ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ 10 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਧਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਰ ਐਤਵਾਰ ਉਨਾਂ ਦੇ ਘਰ ਵੱਡੀ ਤਾਦਾਦ ਵਿੱਚ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਹਨ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਮੰਸ਼ਾ ਇਨਸਾਫ਼ ਦੇਣ ਦੀ ਨਹੀ ਲੱਗ ਰਹੀ।
ਇਸ ਦੌਰਾਨ ਹੀ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਕਤਲ ਕਰਵਾਉਣ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਰ ਵਾਰ ਦੂਸਰੀਆਂ ਪਾਰਟੀਆਂ ਤੇ ਤੰਜ਼ ਕੱਸਦੇ ਹਨ ਤੇ ਅੱਜ ਖੁਦ ਕੰਮ ਕਰਕੇ ਦਿਖਾਉਣ ਅਤੇ ਅੱਜ ਖੁਦ ਸੱਤਾ ਵਿੱਚ ਹਨ। ਉਨ੍ਹਾਂ ਕਿਹਾ ਕਿ ਕਹਿਣਾ ਸੌਖਾ ਹੈ ਅਤੇ ਕੰਮ ਕਰਕੇ ਦਿਖਾਉਣੇ ਬਹੁਤ ਔਖੇ ਹਨ।
ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸੱਚਖੰਡ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਦਿਆਂ ਦਿਖਾ ਦਿੱਤਾ, ਅੱਜ ਪੰਜਾਬ ਦੇ ਲੋਕਾਂ ਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਸੱਤਾ ਹਾਸਲ ਕੀਤੀ ਹੈ ਅਤੇ ਅੱਜ ਵੀ ਮੁੱਖ ਮੰਤਰੀ ਮੰਗ ਕਰਦੇ ਹੋਏ ਮੁੱਖ ਮੰਤਰੀ ਚੁਨਾਵੀਂ ਭਾਸ਼ਣ ਵਿਚ ਕਹਿੰਦੇ ਹਨ ਕਿ ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿਧਰ ਤੋਂ ਚਲਾ ਹੋਤਾ ਹੈ।
ਬਲਕੌਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਅੱਜ ਮੁੱਖ ਮੰਤਰੀ ਦੀ ਗੱਲ ਹੋਰ ਹੈ ਅਤੇ ਮੁੱਖ ਮੰਤਰੀ ਆਪਣੀਆਂ ਕੀਤੀਆਂ ਗੱਲਾਂ ਨੂੰ ਜਲੰਧਰ ਚੋਣਾਂ ਦੇ ਵਿਚ ਸੱਚ ਕਰਕੇ ਦਿਖਾਵੇ ਦੇ ਸ਼ਬਦਾਂ ਨੂੰ ਅੱਜ ਜਵਾਬ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ ਦੇ ਲਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਬੇਟਾ ਜਿਉਂਦਾ ਸੀ ਤਾਂ ਉਸ 'ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਆਰੋਪ ਸਰਕਾਰ ਵੱਲੋਂ ਲਗਾਏ ਗਏ ਸਨ ਤੇ ਅੱਜ ਸਰਕਾਰ ਕੀ ਕਰ ਰਹੀ ਹੈ। ਜਦੋਂ ਗੈਂਗਸਟਰ ਜੇਲ੍ਹ ਵਿੱਚੋਂ ਇੰਟਰਵਿਊ ਦੇ ਰਹੇ ਹਨ ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜੋ:- "ਮੇਰਾ ਨਾਂ" ਗੀਤ ਵਿੱਚ ਕੰਮ ਕਰਨ ਵਾਲਾ ਛੋਟਾ ਕਲਾਕਾਰ ਪਹੁੰਚਿਆ ਮੂਸੇਵਾਲਾ ਦੀ ਹਵੇਲੀ