ETV Bharat / state

ਸਿੱਧੂ ਮੂਸੇਵਾਲਾ ਕੇਸ ਮਾਨਸਾ ਪੁਲਿਸ ਲਈ ਅਹਿਮ ਕੇਸ: ਐੱਸਐੱਸਪੀ ਡਾ. ਨਾਨਕ ਸਿੰਘ

author img

By

Published : Nov 15, 2022, 1:51 PM IST

ਮਾਨਸਾ ਜ਼ਿਲ੍ਹੇ ਵਿਖੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲਾ ਮਾਨਸਾ ਪੁਲਿਸ ਲਈ ਸਭ ਤੋਂ ਅਹਿਮ ਮਾਮਲਾ ਹੈ।

Sidhu Moose Wala case
ਸਿੱਧੂ ਮੂਸੇਵਾਲਾ ਕੇਸ ਮਾਨਸਾ ਪੁਲਿਸ ਲਈ ਅਹਿਮ ਕੇਸ

ਮਾਨਸਾ: ਪੰਜਾਬ ਸਰਕਾਰ ਵੱਲੋਂ ਆਈਪੀਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਤੋਂ ਬਾਅਦ ਮਾਨਸਾ ਦਾ ਚਾਰਜ ਐੱਸਐੱਸਪੀ ਡਾ. ਨਾਨਕ ਸਿੰਘ ਨੇ ਸੰਭਾਲ ਲਿਆ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਸਾਦੇ ਤਰੀਕੇ ਦੇ ਨਾਲ ਆਪਣਾ ਚਾਰਜ ਸੰਭਾਲਿਆ। ਉਨ੍ਹਾਂ ਨੇ ਪੰਜਾਬ ਪੁਲਿਸ ਤੋਂ ਗਾਰਡ ਆਫ ਆਨਰ ਵੀ ਨਹੀਂ ਲਿਆ ਗਿਆ।

ਚਾਰਜ ਸੰਭਾਲਦਿਆਂ ਹੀ ਐੱਸਐੱਸਪੀ ਨਾਨਕ ਸਿੰਘ ਨੇ ਕਿਹਾ ਜੋ ਪੰਜਾਬ ਸਰਕਾਰ ਅਤੇ ਡੀਜੀਪੀ ਦੇ ਆਦੇਸ਼ ਮੁਤਾਬਿਕ ਮਾਨਸਾ ਵਿਖੇ ਜੁਆਇਨ ਕੀਤਾ ਹੈ ਅਤੇ ਐੱਸਐੱਸਪੀ ਗੌਰਵ ਤੂਰਾ ਤੋਂ ਚਾਰਜ ਲਿਆ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਕੇਸ ’ਤੇ ਬੋਲਦਿਆਂ ਕਿਹਾ ਕਿ ਮਾਨਸਾ ਪੁਲਿਸ ਦੇ ਲਈ ਸਭ ਤੋਂ ਅਹਿਮ ਕੇਸ ਸਿੱਧੂ ਮੂਸੇਵਾਲਾ ਕੇਸ ਹੈ ਅਤੇ ਇਸ ’ਤੇ ਹੀ ਕੰਮ ਕਰਾਂਗੇ ਅਤੇ ਪਹਿਲ ਦੇ ਆਧਾਰ ’ਤੇ ਸਾਡਾ ਕੇਸ ਹੈ ਅਤੇ ਜੋ ਤਫ਼ਤੀਸ਼ ਬਾਕੀ ਹੈ ਉਹ ਤਫਤੀਸ਼ ਕੀਤੀ ਜਾਵੇਗੀ ਅਤੇ ਨਾਲ ਹੀ ਚੱਲ ਰਹੇ ਟ੍ਰਾਈਲ ਅਧੀਨ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।

29 ਮਈ ਨੂੰ ਮੂਸੇਵਾਲਾ ਦਾ ਕਤਲ: ਕਾਬਿਲੇਗੌਰ ਹੈ ਕਿ 29 ਮਈ ਨੂੰ ਮਾਨਸਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਗੋਲਡੀ ਬਰਾੜ ਇਸ ਸਮੇਂ ਕੈਨੇਡਾ ਵਿੱਚ ਹੈ।

ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੇ ਸਰੀਰ 'ਚ 19 ਗੋਲੀਆਂ ਲੱਗੀਆਂ ਸਨ ਅਤੇ 15 ਮਿੰਟਾਂ 'ਚ ਹੀ ਉਸਦੀ ਮੌਤ ਹੋ ਗਈ ਸੀ। ਜ਼ਿਆਦਾਤਰ ਗੋਲੀਆਂ ਮੂਸੇਵਾਲਾ ਦੇ ਸਰੀਰ ਦੇ ਸੱਜੇ ਪਾਸੇ ਲੱਗੀਆਂ। ਗੋਲੀਆਂ ਗੁਰਦੇ, ਜਿਗਰ, ਫੇਫੜਿਆਂ ਅਤੇ ਰੀੜ੍ਹ ਦੀ ਹੱਡੀ 'ਤੇ ਵੀ ਲੱਗੀਆਂ ਹਨ। ਮੌਤ ਦਾ ਕਾਰਨ ਹੈਮਰੇਜ ਸਦਮਾ ਦੱਸਿਆ ਗਿਆ ਹੈ।

ਇਹ ਵੀ ਪੜੋ: 1 ਸਾਲ ਪਹਿਲਾ ਘਰੋਂ ਭੱਜੇ ਨੌਜਵਾਨ ਦੀ ਮਾਪੇ ਅੱਜ ਵੀ ਆਪਣੇ ਲਾਲ ਦੀ ਕਰ ਰਹੇ ਭਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.