ETV Bharat / state

ਯੂਏਪੀਏ ਕਾਨੂੰਨ ਦਾ ਸਿੱਖਾਂ 'ਤੇ ਕੀਤਾ ਜਾ ਰਿਹਾ ਹੈ ਦੁਰਉਪਯੋਗ: ਲੌਂਗੋਵਾਲ - 267 ਗੁਰੂ ਸਾਹਿਬ ਦੇ ਸਰੂਪ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗ੍ਰੰਥੀ ਸਿੰਘ ਜਿਨ੍ਹਾਂ ਨੂੰ ਗੁਰੂ ਕੇ ਵਜ਼ੀਰ ਕਿਹਾ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਜੋ ਦੌਰ ਚੱਲ ਰਿਹਾ ਹੈ, ਉਹ ਸੰਕਟਮਈ ਹੈ।

ਗੋਬਿੰਦ ਸਿੰਘ ਲੌਂਗੋਵਾਲ
ਗੋਬਿੰਦ ਸਿੰਘ ਲੌਂਗੋਵਾਲ
author img

By

Published : Jul 31, 2020, 1:28 PM IST

ਮਾਨਸਾ: ਯੂਏਪੀਏ ਕਾਨੂੰਨ ਦਾ ਸਿੱਖਾਂ ਤੇ ਦੁਰਉਪਯੋਗ ਕੀਤਾ ਜਾ ਰਿਹਾ ਹੈ ਪੰਜਾਬ ਪਹਿਲਾਂ ਹੀ ਕਾਲੇ ਦੌਰ ਦੇ ਵਿੱਚੋਂ ਗੁਜ਼ਰਿਆ ਹੈ ਅਤੇ ਹੁਣ ਪੰਜਾਬ ਦੇ ਸਿੱਖਾਂ ਨੂੰ ਹੀ ਇਸ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਕਾਨੂੰਨ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਫਿਰ ਤੋਂ ਕਾਲੇ ਦੌਰ ਵਿੱਚ ਜਾਣ ਤੋਂ ਬਚਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਾਨਸਾ ਦੇ ਪਿੰਡ ਕੋਟ ਧਰਮੂ ਵਿਖੇ ਗੁਰਦੁਆਰਾ ਸੂਲੀਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ।

ਇਸ ਮੌਕੇ ਉਨ੍ਹਾਂ ਗ੍ਰੰਥੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵੀ ਵਿਸ਼ਵਾਸ ਦਿਵਾਇਆ ਕਿ ਗ੍ਰੰਥੀ ਸਿੰਘਾਂ ਦੀਆਂ ਮੁਸ਼ਕਿਲਾਂ ਜਲਦ ਹੀ ਹੱਲ ਕੀਤੀਆਂ ਜਾਣਗੀਆਂ।

ਯੂਏਪੀਏ ਕਾਨੂੰਨ ਦਾ ਸਿੱਖਾਂ 'ਤੇ ਕੀਤਾ ਜਾ ਰਿਹਾ ਹੈ ਦੁਰਉਪਯੋਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗ੍ਰੰਥੀ ਸਿੰਘ ਜਿਨ੍ਹਾਂ ਨੂੰ ਗੁਰੂ ਕੇ ਵਜ਼ੀਰ ਕਿਹਾ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਜੋ ਦੌਰ ਚੱਲ ਰਿਹਾ ਹੈ ਸੰਕਟਮਈ ਦੌਰ ਹੈ। ਕੋਵਿਡ-19 ਦੌਰਾਨ ਸਾਰੇ ਹੀ ਸੰਕਟਮਈ ਦੌਰ ਚੋਂ ਗੁਜਰ ਰਹੇ ਹਨ ਅਤੇ ਗ੍ਰੰਥੀ ਸਿੰਘਾਂ ਨੂੰ ਵੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਨਹੀਂ ਹੋ ਰਹੇ ਅਖੰਡ ਪਾਠ ਵੀ ਨਹੀਂ ਹੋ ਰਹੇ ਇਸ ਕਰਕੇ ਗ੍ਰੰਥੀ ਸਿੰਘਾਂ ਨੇ ਆਪਣੇ ਪਰਿਵਾਰ ਵੀ ਪਾਲਣੇ ਹਨ। ਇਸ ਦੇ ਚਲਦਿਆਂ ਗ੍ਰੰਥੀ ਸਿੰਘਾਂ ਵੱਲੋਂ ਆਪਣੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਉਨ੍ਹਾਂ ਸਾਹਮਣੇ ਰੱਖੀਆਂ ਗਈਆਂ ਨੇ ਤੇ ਜਿਨ੍ਹਾਂ ਉਹ ਐਗਜ਼ੈਕਟਿਵ ਕਮੇਟੀ ਦੇ ਦੌਰਾਨ ਮੀਟਿੰਗ ਕਰਕੇ ਵਿਚਾਰਾਂ ਕਰਨਗੇ ਤਾਂ ਕਿ ਗ੍ਰੰਥੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ।

