ETV Bharat / state

ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ 'ਤੇ ਚੁੱਕੇ ਸਵਾਲ - News of Sidhu Musewala mother

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਤੁਹਾਨੂੰ ਪਤਾ ਹੀ ਹੈ ਕਿੱਥੇ ਮਿਲ ਰਿਹਾ ਹੈ। ਬਾਕੀ ਜਦੋਂ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਹੁੰਦੀ ਹੈ ਤਾਂ ਉਸ ਦਾ ਵਕੀਲ ਪਹਿਲਾਂ ਹੀ ਰੌਲਾ ਪਾ ਦਿੰਦੇ ਹੈ ਕਿ ਲਾਰੈਂਸ ਦਾ ਮਰਡਰ ਹੋਵੇਗਾ।

Sidhu Musewala mother raised questions on the government
ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ 'ਤੇ ਚੁੱਕੇ ਸਵਾਲ
author img

By

Published : Sep 25, 2022, 5:26 PM IST

ਮਾਨਸਾ: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ 15 ਸਤੰਬਰ ਐਤਵਾਰ ਦੇ ਦੌਰਾਨ ਉਨ੍ਹਾਂ ਦੇ ਘਰ ਆਏ ਸੂਬੇ ਦੇ ਪ੍ਰਸੰਸਕਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਬੇਸ਼ੱਕ ਸਿੱਧੂ ਸਾਡੇ ਕੋਲ ਨਹੀਂ ਰਿਹਾ ਪਰ ਫਿਰ ਵੀ ਪ੍ਰਮਾਤਮਾ ਨੇ ਸਾਨੂੰ ਹਜ਼ਾਰਾਂ ਸਿੱਧੂ ਦਿੱਤੇ ਹਨ ਅਤੇ 10 ਦਿਨ PGI ਰਹਿ ਕੇ ਆਏ ਹਾਂ ਅਨੇਕਾਂ ਬੱਚੇ ਸਵੇਰੇ ਸ਼ਾਮ ਰੋਟੀ ਲੈ ਕੇ ਆਉਂਦੇ ਸਨ ਤਾਂ ਅਸੀਂ ਜ਼ਰੂਰਤਮੰਦਾਂ ਨੂੰ ਰੋਟੀ ਖਵਾ ਦਿੰਦੇ ਸੀ ਕਿਉਂਕਿ ਇਸ ਦੇ ਨਾਲ ਹੀ ਜਦੋਂ ਸਾਨੂੰ ਬਲੱਡ ਦੀ ਜ਼ਰੂਰਤ ਪਈ ਤਾਂ ਅਨੇਕਾਂ ਹੀ ਨੌਜਵਾਨ ਬਲੱਡ ਦੇਣ ਦੇ ਲਈ ਆ ਗਏ। Latest news of Mansa.

ਇਸ ਤੋਂ ਇਲਾਵਾ PGI ਦੇ ਡਾਕਟਰ ਅਤੇ ਉਨ੍ਹਾਂ ਦੇ ਨਾਲ ਜੋ ਕੇਅਰ ਕਰਦੇ ਸਨ ਉਹ ਬੱਚੇ ਵੀ ਸਵੇਰੇ ਸ਼ਾਮ ਆ ਕੇ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਅਤੇ ਸਾਨੂੰ ਸਿੱਧੂ ਦੇ ਵਾਂਗ ਹੀ ਲੱਗਦੇ ਸੀ, ਮਾਣ ਮਹਿਸੂਸ ਹੁੰਦਾ ਹੈ ਪੈਸਾ ਤਾਂ ਦੁਨੀਆ ਕਮਾ ਲੈਂਦੀ ਹੈ ਪਰ ਦੁਨੀਆਂ ਕਮਾਉਣੀ ਬਹੁਤ ਔਖੀ ਹੈ ਜੋ ਕਿ ਸਾਡੇ ਬੇਟੇ ਦੇ ਹਿੱਸੇ ਇਹ ਕੰਮ ਆਇਆ ਹੈ ਜੋ ਕਮਾਈ ਸਾਡਾ ਬੱਚਾ ਕਰਕੇ ਗਿਆ ਹੈ, ਸਾਨੂੰ ਲੱਗਦਾ ਹੈ ਇਸ ਤੋਂ ਵੱਡੀ ਕਮਾਈ ਹੋਰ ਕੋਈ ਨਹੀਂ ਹੋ ਸਕਦੀ।

ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ 'ਤੇ ਚੁੱਕੇ ਸਵਾਲ

ਉਨ੍ਹਾਂ ਅੱਗੇ ਕਿਹਾ ਕਿ ਬਾਕੀ ਗੱਲ ਰਹੀ ਨਿਆਂ ਦੀ ਨਿਆਂ ਤਾਂ ਤੁਹਾਨੂੰ ਪਤਾ ਹੀ ਹੈ ਕਿੱਥੇ ਮਿਲ ਰਿਹਾ ਹੈ। ਬਾਕੀ ਜਦੋਂ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਹੁੰਦੀ ਹੈ ਤਾਂ ਉਸਦਾ ਵਕੀਲ ਪਹਿਲਾਂ ਹੀ ਰੌਲਾ ਪਾ ਦਿੰਦੇ ਹੈ ਕਿ ਲਾਰੈਂਸ ਦਾ ਮਰਡਰ ਹੋਵੇਗਾ ਪਰ ਕੀ ਹੋਇਆ ਇਹ ਵੀ ਤੁਹਾਨੂੰ ਪਤਾ ਹੀ ਹੈ ਕੀ ਹੋਇਆ ਉਸ ਦਾ ਮਰਡਰ? ਉਨ੍ਹਾਂ ਕੋਲ ਤਾਂ ਕੋਈ ਨਹੀਂ ਜਾਂਦਾ ਜੋ ਮਾਰੇ ਜਾਂਦੇ ਹਨ ਤਾਂ ਸਾਡੀ ਗ਼ਰੀਬ ਲੋਕਾਂ ਦੇ ਬੱਚੇ ਮਾਰੇ ਜਾਂਦੇ ਹਨ। ਸਿੱਧੂ ਨੇ ਕਿਸੇ ਦਾ ਕੀ ਮਾੜਾ ਕੀਤਾ ਸੀ ਆਪਣਾ ਲਿਖਣਾ ਆਪਣਾ ਗਾਉਣਾ ਅਤੇ ਆਪਣਾ ਕਮਾਉਣਾ ਬਸ ਇਸੇ ਕਾਰਨ ਨਹੀਂ ਸਿੱਧੂ ਤੇ ਲੋਕ ਲੱਗਦੇ ਸਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਬੈਠੇ ਤਸਕਰਾਂ ਨੇ ਇਕ ਵਾਰ ਫਿਰ ਭਾਰਤੀ ਸਰਹੱਦ 'ਤੇ ਭੇਜਿਆ ਡਰੋਨ

ETV Bharat Logo

Copyright © 2025 Ushodaya Enterprises Pvt. Ltd., All Rights Reserved.