ਮਾਨਸਾ: ਪੰਜਾਬ ਦੇ ਮਰਹੁਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੇ ਘਰ 'ਤੇ ਹੋਈ ਫਾਇਰਿੰਗ ਅਤੇ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਸਰਕਾਰ 'ਤੇ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ ਹੈ ਕਿ ਜੋ ਹਾਲਤ ਅੱਜ ਪੰਜਾਬੀ ਇੰਡਸਟਰੀ ਤੇ ਗਾਇਕਾਂ ਦੀ ਹੈ, ਇਸ ਬਾਰੇ ਅਸੀਂ 5 ਸਾਲ ਪਹਿਲਾਂ ਹੀ ਬੁਹਤ ਰੌਲਾ ਪਾਇਆ ਸੀ ਕਿ ਇੱਕ ਦਿਨ ਸਭ ਦੀ ਵਾਰੀ ਆਵੇਗੀ, ਪਰ ਕੋਈ ਨਹੀਂ ਸੀ ਬੋਲਿਆ।(Sidhu moosewala father on Gippy Grewal)
ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ਫਾਇਰਿੰਗ ਕਿਉ : ਬਲਕੌਰ ਸਿੰਘ ਨੇ ਅੱਜ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕੀਤਾ। ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੁੰਹਚੇ। ਇਸ ਮੌਕੇ ਇੱਕ ਵਾਰ ਫਿਰ ਤੋਂ ਪਿਤਾ ਬਲਕੌਰ ਸਿੰਘ ਨੇ ਜਿਥੇ ਪੁੱਤ ਨੁੰ ਇਨਸਾਫ ਦਵਾਉਣ ਲਈ ਅਵਾਜ਼ ਚੁੱਕੀ, ਉਥੇ ਹੀ ਉਹਨਾਂ ਨੇ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ਫਾਇਰਿੰਗ ਹੋਣ 'ਤੇ ਲਾਰੈਂਸ ਬਿਸ਼ਨੋਈ ਵੱਲੋਂ ਜਿੰਮੇਵਾਰੀ ਲੈਣ 'ਤੇ ਸਰਕਾਰ ਉਪਰ ਤਿੱਖਾ ਸ਼ਬਦੀ ਹਮਲਾ ਕੀਤਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਗਲੇ ਹਫਤੇ ਦੇ ਵਿੱਚ ਦੋ ਪੇਸ਼ੀਆਂ ਆਉਣਗੀਆਂ। ਜਿਨਾਂ ਦੇ ਵਿੱਚ ਮਾਨਯੋਗ ਹਾਈਕੋਰਟ ਵੱਲੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਤੇ ਲਏ ਗਏ ਸੋ ਮਾਟੋ ਦੇ ਅਧੀਨ ਜੋ 28 ਨਵੰਬਰ ਨੂੰ ਪੇਸ਼ੀ ਹੈ। ਉਸ ਵਿੱਚ ਦੇਖਦੇ ਹਾਂ ਕਿ ਸਰਕਾਰਾਂ ਆਪਣਾ ਅਹਿਮ ਰੋਲ ਨਿਭਾਉਣਗੀਆਂ ਜਾਂ ਫਿਰ ਉਮੀਦ ਜੋ ਸਾਨੂੰ ਉਸ ਤੋਂ ਵੀ ਸਰਕਾਰ ਗਿਰ ਜਾਵੇਗੀ , ਉਹਨਾਂ ਕਿਹਾ ਕਿ ਜੋ ਸਰਕਾਰ ਵੱਲੋਂ ਸਿੱਟ ਦੀ ਰਿਪੋਰਟ ਦੇਣ ਦੀ ਗੱਲ ਕਹੀ ਜਾ ਰਹੀ ਹੈ ਅਜੇ ਤੱਕ ਕੋਈ ਅਫਸਰਾਂ ਦੀ ਮੀਟਿੰਗ ਨਹੀਂ ਹੋਈ ਅਤੇ ਨਾ ਹੀ ਇਹ ਪਤਾ ਲੱਗਾ ਹੈ ਕਿ ਕਿਹੜੇ ਕਿਹੜੇ ਅਫਸਰ ਇਸ ਸਿੱਟ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ।