ਯੂਏਪੀਏ ਕਾਨੂੰਨ ਸਬੰਧੀ ਬੋਲਦੇ ਹੋਏ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਯੂਏਪੀਏ ਕਾਲੇ ਕਾਨੂੰਨ ਦੇ ਤਹਿਤ ਸਾਡੇ ਸਿੱਖ ਨੌਜਵਾਨਾਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਧੱਕਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੀ ਦੁਰਵਰਤੋਂ ਪੰਜਾਬ ਸਰਕਾਰ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕਾਨੂੰਨ ਦੀ ਦੁਰਵਰਤੋਂ ਨਾ ਕਰਨ ਕਿਉਂਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਮਾੜਾ ਸਮਾਂ ਦੇਖਿਆ ਹੈ ਬਹੁਤ ਸਾਰੀਆਂ ਜ਼ਿਆਦਤੀਆਂ ਹੋਈਆਂ ਅਤੇ ਬਹੁਤ ਕੁਝ ਪੰਜਾਬ ਵਿੱਚ ਵਾਪਰਿਆ ਹੈ। ਇਸ ਤਰ੍ਹਾਂ ਦਾ ਦੌਰ ਦੁਬਾਰਾ ਫਿਰ ਨਾ ਆਵੇ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਤੇ ਪੁਨਰ ਵਿਚਾਰ ਕਰਕੇ ਕਿਸੇ ਵੀ ਸਿੱਖ ਨੌਜਵਾਨ ਨੂੰ ਤੰਗ ਨਾ ਕੀਤਾ ਜਾਵੇ।

ਪਿਛਲੇ ਸਮੇਂ ਦੌਰਾਨ 267 ਗੁਰੂ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਜੱਜ ਵੱਲੋਂ ਇਸ ਦੀ ਜਾਂਚ ਤੋਂ ਮਨ੍ਹਾਂ ਕਰਨ ਦੇ ਜਵਾਬ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਅੰਤਰਿਮ ਕਮੇਟੀ ਵਿੱਚ ਮਤਾ ਪਾਸ ਕਰਕੇ ਸਿੰਘ ਸਾਹਿਬ ਨੂੰ ਦੇ ਦਿੱਤਾ ਹੈ ਤਾਂ ਕਿ ਇਸ ਦੀ ਜਾਂਚ ਕਰਵਾਈ ਜਾਵੇ।

ਸਿੰਘ ਸਾਹਿਬ ਇਸ ਦੀ ਜਾਂਚ ਕਰਵਾ ਰਹੇ ਨੇ ਸਾਰਾ ਉਨ੍ਹਾਂ ਨੇ ਦੇਖਣਾ ਹੈ ਕਿ ਕਿਸ ਤੋਂ ਜਾਂਚ ਕਰਵਾਉਣੀ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਭਾਈ ਕਨ੍ਹਈਆ ਗ੍ਰੰਥੀ ਸਭਾ ਦੇ ਸਰਪ੍ਰਸਤ ਦਾਰਾ ਸਿੰਘ ਅਕਲੀਆ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਦੀਆਂ ਬਹੁਤ ਸਾਰੀਆਂ ਮੰਗਾਂ ਸੀ ਜੋ ਕਾਫ਼ੀ ਲੰਬੇ ਸਮੇਂ ਤੋਂ ਲਟਕ ਰਹੀਆਂ ਸੀ ਅਤੇ ਪਿਛਲੀ ਲੋਕ ਸਭਾ ਦੌਰਾਨ ਉਨ੍ਹਾਂ ਹਰਸਿਮਰਤ ਕੌਰ ਬਾਦਲ ਨੂੰ ਵੀ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਸੀ। ਪਰ ਹੱਲ ਨਹੀਂ ਹੋਇਆ ਸੋ ਅੱਜ ਬਾਬਾ ਬੂਟਾ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਅੱਗੇ ਆਪਣੀਆਂ ਮੰਗਾਂ ਰੱਖੀਆਂ ਹਨ।

ਜਿਨ੍ਹਾਂ ਵਿੱਚ ਉਨ੍ਹਾਂ ਨੂੰ ਪਿੰਡਾਂ ਦੇ ਗੁਰਦੁਆਰਾ ਸਾਹਿਬ ਚੋਂ ਘੱਟ ਤਨਖ਼ਾਹ ਮਿਲ ਰਹੀਆਂ ਹਨ ਜਾਂ ਕਿਸੇ ਵੀ ਗ੍ਰੰਥੀ ਸਿੰਘ ਨੂੰ ਕੋਈ ਬਿਮਾਰੀ ਪੈ ਜਾਂਦੀ ਹੈ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਤੇ ਉਸ ਦੀ ਜਗ੍ਹਾ ਕੋਈ ਹੋਰ ਨਵਾਂ ਗ੍ਰੰਥੀ ਸਿੰਘ ਰੱਖ ਲਿਆ ਜਾਂਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਮੰਗ ਰੱਖੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਦੇ ਸਕੂਲਾਂ ਚੋਂ ਮੁਫ਼ਤ ਪੜ੍ਹਾਈ ਕਰਵਾਈ ਜਾਵੇ ਅਤੇ ਉਨ੍ਹਾਂ ਦੀਆਂ ਬੱਚੀਆਂ ਦੇ ਵਿਆਹ ਸਮੇਂ 51 ਹਜ਼ਾਰ ਰੁਪਏ ਸ਼ਗਨ ਸਕੀਮ ਦੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾਵੇ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਐਗਜ਼ੈਕਟਿਵ ਕਮੇਟੀ ਚੋਂ ਮਤਾ ਰੱਖ ਕੇ ਇਨ੍ਹਾਂ ਦੀਆਂ ਮੰਗਾਂ ਦਾ ਜ਼ਰੂਰ ਹੱਲ ਕਰਵਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.