ETV Bharat / state

ਸਿੱਧੂ ਮੂਸੇ ਵਾਲੇ ਦੇ ਭੜਕਾਊ ਗਾਣਿਆਂ 'ਤੇ ਲੱਗੀ ਲਗਾਮ ! - moose wala news song

ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਨੇ ਹੁਣ ਲੱਚਰ ਅਤੇ ਭੜਕਾਊ ਗਾਇਕੀ ਤੋਂ ਤੌਬਾ ਕਰ ਲਈ ਹੈ ਪ੍ਰੋਫੈਸਰ ਪ੍ਰੋ. ਪੰਡਿਤ ਰਾਓ ਦੀ ਸ਼ਿਕਾਇਤ 'ਤੇ ਅੱਜ ਮਾਨਸਾ ਦੇ ਬੀਡੀਪੀਓ ਦਫ਼ਤਰ ਵਿੱਚ ਮੂਸੇ ਵਾਲੇ ਦੇ ਮਾਤਾ ਜੀ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਅੱਗੇ ਤੋਂ ਲੱਚਰ ਅਤੇ ਭੜਕਾਊ ਗੀਤ ਨਹੀਂ ਗਾਵੇਗਾ।

a
author img

By

Published : Apr 22, 2019, 7:15 PM IST

ਮਾਨਸਾ: ਪਿੰਡ ਮੂਸਾ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਤਾ ਜੀ ਦੇ ਖਿਲਾਫ਼ ਪੰਡਿਤ ਰਾਓ ਨੇ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਤਾ ਪਿੰਡ ਦੀ ਸਰਪੰਚ ਹੈ ਜਿਸ ਕਰਕੇ ਉਹ ਆਪਣੇ ਪੁੱਤਰ ਨੂੰ ਲੱਚਰ ਅਤੇ ਭੜਕਾਊ ਗੀਤ ਗਾਉਣ ਤੋਂ ਰੋਕਣ। ਇਸ ਸਿਕਾਇਤ ਦੇ ਆਧਾਰ ਤੇ ਬੀਡੀਪੀਓ ਮਾਨਸਾ ਨੇ ਸਿੱਧੂ ਮੂਸੇ ਵਾਲਾ ਦੇ ਮਾਤਾ ਜੀ ਸਰਪੰਚ ਚਰਨ ਕੌਰ ਅਤੇ ਪੰਡਤ ਧੰਨੇਸਵਰ ਰਾਓ ਨੂੰ ਆਪਣੇ ਦਫ਼ਤਰ ਵਿਖੇ ਤਲਬ ਕੀਤਾ ਜਿੱਥੇ ਗਾਇਕ ਦੀ ਮਾਤਾ ਚਰਨ ਕੌਰ ਨੇ ਲਿਖਤ ਰੂਪ ਵਿੱਚ ਬਿਆਨ ਦਿੱਤਾ ਹੈ ਕਿ ਉਨ੍ਹਾਂ ਦਾ ਬੇਟਾ ਅੱਗੇ ਤੋਂ ਲੱਚਰ ਅਤੇ ਭੜਕਾਊ ਗੀਤ ਨਹੀਂ ਗਾਵੇਗਾ।

aa
ਸਿੱਧੂ ਦੀ ਮਾਤਾ ਚਰਨ ਕੌਰ ਦਾ ਭਰੋਸਾ

ਜ਼ਿਕਰਯੋਗ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਪ੍ਰੋ. ਪੰਡਿਤ ਰਾਓ ਨੇ ਲੱਚਰ ਅਤੇ ਭੜਕਾਊ ਗੀਤ ਗਾਉਣ ਵਾਲੇ 9 ਕਲਾਕਾਰਾਂ ਦੇ ਵਿਰੁੱਧ ਸ਼ਾਂਤਮਈ ਸੰਘਰਸ਼ ਸੁਰੂ ਕੀਤਾ ਹੋਇਆ ਹੈ ਜਿਸ ਦੇ ਤਹਿਤ ਹੁਣ ਤੱਕ ਉਨ੍ਹਾਂ ਦੱਸਿਆ ਕਿ ਗਾਇਕਾ ਸੁਨੰਦਾ ਸ਼ਰਮਾਂ, ਗੀਤਕਾਰ ਸੰਗਦਿਲ 47 ਵਾਲਾ, ਪਰਮਜੀਤ ਪੰਮੀ, ਸੁੱਖੀ ਤੇ ਨਾਮਵਰ ਗਾਇਕ ਗੁਰਦਾਸ ਮਾਨ ਵੀ ਸਟੇਜ ਤੋ ਅਜਿਹੇ ਗੀਤ ਗਾਉਣ ਤੋਂ ਪਰਹੇਜ਼ ਕਰ ਚੁੱਕੇ ਹਨ ਰਾਓ ਨੇ ਕਿਹਾ ਕਿ ਉਨ੍ਹਾਂ ਦਾ ਅਜਿਹੇ ਗੀਤ ਗਾਉਣ ਵਾਲੇ ਗਾਇਕਾਂ ਦੇ ਵਿਰੁੱਧ ਸੰਘਰਸ਼ ਜਾਰੀ ਰਹੇਗਾ।

Intro:ਮਾਨਸਾ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਨੇ ਹੁਣ ਲੱਚਰ ਅਤੇ ਭੜਕਾਊ ਗਾਇਕੀ ਤੋ ਤੌਬਾ ਕਰ ਲਈ ਹੈ ਪ੍ਰੋਫੈਸਰ ਪੰਡਿਤ ਧੰਨੇਸਵਰ ਰਾਉ ਦੀ ਸਿਕਾਇਤ ਤੇ ਅੱਜ ਮਾਨਸਾ ਦੇ ਬੀਡੀਪੀਓ ਦਫਤਰ ਵਿੱਚ ਗਾਇਕ ਦੀ ਮਾਤਾ ਸਰਪੰਚ ਚਰਨ ਕੌਰ ਜੋ ਪਿੰਡ ਮੂਸਾ ਦੀ ਸਰਪੰਚ ਹੈ ਨੂੰ ਬੀਡੀਪੀਓ ਦਫਤਰ ਵਿਖੇ ਤਲਬ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਮਾਤਾ ਨੇ ਲਿਖਤ ਰੂਪ ਵਿੱਚ ਦਿੱਤਾ ਹੈ ਕਿ ਉਨ੍ਹਾਂ ਦਾ ਬੇਟਾ ਅੱਗੇ ਤੋਂ ਲੱਚਰ ਅਤੇ ਭੜਕਾਊ ਗੀਤ ਨਹੀਂ ਗਾਵੇਗਾ

