ਮੂਸਾ,ਮਾਨਸਾ: ਸਿੱਧੂ ਮੂਸੇਵਾਲਾ ਦੀ ਯਾਦਗਾਰ ਉੱਤੇ ਲਗਾਤਾਰ ਲੋਕ ਆ ਰਹੇ ਹਨ। ਅੱਜ ਇੱਕ 85 ਸਾਲ ਦੀ ਬੇਬੇ ਰਜਿੰਦਰ ਕੌਰ ਸਿੱਧੂ ਦੀ ਯਾਦਗਾਰ ਉੱਤੇ ਪਹੁੰਚੀ, ਜੋ ਕਿ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਦੇਖ ਭਾਵੁਕ ਹੋ ਗਈ ਅਤੇ ਰੋਣ ਲੱਗੀ। ਬਜ਼ੁਰਗ ਮਹਿਲਾ ਮੂਸੇਵਾਲਾ ਦੇ ਬੁੱਤ ਨੂੰ ਵਾਰ-ਵਾਰ ਇੱਕੋ ਹੀ ਗੱਲ ਕਹਿ ਰਹੀ ਸੀ ਕਿ ਪੁੱਤਰ ਉੱਠ ਜਾ ਜਿਸ ਨੂੰ ਦੇਖ ਸਾਰੇ ਭਾਵੁਕ ਹੋ ਗਏ । ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਨਹੀਂ ਰੁਕ ਰਹੇ ਸਨ।
ਸੱਚ ਬੋਲਣ ਦੀ ਸਜ਼ਾ ਮਿਲੀ: ਬਜ਼ੁਰਗ ਮਾਤਾ ਨੇ ਕਿਹਾ ਕਿ ਸਿੱਧੂ ਦੀ ਯਾਦਗਾਰ ਉੱਤੇ ਆਕੇ ਉਹਨਾਂ ਦਾ ਮਨ ਬਹੁਤ ਦੁਖੀ ਹੈ। ਉਨ੍ਹਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੂੰ ਇੱਕ ਵਾਰ ਮਿਲੇ ਸੀ। ਸਿੱਧੂ ਮੂਸੇ ਵਾਲਾ ਦੀ ਫ਼ਿਲਮ ਮੂਸਾ ਜੱਟ ਦੀ ਸ਼ੂਟਿੰਗ ਉਹਨਾਂ ਦੇ ਪਿੰਡ ਡੂੰਮਵਾਲੀ ਵਿਖੇ ਹੋਈ ਸੀ। ਬੇਬੇ ਰਜਿੰਦਰ ਕੌਰ ਨੇ ਕਿਹਾ ਕਿ ਗੈਂਗਸਟਰਾਂ ਨੂੰ ਸਿੱਧੂ ਨੂੰ ਨਹੀਂ ਮਾਰਨਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸਿੱਧੂ ਸੱਚ ਬੋਲਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦੇ ਮਾਂ-ਪਿਓ ਉੱਤੇ ਵੀ ਤਰਸ ਆਉਂਦਾ ਹੈ ਕਿਉਂਕਿ ਉਨ੍ਹਾਂ ਨੂੰ ਬਿਨਾਂ ਕਸੂਰ ਤੋਂ ਸਜ਼ਾ ਮਿਲ ਰਹੀ ਹੈ।
- Harjot Kamal summoned: ਵਿਜੀਲੈਂਸ ਦੀ ਰਡਾਰ ਉੱਤੇ ਸਾਬਕਾ ਵਿਧਾਇਕ ਹਰਜੋਤ ਕਮਲ, ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਚ ਪੇਸ਼ ਹੋਣ ਲਈ ਸੰਮਨ ਜਾਰੀ
- Pakistani Balloons in Tarn Taran: ਤਰਨ ਤਾਰਨ 'ਚ ਮਿਲਿਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
- Punjab Flood: ਹੜ੍ਹ ਦੀ ਮਾਰ ਝੱਲ ਰਹੇ 16 ਪਿੰਡਾਂ ਨੂੰ ਵਿਧਾਇਕ ਰਾਣਾ ਨੇ ਦਿੱਤੀ ਸੌਗਾਤ, ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਵੱਡਾ ਬੇੜਾ
ਕਾਤਲਾਂ ਨੂੰ ਸਖ਼ਤ ਤੋਂ ਸਖਤ ਸਜ਼ਾ ਦੀ ਮੰਗ: ਬਜ਼ੁਰਗ ਰਜਿੰਦਰ ਕੌਰ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਆਪਣੇ ਮਾਪਿਆਂ ਦਾ ਇੱਕਲੋਤਾ ਪੁੱਤਰ ਸੀ ਅਤੇ ਉਸ ਨੇ ਹਰ ਨੌਜਵਾਨ ਨੂੰ ਆਪਣੇ ਮਾਪਿਆਂ ਦੀ ਇੱਜ਼ਤ ਕਰਨੀ ਸਿਖਾਈ ਸੀ। ਬਹੁਤ ਹੀ ਛੋਟੇ ਘਰ ਤੋਂ ਉੱਠ ਕੇ ਦੁਨੀਆਂ ਦੇ ਵਿੱਚ ਆਪਣਾ ਨਾਮ ਬਣਾਇਆ ਸੀ ਪਰ ਬੇਰਹਿਮ ਲੋਕਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਕਤਲ ਕਰ ਦੇਣਾ ਇਹ ਕਿੱਥੋਂ ਦੀ ਬਹਾਦਰੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵਰਗਾ ਹੀ ਉਸ ਦਾ ਪੁੱਤਰ ਵੀ ਸੀ, ਜੋ ਹਮੇਸ਼ਾਂ ਸੱਚ ਬੋਲਦਾ ਸੀ ਅਤੇ ਪੁਲਿਸ ਦੇ ਵਿੱਚ ਥਾਣੇਦਾਰ ਸੀ। ਉਨ੍ਹਾਂ ਕਿਹਾ ਮੈਂ ਅੱਜ ਵੀ ਆਪਣੇ ਪੁੱਤਰ ਵਾਂਗ ਹੀ ਸਿੱਧੂ ਮੂਸੇ ਵਾਲਾ ਨੂੰ ਆਪਣਾ ਪੁੱਤਰ ਸਮਝਦੀ ਹਾਂ ਜੋ ਹਮੇਸ਼ਾ ਸੱਚ ਬੋਲਦਾ ਸੀ ਅਤੇ ਗਰੀਬ ਲੋਕਾਂ ਦੀ ਮਦਦ ਕਰਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਖ਼ਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ।