ਮਾਨਸਾ: ਸਿੱਧੂ ਮੂਸੇ ਵਾਲਾ ਦੇ ਪਿਤਾ ਵੱਲੋਂ ਅੱਜ ਐਤਵਾਰ ਦੇ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਅਸੀਂ ਐਨਆਈਏ ਦੇ ਕੋਲ ਵੀ ਪਹੁੰਚ ਕਰਾਂਗੇ ਕਿਉਂਕਿ ਹੁਣ ਤੱਕ ਅਸੀਂ ਪੀਸ ਵੱਲ ਕੰਮ ਕੀਤਾ ਹੈ ਪਰ ਜਦੋਂ ਕਿਸੇ ਮਸਲੇ ਦਾ ਕੋਈ ਹੱਲ ਨਾ ਨਿਕਲੇ ਤਾਂ ਧਰਨੇ ਵੀ ਦੇਣੇ ਪੈਣਗੇ। Mansa latest news in Punjabi. Latest news of Sidhu Moosewal.
ਉਮੀਦ ਹੈ ਕਿ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇਗਾ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਅੱਜ ਸਿੱਧੂ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰਦਿਆਂ ਕਿ 6 ਮਹੀਨੇ ਹੋ ਗਏ ਹਨ ਸਿੱਧੂ ਨੂੰ ਸਾਡੇ ਵਿੱਚੋਂ ਗਏ ਨੂੰ ਅਸੀਂ ਉਦੋਂ ਦੇ ਹੀ ਪੂਰੀ ਜੱਦੋ-ਜਹਿਦ ਵਿੱਚ ਲੱਗੇ ਹੋਏ ਹਾਂ, ਪਰ ਜੋ ਪੰਜਾਬ ਸਰਕਾਰ ਨੇ ਜੋ ਅਫਸਰਾਂ ਦੇ ਇੱਧਰ-ਉੱਧਰ ਦਬਾਦਲੇ ਕੀਤੇ ਹਨ, ਉਸ ਤੋਂ ਉਮੀਦ ਹੈ ਕਿ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇਗਾ।
NIA ਦੇ ਕੋਲ ਵੀ ਕਰਾਂਗੇ ਪਹੁੰਚ: ਉਨ੍ਹਾਂ ਕਿਹਾ ਕੇ ਡੀਜੀਪੀ ਨਾਲ ਮਿਲ ਕੇ ਗੱਲਬਾਤ ਕਰਾਂਗੇ ਅਤੇ NIA ਦੇ ਕੋਲ ਵੀ ਪਹੁੰਚ ਕਰਾਂਗੇ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਬੇਸ਼ੱਕ ਧਰਨੇ ਦੇਣਾ ਚੰਗੀ ਗੱਲ ਨਹੀਂ ਲੱਗਦੀ ਪਰ ਜਦੋਂ ਕਿਸੇ ਮਸਲੇ ਦਾ ਕੋਈ ਹੱਲ ਨਾ ਨਿਕਲੇ ਤਾਂ ਧਰਨੇ ਵੀ ਦੇਣੇ ਪੈਂਦੇ ਹਨ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇ ਕਈ ਮਰ ਜਾਂਦਾ ਕਿਸੇ ਦੇ ਭੋਗ ਪੈਣ ਤੋਂ ਬਾਅਦ ਕਿਸੇ ਦੇ ਕੋਈ ਆ ਕੇ ਨਹੀਂ ਖੜਦਾ, ਪਰ ਤੁਹਾਡਾ ਸਾਰੇ ਲੋਕਾਂ ਦਾ ਪਿਆਰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਸਿੱਧੂ ਮੇਰਾ ਪੁੱਤ ਨਹੀਂ ਉਹ ਤੁਹਾਡੇ ਸਾਰਿਆਂ ਦਾ ਪੁੱਤ ਹੈ।