Body:ਮਾਨਸਾ ਦੇ ਪਿੰਡ ਮੂਸਾ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਂ ਦੇ ਖਿਲਾਫ਼ ਪੰਡਿਤ ਧੰਨੇਸਵਰ ਰਾਉ ਨੇ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਸਿਕਾਇਤ ਦਿੱਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਤਾ ਪਿੰਡ ਦੀ ਸਰਪੰਚ ਹੈ ਲਿਹਾਜਾ ਉਹ ਆਪਣੇ ਪੁੱਤਰ ਨੂੰ ਲੱਚਰ ਅਤੇ ਭੜਕਾਊ ਗੀਤ ਗਾਉਣ ਤੋਂ ਰੋਕੇ ਇਸ ਸਿਕਾਇਤ ਤੇ ਬੀਡੀਪੀਓ ਮਾਨਸਾ ਨੇ ਸਿੱਧੂ ਮੂਸੇ ਵਾਲਾ ਦੀ ਮਾਤਾ ਸਰਪੰਚ ਚਰਨ ਕੌਰ ਪੰਡਿਤ ਧੰਨੇਸਵਰ ਰਾਉ ਨੂੰ ਆਪਣੇ ਦਫਤਰ ਵਿਖੇ ਤਲਬ ਕੀਤਾ ਗਿਆ ਜਿੱਥੇ ਗਾਇਕ ਦੀ ਮਾਤਾ ਚਰਨ ਕੌਰ ਨੇ ਲਿਖਤ ਰੂਪ ਵਿੱਚ ਬਿਆਨ ਦਿੱਤਾ ਹੈ ਕਿ ਉਨ੍ਹਾਂ ਦਾ ਬੇਟਾ ਅੱਗੇ ਤੋਂ ਲੱਚਰ ਅਤੇ ਭੜਕਾਊ ਗੀਤ ਨਹੀਂ ਗਾਵੇਗਾ ਉਨ੍ਹਾਂ ਕਿਹਾ ਕਿ ਜਿਸ ਗੀਤ ਤੇ ਪੰਡਿਤ ਧੰਨੇਸਵਰ ਰਾਉ ਨੇ ਇਤਰਾਜ਼ ਕੀਤਾ ਹੈ ਉਹ ਦੋ ਸਾਲ ਪਹਿਲਾਂ ਗਾਇਆ ਗਿਆ ਸੀ ਦੂਸਰੇ ਪਾਸੇ ਪੰਡਿਤ ਧੰਨੇਸਵਰ ਰਾਉ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੀ ਮਾਤਾ ਨੇ ਕਿਹਾ ਹੈ ਕਿ ਉਸਦਾ ਬੇਟਾ ਅੱਗੇ ਤੋਂ ਲੱਚਰ ਅਤੇ ਭੜਕਾਊ ਗੀਤ ਨਹੀਂ ਗਾਵੇਗਾ ਉਨ੍ਹਾਂ ਇਸ ਚੰਗੇ ਕਦਮ ਦੇ ਲਈ ਸਿੱਧੂ ਮੂਸੇ ਵਾਲਾ ਦੀ ਮਾਤਾ ਨੂੰ ਸਨਮਾਨਿਤ ਕਰਨ ਲਈ ਵੀ ਕਿਹਾ।

ਦੱਸ ਦੇਈਏ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਪੰਡਿਤ ਧੰਨੇਸਵਰ ਰਾਉ ਨੇ ਲਚਰ ਅਤੇ ਭੜਕਾਊ ਗੀਤ ਗਾਉਣ ਵਾਲੇ ਨੌ ਕਲਾਕਾਰਾਂ ਦੇ ਖਿਲਾਫ਼ ਸ਼ਾਂਤਮਈ ਸੰਘਰਸ਼ ਸੁਰੂ ਕੀਤਾ ਹੋਇਆ ਹੈ ਜਿਸ ਦੇ ਤਹਿਤ ਹੁਣ ਤੱਕ ਉਨ੍ਹਾਂ ਦੱਸਿਆ ਕਿ ਗਾਇਕਾ ਸੁਨੰਧਾ ਸਰਮਾਂ, ਗੀਤਕਾਰ ਸੰਗਦਿਲ 47 ਵਾਲਾ, ਪਰਮਜੀਤ ਪੰਮੀ, ਸੁੱਖੀ ਤੇ ਨਾਮਵਰ ਗਾਇਕ ਗੁਰਦਾਸ ਮਾਨ ਵੀ ਸਟੇਜ ਤੋ ਅਜਿਹੇ ਗੀਤ ਗਾਉਣ ਤੋਂ ਪਰਹੇਜ਼ ਕਰ ਚੁੱਕੇ ਹਨ ਰਾਉ ਨੇ ਕਿਹਾ ਕਿ ਉਨ੍ਹਾਂ ਦਾ ਅਜਿਹੇ ਗੀਤ ਗਾਉਣ ਵਾਲੇ ਗਾਇਕਾਂ ਦੇ ਖਿਲਾਫ਼ ਸੰਘਰਸ਼ ਜਾਰੀ ਰਹੇਗਾ।

ਬਾਇਟ ਪ੍ਰੋਫੈਸਰ ਪੰਡਿਤ ਧੰਨੇਸਵਰ ਰਾਉ

ਬਾਇਟ ਸਰਪੰਚ ਚਰਨ ਕੌਰ ( ਗਾਇਕ ਸਿੱਧੂ ਮੂਸੇ ਵਾਲਾ ਦੀ ਮਾਤਾ)

P to C Kuldip Dhaliwal Mansa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.