ਮਾਨਸਾ: ਪਿੰਡ ਸਮਾਉਂ 'ਚ ਤੀਆਂ ਦਾ ਰਵਾਇਤੀ ਮੇਲਾ ਲਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ ਹੋ ਗਈ ਹੈ। ਇਸ ਵਿੱਚ ਡਾ. ਪ੍ਰਭਸ਼ਰਨ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਰ ਜ਼ਿਲ੍ਹਿਆਂ ਤੋਂ ਆਈਆਂ ਕੁੜੀਆਂ ਨਾਲ ਗਿੱਧਾ ਪਾਇਆ ਤੇ ਨੱਚ ਟੱਪ ਕੇ ਉਨ੍ਹਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ।
ਇਹ ਵੀ ਪੜ੍ਹੋ: 35-ਏ ਹਟਾਉਣਾ ਬਾਰੂਦ ਨੂੰ ਹੱਥ ਲਾਉਣ ਦੇ ਬਰਾਬਰ: ਮੁਫ਼ਤੀ
ਇਸ ਸਬੰਧੀ ਡਾ. ਪ੍ਰਭਸ਼ਰਨ ਕੌਰ ਨੇ ਕਿਹਾ ਕਿ ਤੀਆਂ ਸਾਡੇ ਪੰਜਾਬੀ ਵਿਰਸੇ ਦਾ ਇੱਕ ਵਿਸ਼ੇਸ਼ ਅੰਗ ਹਨ ਤੇ ਤੀਆਂ ਦੇ ਤਿਉਹਾਰ ਨੂੰ ਜੀਵਤ ਰੱਖਣ ਲਈ ਅੱਜ ਵੀ ਕਈ ਅਹਿਮ ਸੰਸਥਾਵਾਂ ਉਪਰਾਲੇ ਕਰ ਰਹੀਆਂ ਹਨ ਤਾਂ ਕਿ ਸਾਡਾ ਪੰਜਾਬੀ ਵਿਰਸਾ ਜੀਵਤ ਰਹੇ।
ਇਸ ਮੌਕੇ ਤੀਆਂ ਦੇ ਮੇਲੇ ਵਿੱਚ ਪਹੁੰਚੀਆਂ ਲੜਕੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਤੀਆਂ ਹਰੇਕ ਪਿੰਡ ਵਿੱਚ ਇਸੇ ਤਰ੍ਹਾਂ ਲਗਦੀਆਂ ਰਹਿਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮਾਉਂ ਪਿੰਡ ਵਿੱਚ ਆ ਕੇ ਬਹੁਤ ਖ਼ੁਸ਼ੀ ਹੋਈ ਕਿਉਂਕਿ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ ਤੇ ਲਗਾਤਾਰ 15 ਦਿਨ ਤੀਆਂ ਦਾ ਮੇਲਾ ਚੱਲਦਾ ਰਹਿੰਦਾ ਹੈ, ਜਿਸ ਵਿੱਚ ਪੰਜਾਬ ਭਰ ਦੀਆਂ ਕੁੜੀਆਂ ਹਿੱਸਾ ਲੈਂਦੀਆਂ ਹਨ।