ETV Bharat / state

ਸਕੂਲੀ ਬੱਚੇ ਪਹੁੰਚੇ ਪਿੰਡ ਮੂਸਾ, ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਗਲ ਲੱਗ ਕੇ ਹੋਏ ਭਾਵੁਕ - ਸਕੂਲੀ ਬੱਚੇ ਪਹੁੰਚੇ ਪਿੰਡ ਮੂਸਾ

ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਹਰ ਦਿਨ ਸੈਕੜਿਆਂ ਦੀ ਗਿਣਤੀ ਵਿੱਚ ਸਿੱਧੂ ਦੇ ਪ੍ਰਸ਼ੰਸਕ ਪਹੁੰਚਦੇ ਹਨ। ਅੱਜ ਐਤਵਾਰ ਦੇ ਦਿਨ ਬੱਛੂਆਣਾ ਸਕੂਲ ਦੇ ਵਿਦਿਆਰਥੀ ਮੂਸਾ ਪਹੁੰਚੇ। ਇਸ ਮੌਕੇ ਸਕੂਲੀ ਵਿਦਿਆਰਥੀ ਭਾਵੁਕ ਹੋਏ ਤੇ ਬਲਕੌਰ ਸਿੰਘ ਦੇ ਗਲ ਲੱਗ ਕੇ ਰੋਏ।

Sidhu Moosewala In Mansa
ਸਕੂਲੀ ਬੱਚੇ ਪਹੁੰਚੇ ਪਿੰਡ ਮੂਸਾ, ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਗਲ ਲੱਗ ਕੇ ਹੋਏ ਭਾਵੁਕ
author img

By

Published : Dec 18, 2022, 12:45 PM IST

Updated : Dec 18, 2022, 1:07 PM IST

ਸਕੂਲੀ ਬੱਚੇ ਪਹੁੰਚੇ ਪਿੰਡ ਮੂਸਾ, ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਗਲ ਲੱਗ ਕੇ ਹੋਏ ਭਾਵੁਕ

ਮਾਨਸਾ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਵਿੱਚ ਅੱਜ ਵੀ ਹਰ ਕੋਈ ਉਸ ਦਿਨ ਨੂੰ ਸੋਚ ਕੇ ਭਾਵੁਕ ਹੋ ਜਾਂਦਾ ਹੈ। ਲਗਾਤਾਰ ਮਰਹੂਮ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਪਹੁੰਚਦੇ ਹਨ। ਐਤਵਾਰ ਨੂੰ ਬੱਛੂਆਣਾ ਸਕੂਲ ਦੇ ਵਿਦਿਆਰਥੀ ਪਿੰਡ ਮੂਸਾ ਪਹੁੰਚੇ ਅਤੇ ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵਿਦਿਆਰਥੀਆਂ ਨੂੰ ਲਗਨ ਨਾਲ ਪੜਾਈ ਕਰਨ ਲਈ ਪ੍ਰੇਰਿਤ ਕੀਤਾ।

ਭਾਵੁਕ ਹੋਏ ਸਕੂਲੀ ਬੱਚੇ ਤੇ ਪਿਤਾ: ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਵੀ ਆਮ ਬੱਚਿਆਂ ਵਰਗਾ ਹੀ ਸੀ। ਕਹਿਣ ਤੋਂ ਭਾਵ ਆਪਣੇ ਜੱਟਾਂ ਦੇ ਜਵਾਕ ਕਮਜ਼ੋਰ ਹੀ ਹੁੰਦੇ ਨੇ, ਜ਼ਰੂਰੀ ਨਹੀਂ ਹੁੰਦਾ ਕਲਾਸ ਵਿੱਚ ਦੋ ਚਾਰ ਬੱਚੇ ਹੀ ਹੁਸ਼ਿਆਰਪੁਰ ਹੁੰਦੇ ਹਨ। ਬਾਕੀ ਦਰਮਿਆਨਾ ਵਰਗ ਹੀ ਹੁੰਦਾ ਹੈ। ਆਪਣੇ ਮਨਾਂ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਜਿਹੜਾ ਜਵਾਕ ਪੜਾਈ ਵਿੱਚ ਪੂਰਾ ਹੁਸ਼ਿਆਰ ਨਹੀਂ ਹੁੰਦਾ, ਉਹ ਕੁਝ ਕਰ ਨਹੀ ਸਕਦਾ। ਉਸ ਨੂੰ ਨੌਕਰੀ ਨਹੀ ਮਿਲਦੀ, ਪਰ ਤੁਹਾਡੇ ਸਾਹਮਣੇ ਸਿੱਧੂ ਦਾ ਇਹੋ ਜਿਹੀ ਥਾਂ ਜੰਮਪਲ ਹੈ ਜਿਹੜਾ ਪੜ੍ਹਨ ਵਿੱਚ ਦਰਮਿਆਨਾ ਸੀ, ਕਦੇ 60 ਤੋਂ ਥੱਲੇ ਨਹੀ ਆਇਆ ਤੇ ਕਦੇ 70 ਤੋਂ ਉਪਰ ਨਹੀਂ ਗਿਆ, ਪਰ ਜੋ ਤੁਹਾਡੇ ਅੰਦਰ ਇੱਕ ਦਰਿੜਤਾ ਹੈ, ਕੋਈ ਵੀ ਕੰਮ ਜੋ ਤੁਹਾਡਾ ਪਸੰਦੀਦਾ ਹੈ ਜਿਸ ਨੂੰ ਤੁਸੀਂ ਸੌ ਫੀਸਦੀ ਦਿੰਦੇ ਹੋ ਉਸ ਵਿੱਚ ਸਿਰੇ ਲਗਾਇਆ ਜਾ ਸਕਦਾ। ਇਸ ਮੌਕੇ ਪਿਤਾ ਬਲਕੌਰ ਸਿੰਘ ਦੇ ਗਲੇ ਲੱਗ ਕੇ ਬੱਚੇ ਭਾਵੁਕ ਹੋ ਗਏ।

