ਮਾਨਸਾ: ਸਿੱਧੂ ਮੂਸੇਵਾਲਾ ਦੇ ਘਰ ਰੋਜ਼ਾਨਾ ਹੀ ਦੇਸ਼ਾਂ-ਵਿਦੇਸ਼ਾਂ 'ਚੋਂ ਉਨ੍ਹਾਂ ਦੇ ਪ੍ਰਸ਼ੰਸਕ ਪਹੁੰਚਦੇ ਹਨ ਅਤੇ ਮਾਤਾ-ਪਿਤਾ ਦੇ ਨਾਲ ਮਿਲ ਕੇ ਦੁਖ ਸਾਂਝਾ ਕਰਦੇ ਹਨ, ਜੰਮੂ-ਕਸ਼ਮੀਰ ਤੋਂ ਪਹੁੰਚੀ ਇੱਕ ਛੋਟੀ ਬੱਚੀ ਨੇ ਵੀ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦੇਣ ਦੇ ਲਈ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਅਤੇ ਕਿਹਾ ਕਿ ਅੱਜ ਵੀ ਸਿੱਧੂ ਮੂਸੇਵਾਲਾ ਨੂੰ ਦੁਨੀਆਂ ਵਿੱਚ ਪਿਆਰ ਕਰਨ ਵਾਲੇ ਕਿੰਨੇ ਲੋਕ ਮੌਜੂਦ ਹਨ।
ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋਂ ਗਏ ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ, ਪਰ ਅੱਜ ਵੀ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਲੋਕ ਮੂਸਾ ਪਿੰਡ ਪਹੁੰਚ ਕੇ ਸਿੱਧੂ ਦੇ ਲਈ ਇਨਸਾਫ ਦੀ ਮੰਗ ਕਰਦੇ ਹਨ, ਜਿਥੇ ਦੇਸ਼ਾਂ-ਵਿਦੇਸ਼ਾਂ ਵਿਚੋਂ ਲੋਕ ਮੂਸਾ ਪਿੰਡ ਆਉਂਦੇ ਹਨ, ਉਥੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਵੀ ਲੋਕ ਮੂਸਾ ਪਿੰਡ ਪਹੁੰਚ ਕੇ ਸਿੱਧੂ ਦੇ ਵ੍ਹੀਕਲਾਂ ਤੇ ਉਸ ਦੀ ਹਵੇਲੀ ਦੇ ਬਾਹਰ ਤਸਵੀਰ ਕਰਵਾਉਂਦੇ ਹਨ। ਜੰਮੂ ਕਸ਼ਮੀਰ ਤੋਂ ਪਹੁੰਚੀ ਇਕ ਛੋਟੀ ਬੱਚੀ ਅਵਨੀਤ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਦੇ ਸਾਰੇ ਗੀਤ ਸੁਣਦੀ ਹੈ। ਉਸਨੇ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ, ਪਰ ਉਸ ਨੂੰ ਪਿਆਰ ਕਰਨ ਵਾਲੇ ਕਿੰਨੇ ਲੋਕ ਉਸਦੇ ਘਰ ਮੌਜੂਦ ਹਨ।
- ਮੋਗਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਦਾਲਤ 'ਚ ਕੀਤਾ ਪੇਸ਼, ਅਦਾਲਤ ਨੇ ਬਿਸ਼ਨੋਈ ਨੂੰ 17 ਜੁਲਾਈ ਤੱਕ ਜੂਡੀਸ਼ੀਅਲ ਰਿਮਾਂਡ 'ਤੇ ਭੇਜਿਆ
- High security number plates: ਪੰਜਾਬ 'ਚ ਪਹਿਲੀ ਵਾਰ 2 ਹਜ਼ਾਰ ਦਾ ਚਲਾਨ, ਫਿਰ ਵੀ ਨਾ ਮੰਨੇ ਤਾਂ 3 ਹਜ਼ਾਰ ਦਾ ਜੁਰਮਾਨਾ
- Punjabi youth Murder in America: ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਕਤਲ, ਨਾਬਾਲਿਗ ਨੇ ਮਾਰੀ ਗੋਲ਼ੀ
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣਾ ਚਾਹੀਦਾ ਹੈ ਇਨਸਾਫ਼ : ਉਨ੍ਹਾਂ ਕਿਹਾ ਕੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਨੇ ਆਖ਼ਿਰ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਿਉਂ ਕਤਲ ਕੀਤਾ ਇਸ ਦਾ ਵੀ ਇਨਸਾਫ਼ ਹੋਣਾ ਚਾਹੀਦਾ ਹੈ। ਇਸ ਦੌਰਾਨ ਯੂਪੀ ਤੋਂ ਪਹੁੰਚੀ ਮੰਜੂ ਨੇ ਵੀ ਕਿਹਾ ਕਿ ਉਸਦਾ ਸਿਧੂ ਨੂੰ ਮਿਲਣ ਦਾ ਸੁਪਨਾ ਸੀ, ਪਰ ਅਫਸੋਸ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਿੱਧੂ ਮੂਸੇਵਾਲਾ ਦੀ ਖਬਰ ਦਾ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਦੁੱਖ ਬਹੁਤ ਹੋਇਆ। ਉਨ੍ਹਾਂ ਕਿਹਾ ਕਿ ਉਹ ਅੱਜ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਹਨ ਅਤੇ ਲੋਕਾਂ ਦਾ ਇੰਨਾ ਪਿਆਰ ਦੇਖ ਕੇ ਨਹੀਂ ਲੱਗਦਾ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਵਿੱਚ ਨਹੀਂ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਸ ਨੂੰ ਕਤਲ ਕਰਨ ਵਾਲੇ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।