ETV Bharat / state

ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਜ਼ਿਲ੍ਹਾ ਪੁਲਿਸ (District Police) ਵੱਲੋਂ ਡਿਊਟੀ ਦੇ ਦੌਰਾਨ 21 ਅਕਤੂਬਰ , 1959 ਨੂੰ ਹਾਟ ਸਪ੍ਰਿੰਗ ਲੱਦਾਖ ਵਿੱਚ ਚੀਨੀ ਫੌਜ ਦੁਆਰਾ ਸੱਟ ਲਗਾਕੇ ਸ਼ਹੀਦ ਕੀਤੇ ਪੁਲਿਸ ਅਤੇ ਅਰਧਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਪੁਲਿਸ ਲਾਈਨ ਮਾਨਸਾ (Police Line Mansa) ਵਿੱਚ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮਨਾਇਆ ਗਿਆ।

ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
author img

By

Published : Oct 21, 2021, 1:52 PM IST

ਮਾਨਸਾ: ਜ਼ਿਲ੍ਹਾ ਪੁਲਿਸ (District Police) ਵੱਲੋਂ ਡਿਊਟੀ ਦੇ ਦੌਰਾਨ 21 ਅਕਤੂਬਰ , 1959 ਨੂੰ ਹਾਟ ਸਪ੍ਰਿੰਗ ਲੱਦਾਖ ਵਿੱਚ ਚੀਨੀ ਫੌਜ ਦੁਆਰਾ ਸੱਟ ਲਗਾਕੇ ਸ਼ਹੀਦ ਕੀਤੇ ਪੁਲਿਸ ਅਤੇ ਅਰਧਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਪੁਲਿਸ ਲਾਈਨ ਮਾਨਸਾ (Police Line Mansa) ਵਿੱਚ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮਨਾਇਆ ਗਿਆ। ਇਸ ਮੌਕੇ ਉੱਤੇ ਡੀ.ਸੀ. (DC) ਮਾਨਸਾ, ਜ਼ਿਲ੍ਹਾ ਅਤੇ ਸੈਸ਼ਨ ਜੱਜ (Sessions Judge), ਐੱਸ.ਐੱਸ.ਪੀ. (S.S.P.) ਮਾਨਸਾ, ਜ਼ਿਲ੍ਹਾ ਪੁਲਿਸ (District Police) ਅਧਿਕਾਰੀਆਂ ਅਤੇ ਸ਼ਹੀਦ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ 21 ਅਕਤੂਬਰ 1959 ਨੂੰ ਹਾਟ ਸਪ੍ਰਿੰਗ ਲੱਦਾਖ ਵਿੱਚ ਚੀਨੀ ਫੌਜ (Chinese army) ਦੁਆਰਾ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ 4 ਕਾਂਸਟੇਬਲ, 13 ਫੌਜੀਆਂ, 6 ਏਸ.ਪੀ.ਓ. ਅਤੇ 10 ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਇਸ ਮੌਕੇ ਉੱਤੇ ਐੱਸ.ਐੱਸ.ਪੀ ਸੰਦੀਪ ਗਰਗ (SSP Sandeep Garg) ਨੇ ਕਿਹਾ ਕਿ ਅੱਜ 21 ਅਕਤੂਬਰ 2021 ਨੂੰ ਜ਼ਿਲ੍ਹਾ ਪੁਲਿਸ ਲਾਈਨ ਮਾਨਸਾ (Police Line Mansa) ਵਿੱਚ ਪੁਲਿਸ ਸਿਮਰਨ ਦਿਵਸ ਮਨਾਇਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਅੱਜ ਦੇ ਦਿਨ ਮੈਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਦੇਸ਼ ਅਤੇ ਸੂਬੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਜੀਵਨ ਬਤੀਤ ਕਰਨ ਲਈ ਆਪਣੀ ਜਾਨ ਕੁਰਬਾਨ ਕੀਤੀ।

ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਜਾਂ ਰਾਜ ਜ਼ਿਆਦਾ ਸਮਾਂ ਤੱਕ ਨਹੀਂ ਰਹਿ ਸਕਦਾ, ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਹੈ। ਇਸ ਲਈ ਸਾਡੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਰੱਖਣ ਅਤੇ ਨਮਨ ਕਰਨ ਲਈ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਉਂਮੀਦ ਕਰਦੇ ਹੈ ਕਿ ਅਸੀ ਆਪਣੇ ਸ਼ਹੀਦ ਪਰਿਵਾਰਾਂ ਦੀ ਸੇਵਾ ਅਤੇ ਮਦਦ ਕਰ ਸਕੇ।

ਉਧਰ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪੰਜਾਬ ਪੁਲਿਸ ਦੇ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ ਗਿਆ ਹੈ ਅਤੇ ਇਨ੍ਹਾਂ ਪਰਿਵਾਰਾਂ ਦੀ ਹਰ ਸਮੱਸਿਆ ਦੇ ਹੱਲ ਲਈ ਹਮੇਸ਼ਾ ਪੰਜਾਬ ਪੁਲਿਸ ਵੱਲੋਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ:ਉਪ ਮੁੱਖ ਮੰਤਰੀ ਰੰਧਾਵਾ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.