ਬਿਸ਼ਨੋਈ ਦੀ ਇੰਟਰਵਿਊ ਕਰਨ ਸਬੰਧੀ ਕੋਈ ਵੀ ਰਿਪੋਰਟ ਨਹੀਂ ਦਿੱਤੀ : ਉਹਨਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਜੋ ਸਾਡੇ ਵੱਲੋਂ ਚੁਣੇ ਗਏ ਨੁਮਾਇੰਦੇ ਸਾਡੇ ਹੱਕਾਂ ਦੀ ਗੱਲ ਕਰਦੇ ਨੇ, ਉਹਨਾਂ ਕਿਹਾ ਕਿ ਜੋ ਇਸ ਕੇਸ ਦੇ ਵਿੱਚ ਦੋਸ਼ੀ ਹੈ। ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਅਜੇ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਸਬੰਧੀ ਕੋਈ ਵੀ ਰਿਪੋਰਟ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਉਨਾਂ ਗਿੱਪੀ ਗਰੇਵਾਲ ਦੇ ਕੈਨੇਡਾ ਵਿਖੇ ਹੋਏ ਘਰ 'ਤੇ ਫਾਇਰਿੰਗ ਦੇ ਮਾਮਲੇ ਵਿੱਚ ਬੋਲਦੇ ਹੋਏ ਕਿਹਾ ਕਿ ਗਿੱਪੀ ਗਰੇਵਾਲ ਇੰਡੀਆ ਦੇ ਵਿੱਚ ਹਨ ਤੇ ਉਸ ਦੇ ਘਰ ਵਿੱਚ ਫਾਇਰਿੰਗ ਕਿਉਂ ਕੀਤੀ ਗਈ। ਇਹ ਵੀ ਇੱਕ ਵੱਡਾ ਸਵਾਲ ਹੈ। ਕਿਉਂਕਿ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ ਜਿਸ ਕਾਰਨ ਹਰ ਦਿਨ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਾਡੇ ਸੋਸ਼ਲ ਮੀਡੀਆ ਤੇ ਵੀ ਸਰਕਾਰ ਵੱਲੋਂ ਨਿਗਾ ਰੱਖੀ ਜਾ ਰਹੀ ਹੈ ਕਿ ਅਤੇ ਸਾਡੇ ਖਾਲਿਸਤਾਨੀ ਦੇ ਨਾਲ ਸੰਬੰਧ ਬਣਾਉਣ ਲਈ ਨਿਗਾ ਰੱਖੀ ਜਾਂਦੀ ਹੈ ਜੋ ਕਿ ਅਤੀ ਨਿੰਦਣ ਯੋਗ ਹੈ ਉਹਨਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਉਨਾਂ ਦਾ ਪੁੱਤਰ ਅਜਿਹਾ ਗਾਇਕ ਸੀ ਜੋ ਕਰੋੜਾਂ ਰੁਪਏ ਸਰਕਾਰ ਨੂੰ ਟੈਕਸ ਦਿੰਦਾ ਸੀ ਪਰ ਸਰਕਾਰ ਨੇ ਉਸ ਦੀ ਜਾਨ ਮਾਲ ਦੀ ਕੋਈ ਸੁਰੱਖਿਆ ਨਹੀਂ ਕੀਤੀ ।
