ETV Bharat / state

ਸਾਬਕਾ ਵਿਧਾਇਕ ਵੱਲੋਂ ਦਲਿਤ ਭਾਈਚਾਰੇ ਨੂੰ ਬੋਲੇ ਜਾਤੀਸੂਚਕ ਸ਼ਬਦਾਂ ਦਾ ਸੱਚ ਆਇਆ ਸਾਹਮਣੇ !

author img

By

Published : Aug 2, 2021, 7:41 PM IST

ਸਾਬਕਾ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਇੱਕ ਸਾਬਕਾ ਸਰਪੰਚ ਦੇ ਵਿਚਕਾਰ ਆਡੀਓ ਵਾਇਰਲ ਹੋਈ ਸੀ ਜਿਸਦੇ ਵਿਚ ਅਜੀਤਇੰਦਰ ਸਿੰਘ ਮੋਫਰ ਦਲਿਤ ਭਾਈਚਾਰੇ ਦੇ ਸਬੰਧੀ ਜਾਤੀਸੂਚਕ ਸ਼ਬਦ ਬੋਲ ਰਹੇ ਸਨ। ਇਸ ਭਖ ਰਹੇ ਮਸਲੇ ਨੂੰ ਲੈਕੇ ਸਾਬਕਾ ਕਾਂਗਰਸੀ ਵਿਧਾਇਕ ਦੇ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਹੈ।

ਸਾਬਕਾ ਵਿਧਾਇਕ ਵੱਲੋਂ ਦਲਿਤ ਭਾਈਚਾਰੇ ਨੂੰ ਬੋਲੇ ਜਾਤੀਸੂਚਕ ਸ਼ਬਦਾਂ ਦਾ ਸੱਚ ਆਇਆ ਸਾਹਮਣੇ !
ਸਾਬਕਾ ਵਿਧਾਇਕ ਵੱਲੋਂ ਦਲਿਤ ਭਾਈਚਾਰੇ ਨੂੰ ਬੋਲੇ ਜਾਤੀਸੂਚਕ ਸ਼ਬਦਾਂ ਦਾ ਸੱਚ ਆਇਆ ਸਾਹਮਣੇ !

ਮਾਨਸਾ: ਪਿਛਲੇ ਦਿਨੀਂ ਸਰਦੂਲਗੜ੍ਹ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਇੱਕ ਸਾਬਕਾ ਸਰਪੰਚ ਦੇ ਵਿਚਕਾਰ ਆਡੀਓ ਵਾਇਰਲ ਹੋਈ ਸੀ ਜਿਸਦੇ ਵਿਚ ਅਜੀਤਇੰਦਰ ਸਿੰਘ ਮੋਫਰ ਦਲਿਤ ਭਾਈਚਾਰੇ ਦੇ ਸਬੰਧੀ ਜਾਤੀਸੂਚਕ ਸ਼ਬਦ ਬੋਲ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵਲੋਂ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਪੁਤਲੇ ਵੀ ਸਾੜੇ ਗਏ ਅਤੇ ਤਿੰਨ ਅਗਸਤ ਨੂੰ ਉਨ੍ਹਾਂ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।

ਸਾਬਕਾ ਵਿਧਾਇਕ ਵੱਲੋਂ ਦਲਿਤ ਭਾਈਚਾਰੇ ਨੂੰ ਬੋਲੇ ਜਾਤੀਸੂਚਕ ਸ਼ਬਦਾਂ ਦਾ ਸੱਚ ਆਇਆ ਸਾਹਮਣੇ

ਇਸ ਭਖ ਰਹੇ ਮਸਲੇ ਨੂੰ ਲੈਕੇ ਸਾਬਕਾ ਕਾਂਗਰਸੀ ਵਿਧਾਇਕ ਦੇ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਹੈ। ਅਜੀਤ ਸਿੰਘ ਮੋਫਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹਾ ਕਦੇ ਵੀ ਨਹੀਂ ਬੋਲਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਵਿਰੋਧੀਆਂ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਰਾਜਨੀਤਿਕ ਮੁੱਦੇ ਤਹਿਤ ਉਨ੍ਹਾਂ ਨੂੰ ਫਸਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਜਿਸ ਦਾ ਕੋਈ ਵੀ ਆਧਾਰ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਜਿਸ ਸਾਬਕਾ ਸਰਪੰਚ ਨਾਲ ਸਾਰੀ ਗੱਲਬਾਤ ਹੋਈ ਦੱਸੀ ਜਾ ਰਹੀ ਹੈ ਉਹ ਸਰਪੰਚ ਵੀ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਇਹ ਇਲਜ਼ਾਮ ਬੇਬੁਨਿਆਦ ਹਨ। ਇਸਦੇ ਨਾਲ ਹੀ ਉਨ੍ਹਾਂ ਇਸ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਓਧਰ ਇਸ ਮਾਮਲੇ ਤੇ ਉਹ ਸਾਬਕਾ ਸਰਪੰਚ ਵੀ ਸਾਹਮਣੇ ਆਏ ਹਨ ਜਿੰਨ੍ਹਾਂ ਦਾ ਨਾਮ ਅਜੀਤਇੰਦਰ ਸਿੰਘ ਮੋਫਰ ਦੇ ਨਾਲ ਉਸ ਆਡੀਓ ਵਿੱਚ ਜੋੜਿਆ ਜਾ ਰਿਹਾ ਹੈ। ਸਾਬਕਾ ਸਰਪੰਚ ਨੇ ਦੱਸਿਆ ਕਿ ਸਾਰੇ ਇਲਜ਼ਾਮ ਬੇਬੁਨਿਆਦ ਹਨ ਕਿਉਂਕਿ ਉਨ੍ਹਾਂ ਦੇ ਵਿਚਕਾਰ ਅਜਿਹੀ ਕੋਈ ਵੀ ਗੱਲਬਾਤ ਨਹੀਂ ਹੋਈ ਜਿਸਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ਦੇ ਵਿੱਚ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵਿਆਹ ਸਮਾਗਮ ’ਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.