾਬ ਹੋ ਗਈਆਂ ਹਨ ਉਸ ਨੂੰ ਸੁੱਕੀ ਜਗ੍ਹਾ ਰੱਖ ਰਹੀਆਂ ਹਨ। ਲੱਖਾਂ ਦੀ ਤਾਦਾਦ ਵਿਚ ਖੁੱਲ੍ਹੇ ਆਸਮਾਨ ਦੇ ਥੱਲੇ ਇਹ ਬੋਰੀਆਂ ਬਿਲਕੁਲ ਖ਼ਰਾਬ ਹੋ ਚੁੱਕੀਆਂ ਹਨ।

ਕਿਸਾਨਾਂ ਨੇ ਸਰਕਾਰ ਦੇ ਦਾਅਵਿਆਂ ਤੇ ਚੁੱਕੇ ਸਵਾਲ

ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖ਼ਤਾ ਇੰਤਜ਼ਾਮ ਦੇ ਦਾਅਵੇ ਕੀਤੇ ਗਏ ਸਨ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮੰਡੀਆਂ ਵਿੱਚ ਰੁਲ ਰਹੇ ਹਾਂ ਪਰ ਕੇਂਦਰ ਸਰਕਾਰ ਵੱਲੋਂ ਜੋ ਮੋਆਇਸਚਰ 17 ਕੀਤਾ ਹੈ ਇਸ ਨੂੰ ਵਧਾ ਕੇ 20 ਕਰਨਾ ਚਾਹੀਦਾ ਹੈ।

ਮੀਂਹ ਕਾਰਨ ਫਸਲ ਹੋਈ ਖਰਾਬ-ਕਿਸਾਨ
ਇਸ ਮੌਕੇ ‘ਤੇ ਮੰਡੀ ਵਿੱਚ ਆਏ ਕਿਸਾਨ ਜੁਝਾਰ ਸਿੰਘ, ਕਿਸਾਨ ਕਰਨੈਲ ਸਿੰਘ, ਕਿਸਾਨ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਫਸਲ ਲੈ ਕੇ ਮੰਡੀ ਵਿੱਚ ਆਈ ਸੀ ਅਤੇ ਬੀਤੀ ਰਾਤ ਜੋ ਭਾਰੀ ਮੀਂਹ ਪਿਆ ਹੈ ਇਸ ਨਾਲ ਸਾਡੀ ਫ਼ਸਲ ਵੀ ਖ਼ਰਾਬ ਹੋ ਚੁੱਕੀ ਹੈ ਕਿਉਂਕਿ ਹੁਣ ਜੇਕਰ ਮੌਸਮ ਠੀਕ ਹੋ ਜਾਂਦਾ ਹੈ ਤਾਂ ਸਾਨੂੰ ਕਈ ਦਿਨ ਮੰਡੀਆਂ ਵਿੱਚ ਇੱਥੇ ਖੱਜਲ-ਖੁਆਰ ਹੋਣਾ ਪਵੇਗਾ ਕਿਉਂਕਿ ਮੰਡੀ ਵਿੱਚ ਖੁੱਲ੍ਹੇ ਆਸਮਾਨ ਦੇ ਥੱਲੇ ਫ਼ਸਲ ਪਈ ਹੈ ਉਹ ਖ਼ਰਾਬ ਹੋ ਚੁੱਕੀ ਹੈ।

ਸਰਕਾਰ ਤੋਂ ਮੁਆਵਜੇ ਦੀ ਕੀਤੀ ਮੰਗ

ਕਿਸਾਨਾਂ ਨੇ ਕਿਹਾ ਕਿ ਖੇਤਾਂ ਵਿਚ ਵੀ ਹੁਣ ਫਸਲ ਦੀ ਕਟਾਈ ਨਹੀਂ ਹੋਣੀ ਕਿਉਂਕਿ ਖੇਤਾਂ ਵਿੱਚ ਵੀ ਪਾਣੀ ਭਰ ਚੁੱਕਾ ਹੈ ਜਿਸ ਕਰਕੇ ਚਾਰ ਤੋਂ ਪੰਜ ਦਿਨ ਸੁੱਕਣ ਨੂੰ ਸਮਾਂ ਲੱਗੇਗਾ। ਕਿਸਾਨਾਂ ਨੇ ਕਿਹਾ ਕਿ ਜੋ ਸਾਡੀ ਫਸਲ ਖਰਾਬ ਹੋਈ ਹੈ ਸਰਕਾਰ ਉਸ ਦਾ ਮੁਆਵਜ਼ਾ ਦੇਵੇ। ਇਸ ਮੌਕੇ ‘ਤੇ ਮਜ਼ਦੂਰ ਯੂਨੀਅਨ ਦੇ ਆਗੂ ਨੇ ਕਿਹਾ ਕਿ ਜੋ ਇਹ ਬੋਰੀਆਂ ਪਾਣੀ ਵਿੱਚ ਖ਼ਰਾਬ ਹੋ ਚੁੱਕੀਆਂ ਹਨ ਇਸ ਨੂੰ ਪਲਟੀ ਮਾਰ ਕੇ ਇਸ ਨੂੰ ਟਾਂਗਾ ਲਗਾਵਾਂਗੇ ਅਤੇ ਤਾਂ ਹੀ ਇਹ ਪੰਜ ਛੇ ਦਿਨਾਂ ਵਿੱਚ ਝੋਨੇ ਦੀ ਫਸਲ ਸੁੱਕੇਗੀ ਅਤੇ ਹੁਣ ਜੋ ਝੋਨੇ ਦਾ ਸੀਜ਼ਨ ਚੱਲ ਰਿਹਾ ਇਹ ਵੀ ਲੇਟ ਹੋਵੇਗਾ।

ਇਹ ਵੀ ਪੜ੍ਹੋ:ਮੀਂਹ ਨੇ ਕਿਸਾਨ ਤੇ ਪ੍ਰਸ਼ਾਸਨ ਦੋਹਾਂ ਦੀਆਂ ਹੀ ਚਿੰਤਾਵਾਂ 'ਚ ਕੀਤਾ ਵਾਧਾ

ETV Bharat Logo

Copyright © 2024 Ushodaya Enterprises Pvt. Ltd., All Rights Reserved.