- ਕੋਚੀ ਯੂਨੀਵਰਸਿਟੀ 'ਚ ਟੈਕ ਫੈਸਟ ਦੌਰਾਨ ਮਚੀ ਹਫ਼ੜਾ ਦਫ਼ੜੀ 'ਚ 4 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ
- ਭਾਜਪਾ ਨੇ ਰਾਹੁਲ ਗਾਂਧੀ 'ਤੇ ਆਦਰਸ਼ ਚੋਣ ਜ਼ਾਬਤੇ ਦੀ 'ਉਲੰਘਣ' ਦਾ ਦੋਸ਼ ਲਗਾਇਆ, ਚੋਣ ਕਮਿਸ਼ਨ ਨਾਲ ਸੰਪਰਕ ਕੀਤਾ
- ਤੇਲੰਗਾਨਾ ਵਿਧਾਨ ਸਭਾ ਚੋਣਾਂ 2023: ਅਮਿਤ ਸ਼ਾਹ ਦਾ ਵੱਡਾ ਬਿਆਨ, ਜੇ ਬੀਆਰਐਸ ਜਿੱਤ ਗਈ ਤਾਂ ਇਹ ਲੋਕਾਂ ਦਾ ਪੈਸਾ ਲੁੱਟ ਲਵੇਗੀ
5 ਸਾਲ ਆਪਣੀ ਹਿੱਕ ਦੇ ਦਮ 'ਤੇ ਕੱਟ ਗਿਆ ਪਰ ਤੁਸੀਂ 6 ਮਹੀਨੇ ਨਹੀਂ ਕੱਟਣੇ: ਉਨ੍ਹਾਂ ਕਿਹਾ ਕਿ ਉਨ੍ਹਾਂ 5 ਸਾਲ ਪਹਿਲਾਂ ਹੀ ਪੰਜਾਬੀ ਇੰਡਸਟਰੀ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ ਪਰ ਕੋਈ ਨਹੀਂ ਸੀ ਬੋਲਿਆ। ਉਨ੍ਹਾਂ ਨੇ ਕਿਹਾ ਸੀ ਕਿ ਇੱਕ ਦਿਨ ਸਭ ਦੀ ਵਾਰੀ ਆਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਇਨ੍ਹਾਂ ਨੂੰ ਪੈਸੇ ਦੇ ਰਹੇ ਹਨ ਤੇ ਕੁਝ ਇਨ੍ਹਾਂ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਪੁੱਤ ਤਾਂ 5 ਸਾਲ ਆਪਣੀ ਹਿੱਕ ਦੇ ਦਮ 'ਤੇ ਕੱਟ ਗਿਆ ਪਰ ਤੁਸੀਂ 6 ਮਹੀਨੇ ਨਹੀਂ ਕੱਟਣੇ। ਉਨ੍ਹਾਂ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਕਿੱਥੇ ਹੈ ਹਰਾ ਪੈਨ। ਇਹ ਦੇਸ਼ ਦੇ ਨੌਜਵਾਨ ਹਨ, ਦੇਸ਼ ਦਾ ਭਵਿੱਖ ਹਨ। ਇਨ੍ਹਾਂ ਨੂੰ ਵਧੀਆ ਮਾਹੌਲ ਦਿਓ, ਨਹੀਂ ਤਾਂ ਨੌਜਵਾਨ ਦੇਸ਼ ਛੱਡ ਬਾਹਰ ਨੂੰ ਭੱਜਣਗੇ। ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਤੇ ਗੈਂਗਸਟਰਾਂ ਖਿਲਾਫ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਤੇ ਅਜਿਹਾ ਦੁਬਾਰਾ ਕਿਸੇ ਨਾਲ ਨਾ ਹੋਵੇ, ਇਸ ਲਈ ਲੜ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਪਰ ਚੋਣਾਂ ਸਮੇਂ ਅਜਿਹੇ ਲੋਕਾਂ ਦੀ ਚੋਣ ਕਰਨ ਹੈ ਜੋ ਗੈਂਗਸਟਰ ਨਾਲ ਨਾ ਰਲੇ ਤੇ ਤੁਹਾਡੇ ਉਜਵਲ ਭਵਿੱਖ ਲਈ ਆਵਾਜ਼ ਉਠਾ ਸਕੇ।