'ਵਾਰ' ਨੂੰ ਬਿੱਲਬੋਰਡ ਦੇ ਵਿੱਚੋਂ ਮਿਲਿਆ ਚੌਥਾ ਸਥਾਨ: ਇਸੇ ਦੌਰਾਨ ਉਨ੍ਹਾਂ ਨੇ 'ਵਾਰ' ਗਾਣੇ ਸਬੰਧੀ ਬੋਲਦਿਆਂ ਕਿਹਾ ਕਿ 'ਵਾਰ' ਨੂੰ ਬਿੱਲਬੋਰਡ ਦੇ ਵਿੱਚੋਂ ਚੌਥਾ ਸਥਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਗਾਣਾ ਦੁਨੀਆ ਭਰ ਦੇ ਵਿੱਚ ਚੌਥੇ ਨੰਬਰ ਤੇ ਚੱਲ ਰਿਹਾ ਹੈ ਪਰ ਅਜੇ ਵੀ ਕੁਝ ਤਾਕਤਾਂ ਕੋਝੀਆਂ ਚਾਲਾਂ ਚੱਲ ਰਹੀਆਂ ਹਨ, ਉਨ੍ਹਾਂ ਕਿਹਾ ਕਿ ਐਸਵਾਈਐਲ ਗੀਤ ਦੇ ਵਾਂਗ ਵਾਰ ਨੂੰ ਵੀ ਬੈਨ ਕਰਵਾਉਣਾ ਚਾਹੁੰਦੇ ਹਨ, ਪਰ ਸਿੱਧੂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ। ਬੇਸ਼ੱਕ ਤੁਸੀਂ ਸਰੀਰਕ ਤੌਰ ਤੇ ਸਿੱਧੂ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਹੈ ਪਰ ਉਸ ਦੀ ਆਵਾਜ਼ ਇਸੇ ਤਰ੍ਹਾਂ ਗੂੰਜਦੀ ਰਹੇਗੀ।
ਪੰਜਾਬ ਦੀਆਂ ਜੇਲ੍ਹਾਂ ਬਣੀਆਂ ਗੈਂਗਸਟਰਾਂ ਦੇ ਅੱਡੇ: ਇਸੇ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ ਹਨ, ਜੇਕਰ ਕਿਸੇ ਨੂੰ ਮਾਰ ਕੇ ਕੋਈ ਇੱਕ ਅੰਦਰ ਜਾਂਦਾ ਤਾਂ ਬਾਹਰ ਉਹ ਇੱਕ ਨਵੀਂ ਫੌਜ ਤਿਆਰ ਕਰ ਲੈਂਦੇ ਹਨ। ਉਨ੍ਹਾਂ ਪੰਜਾਬ ਪੁਲੀਸ ਨੂੰ ਕਿਹਾ ਕਿ ਲੋਕਾਂ ਦਾ ਕਾਨੂੰਨ ਤੇ ਵਿਸ਼ਵਾਸ ਹੈ ਅਤੇ ਕਾਨੂੰਨ ਤੇ ਵਿਸ਼ਵਾਸ਼ ਬਣਿਆ ਰਹਿਣ ਦਿਓ ਅਤੇ ਕਾਨੂੰਨ ਦੀ ਇੱਜ਼ਤ ਰੱਖ ਦਿਓ। ਉਨ੍ਹਾਂ ਕਿਹਾ ਕਿ ਇਹ ਬਦਮਾਸ਼ ਕਾਨੂੰਨ ਤੋਂ ਉਪਰ ਦੀ ਹੋ ਗਏ ਹਨ ਅਤੇ ਨਿੱਤ ਦਿਨ ਧਮਕੀਆਂ ਅਤੇ ਪੰਜਾਬ ਪੁਲਿਸ ਨੂੰ ਕੁਝ ਨਹੀਂ ਸਮਝਦੇ।
ਇਹ ਵੀ ਪੜ੍ਹੋ: PRTC ਕੰਟਰੈਕਟ ਵਰਕਰਾਂ ਵੱਲੋਂ ਬੱਸਾਂ ਦਾ ਚੱਕਾ ਜਾਮ, ਸਰਕਾਰ ਨੂੰ ਦਿੱਤੀ ਸਿੱਧੀ ਚਿਤਾਵਨੀ