ਮਾਨਸਾ: ਕੈਂਸਰ ਦੀ ਨਾਮੁਰਾਦ ਬਿਮਾਰੀ ਜਿੱਥੇ ਗਰੀਬ ਪਰਿਵਾਰਾਂ ਦੇ ਲਈ ਆਫ਼ਤ ਬਣ ਕੇ ਆਉਂਦੀ ਹੈ, ਉੱਥੇ ਹੀ ਇਨ੍ਹਾਂ ਪਰਿਵਾਰਾਂ ਦੇ ਵਿਚ ਕੋਈ ਇਲਾਜ ਕਰਵਾਉਣ ਦੇ ਲਈ ਪੈਸਾ ਨਾ ਹੋਣ ਕਾਰਨ ਹੱਥ ਖੜ੍ਹੇ ਕਰ ਦਿੰਦੇ ਹਨ।
ਪਰ ਬੇਸ਼ੱਕ ਸਰਕਾਰਾਂ ਵੱਲੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਨੂੰ ਖਤਮ ਕਰਨ ਦੇ ਲਈ ਦਾਅਵੇ ਕੀਤੇ ਜਾਂਦੇ ਹਨ, ਪਰ ਫਿਰ ਵੀ ਗ਼ਰੀਬ ਪਰਿਵਾਰਾਂ ਕੋਲ ਉਨ੍ਹਾਂ ਹਸਪਤਾਲਾਂ ਤੱਕ ਪਹੁੰਚਣ ਦੇ ਲਈ ਵੀ ਪੈਸਾ ਨਾ ਹੋਣ ਕਾਰਨ ਘਰ ਵਿੱਚ ਹੀ ਆਪਣੇ ਮਰੀਜ਼ ਨੂੰ ਪਾ ਕੇ ਰੱਖਣ ਲਈ ਮਜਬੂਰ ਹੋ ਜਾਂਦੇ ਹਨ।
ਅਜਿਹਾ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਆਂ ਦਾ ਇੱਕ ਪਰਿਵਾਰ ਹੈ ਜੋ ਕਿ ਇਨ੍ਹੀਂ ਦਿਨੀਂ ਜਿੱਥੇ ਕੈਂਸਰ ਦੀ ਬਿਮਾਰੀ ਨਾਲ ਲੜ ਰਿਹਾ ਹੈ, ਉੱਥੇ ਹੀ ਆਰਥਿਕ ਮਦਦ ਦੇ ਲਈ ਵੀ ਸਮਾਜ ਸੇਵੀਆਂ ਅੱਗੇ ਗੁਹਾਰ ਲਗਾ ਰਿਹਾ ਹੈ। ਗਠੀਏ ਦੀ ਬੀਮਾਰੀ ਤੋਂ ਪੀੜਤ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਮੀਤ ਕੌਰ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਹੈ।
ਜਿਸਦਾ ਇਲਾਜ ਉਨ੍ਹਾਂ ਵੱਲੋਂ ਸਿਰਸਾ ਬਠਿੰਡਾ ਦੇ ਏਮਜ਼ ਅਤੇ ਹੋਰ ਕਈ ਹਸਪਤਾਲਾਂ ਵਿੱਚੋਂ ਕਰਵਾਉਣ ਦਾ ਉਪਰਾਲਾ ਕੀਤਾ ਗਿਆ, ਘਰ ਦਾ ਸਭ ਕੁੱਝ ਵੇਚ ਵੱਟ ਕੇ ਤੇ ਪਿੰਡ ਵਿੱਚੋਂ ਕਰਜ਼ਾ ਲੈ ਕੇ ਫਿਰ ਵੀ ਆਪਣੀ ਪਤਨੀ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ।
ਉਸ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਉਨ੍ਹਾਂ ਦੇ ਘਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ, ਜਿੱਥੇ ਸਿਰ ਦੀ ਛੱਤ ਡਿੱਗਣ ਦੇ ਕਿਨਾਰੇ ਹੈ। ਉੱਥੇ ਹੀ ਘਰ ਵਿੱਚ ਰਾਸ਼ਨ ਪਾਣੀ ਤੋਂ ਵੀ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਮਦਦ ਦਿੱਤੀ ਗਈ ਹੈ, ਪਰ ਹੋਰ ਕਿਸੇ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ ਤੇ ਨਾ ਹੀ ਸਰਕਾਰ ਵੱਲੋਂ ਕੁੱਝ ਮਦਦ ਦਿੱਤੀ ਗਈ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਬਚਾਉਣ ਦੇ ਲਈ ਉਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜੋ:- ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮ ਕਰਤੇ ਖੁਸ਼, ਜਾਣੋ ਕੀ ਦਿੱਤਾ ਵੱਡਾ ਤੋਹਫ਼ਾ ?