ਮਾਨਸਾ: ਜ਼ਮੀਨੀ ਵਿਵਾਦ ਦੇ ਚੱਲਦਿਆਂ ਮਾਨਸਾ ਦੇ ਪਿੰਡ ਦੋਦੜਾ ਵਿੱਚ ਕਲਯੁਗੀ ਪੁੱਤਰ ਲਾਭ ਸਿੰਘ ਅਤੇ ਉਸਦੀ ਪਤਨੀ ਨੇ ਦੋ ਹੋਰ ਲੋਕਾਂ ਨਾਲ ਮਿਲਕੇ ਆਪਣੇ ਹੀ ਪਿਤਾ ਪ੍ਰੀਤਮ ਸਿੰਘ ਦਾ ਕਤਲ ਕਰ (Son kills father over land dispute) ਦਿੱਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪੁੱਤਰ ਤੇ ਨੂੰਹ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਨਹੀਂ ਰਿਹਾ ਮਾਸੂਮ ਰਿਤਿਕ, ਅੱਜ ਕੀਤਾ ਜਾਵੇਗਾ ਅੰਤਮ ਸੰਸਕਾਰ
ਦਰਾਅਸਰ ਬਾਪ ਦੀ ਮਾਲਕੀ ਵਾਲੀ ਜ਼ਮੀਨ ਧੋਖਾਧੜੀ ਨਾਲ ਪੁੱਤਰ ਵੱਲੋਂ ਆਪਣੇ ਨਾਮ ਲਵਾ ਲੈਣ ਅਤੇ ਬਾਪ ਵੱਲੋਂ ਮੁੜ ਆਪਣੇ ਨਾਮ ਲਗਵਾਉਣ ਲਈ ਦਬਾਅ ਬਨਾਉਣ ‘ਤੇ ਮਾਨਸਾ ਦੇ ਪਿੰਡ ਦੋਦੜਾ ਵਿੱਚ ਪ੍ਰੀਤਮ ਸਿੰਘ ਦੇ ਪੁੱਤਰ ਲਾਭ ਸਿੰਘ ਨੇ ਆਪਣੀ ਪਤਨੀ ਅਤੇ ਦੋ ਹੋਰ ਲੋਕਾਂ ਨਾਲ ਰਲਕੇ ਪ੍ਰੀਤਮ ਸਿੰਘ ਦਾ ਕਤਲ ਕਰ (Son kills father over land dispute) ਦਿੱਤਾ ਹੈ।
ਮ੍ਰਿਤਕ ਦੀ ਧੀ ਜਸਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਨੇ ਮੇਰੇ ਪਿਤਾ ਤੋਂ ਧੋਖੇ ਨਾਲ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਅਤੇ ਇਸ ਗੱਲ ਦਾ ਪਤਾ ਲੱਗਣ ਤੇ ਜਦੋਂ ਮੇਰੇ ਪਿਤਾ ਨੇ ਜ਼ਮੀਨ ਵਾਪਸ ਆਪਣੇ ਨਾਮ ਕਰਵਾਉਣੀ ਚਾਹੀ ਤਾਂ ਇਹਨਾਂ ਨੇ ਮੇਰੇ ਪਿਤਾ ਦਾ ਕਤਲ ਕਰ ਦਿੱਤਾ। ਪਿੰਡ ਵਾਸੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਾ ਜ਼ਮੀਨ ਨੂੰ ਲੈ ਕੇ ਪਿਛਲੇ ਡੇਢ ਸਾਲ ਤੋਂ ਝਗੜਾ ਚੱਲਦਾ ਸੀ, ਜਿਸ ਕਾਰਨ ਲਾਭ ਸਿੰਘ ਨੇ ਆਪਣੇ ਪਿਤਾ ਦਾ ਕਤਲ ਕੀਤਾ (Son kills father over land dispute) ਹੈ।
ਉੱਧਰ ਥਾਣਾ ਸਦਰ ਬੁਢਲਾਡਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੁੱਤਰ ਲਾਭ ਸਿੰਘ ਤੇ ਉਸਦੀ ਪਤਨੀ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁਢਲਾਡਾ ਦੇ ਐਸ.ਐਸ.ਪੀ. ਸੁੱਖਅੰਮ੍ਰਿਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਸਦਰ ਬੁਢਲਾਡਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੋਦੜਾ ਵਿੱਚ ਪ੍ਰੀਤਮ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ (Son kills father over land dispute) ਹੈ, ਜਿਸ ਤੇ ਪੁਲਿਸ ਵੱਲੋਂ ਮੌਕਾ ਦੇਖਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪੁੱਤਰ ਲਾਭ ਸਿੰਘ ਤੇ ਉਸਦੀ ਨੂੰਹ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ: ਕਿਸਾਨ ਚਾਹੁਣ ਤਾਂ ਸਰਕਾਰ ਬਦਲ ਸਕਦੇ ਹਨ : ਕੇ. ਚੰਦਰਸ਼ੇਖਰ ਰਾਓ