ਆਪਣਾ ਤੇ ਸਿੱਧੂ ਮੂਸੇਵਾਲਾ ਦਾ ਕਿੱਸਾ ਸ਼ੇਅਰ ਕਰਦਿਆ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ, " ਜਿਵੇਂ ਮੇਰੇ ਤੇ ਲਗਾ ਲਉ ਮੇਰੇ ਭਤੀਜੇ ਨੇ ਬੀਟੈਕ ਕੀਤੀ ਸੀ, ਮੈਨੂੰ ਵੀ ਲੱਗਿਆ ਮੇਰੇ ਜਵਾਕ ਵੀ ਬੀਟੈਕ ਕਰ ਲਵੇ। ਇੰਜਨੀਅਰਿੰਗ ਬਣ ਜਾਵੇਗਾ, ਕਿਸੇ ਲੀਡਰ ਨੂੰ ਕਹਿ ਕੇ ਐਸਡੀਓ ਲਗਾ ਦੇਵਾਂਗੇ ਮੁੰਡੇ ਨੂੰ, ਚਾਰ ਪੈਸੇ ਦੇ ਦੇਵੇਗਾ। ਆਪਣੇ ਮਨ ਵਿੱਚ ਇਸ ਤਰ੍ਹਾਂ ਹੀ ਹੁੰਦਾ, ਪਰ ਹੁਣ ਤਾਂ ਜਵਾਕ ਬਾਹਰ ਜਾਣ ਲੱਗ ਗਏ। ਮੈਂ ਸੁਭਦੀਪ ਨੂੰ ਨਾਨ ਮੈਡੀਕਲ ਕਰਵਾਈ ਉਹ ਵੀ ਧੱਕੇ ਨਾਲ ਬੀਟੈਕ ਕਰਵਾਈ। ਪਰ, ਉਹ ਮਿਊਜ਼ਿਕ ਦੀ ਐਮਏ ਕਰਨਾ ਚਾਹੁੰਦਾ ਸੀ। ਉਸ ਨੇ ਮੈਨੂੰ ਕਿਹਾ ਕਿ ਡੈਡੀ ਮੇਰਾ ਇੱਧਰ ਮਨ ਲੱਗਦਾ ਹੈ। ਮੈਨੂੰ ਲੱਗਦਾ ਸੀ ਅੱਗੇ ਹਜ਼ਾਰ ਕਲਾਕਾਰ ਫਿਰਦਾ, ਕੁੱਝ ਨਹੀ ਬਣਨਾ, ਪਰ ਸਿੱਧੂ ਨੇ ਸੰਗੀਤ ਦੀ ਲਾਈਨ ਨੂੰ ਚੁਣਿਆ। ਪਰ, ਤਾਂ ਮੈਂ ਗ੍ਰੈਜੂਏਸ਼ਨ ਤੱਕ ਤਾਂ ਅੜ੍ਹ ਗਿਆ ਸੀ ਕਿ ਬੀਟੈਕ ਕਰਨ ਤੱਕ ਤੈਨੂੰ ਹਿੱਲਣ ਨਹੀਂ ਦਿਆਂਗਾ। ਸਿੱਧੂ ਮੂਸੇਵਾਲਾ ਨੇ ਇੰਡੀਆ ਦੇ 25 ਹਜ਼ਾਰ ਨਾਲ ਗੀਤ ਕੀਤਾ ਤੇ ਸਟਾਰ ਬਣ ਗਿਆ। ਸੋ ਤੁਸੀਂ ਵੀ ਪੜ੍ਹਾਈ ਕਰੋ ਤੇ ਜਿਸ ਕੰਮ ਲਈ ਮਨ ਕਰਦਾ ਹੈ, ਉਹ ਰੀਝ ਨਾਲ ਕਰੋ, ਕਾਮਯਾਬੀ ਜ਼ਰੂਰ ਮਿਲੇਗੀ।"

ਇਹ ਵੀ ਪੜ੍ਹੋ: ਮੂਸੇਵਾਲਾ ਦੀ ਥਾਰ ਦੇਖ ਭਾਵੁਕ ਹੋਏ ਪਿਤਾ ਬਲਕੌਰ ਸਿੰਘ

etv play button

Last Updated : Dec 18, 2022, 1:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.