ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ (Sidhu Moosewale Murder) ਤੋਂ ਬਾਅਦ ਹਰ ਐਤਵਾਰ ਨੂੰ ਉਨ੍ਹਾਂ ਪਰਿਵਾਰ ਸਿੱਧੂ ਦੇ ਸਮਰਖਕਾਂ ਨੂੰ ਮਿਲਦਾ ਹੈ। ਇਸ ਦੌਰਾਨ ਉੱਥੇ ਪਹੁੰਚ ਕੇ ਪਰਿਵਾਰ ਵੱਲੋਂ ਦੁੱਖ ਸਾਂਝਾ ਕੀਤਾ ਜਾਂਦਾ ਹੈ। ਵੱਡੀ ਗਿਣਤੀ 'ਚ ਪੁੱਜੇ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਾਵੁਕ ਹੁੰਦਿਆ ਸਰਕਾਰ ਅਤੇ ਸਿੱਧੂ ਦੇ ਕਾਤਲਾਂ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਾਰੈਂਸ ਬਿਸ਼ਨੋਈ (Lawrence Bishnoi) ਅਤੇ ਗੋਲਡੀ ਬਰਾੜ (Goldy Brar) ਨੂੰ ਪੁਲਿਸ ਦਾ ਮਹਿਮਾਨ ਦੱਸਿਆ ਹੈ।
ਸਿੱਧੂ ਦੇ ਪਿਤਾ ਬਲਕੌੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਕਰੀਬੀ ਰਹੇ ਸਿੱਧੂ ਦੇ ਦੁਸ਼ਮਣ ਬਣ ਚੁੱਕੇ ਸਨ, ਸਮਾਂ ਆਉਣ 'ਤੇ ਸਾਰਿਆਂ ਦੇ ਨਾਂ ਸਾਹਮਣੇ ਕੀਤੇ ਜਾਣਗੇ ਅੱਜ ਉਹ ਵਿਦੇਸ਼ਾਂ 'ਚ ਟਿਕਟਾਂ ਲੈ ਕੇ ਲੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਧੂ 'ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਨੇ ਜ਼ਰੂਰ ਫੜੇ ਹੋਣਗੇ, ਪਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਸਰਕਾਰ ਅਤੇ ਪੁਲਿਸ ਦੇ ਅਜੇ ਵੀ ਮਹਿਮਾਨ ਹਨ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ 25 ਦਿਨ ਤੋਂ ਪੁਲਿਸ ਰਿਮਾਂਡ 'ਤੇ ਹੈ। ਉਹ ਸਪੱਸ਼ਟ ਤੌਰ 'ਤੇ ਕਹਿੰਦਾ ਹੈ ਕਿ ਕਿਸੇ ਪੁਲਿਸ ਅਧਿਕਾਰੀ ਨੇ ਲੋਰੈਂਸ ਬਿਸ਼ਨੋਈ 'ਤੇ ਹੱਥ ਵੀ ਨਹੀਂ ਚੁੱਕ ਸਕਦੀ। ਉਹ ਨਿੱਤ ਨਵੀਆਂ ਟੀ-ਸ਼ਰਟ ਪਾ ਕੇ ਘੁੰਮਦਾ ਹੈ ਅਤੇ ਉਨ੍ਹਾਂ ਨਾਲ ਫੋਟੋ ਖਿਚਵਾਈਆਂ ਜਾ ਰਹੀਆਂ ਹਨ।
ਲੋਕਾਂ ਸਾਹਮਣੇ ਆਪਣਾ ਦਰਦ ਬਿਆਨ ਕਰਦੇ ਹੋਏ ਸਿੱਧੂ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਿੱਧੂ ਉਨ੍ਹਾਂ ਦਾ ਪੁੱਤਰ ਹੈ। ਜੇਕਰ ਸਗਨਪ੍ਰੀਤ ਨੇ ਕੀਤਾ ਹੈ ਤਾਂ ਉਸ ਦੀ ਗਲਤੀ ਦੀ ਸਜ਼ਾ ਮੇਰੇ ਪੁੱਤ ਨੂੰ ਮਿਲਣੀ ਚਾਹੀਦੀ ਸੀ, ਮੇਰੇ ਪੁੱਤ ਦਾ ਕੀ ਕਸੂਰ ਸੀ। ਨਾਲ ਹੀ ਉਨ੍ਹਾਂ ਪੁਲਿਸ ਦੀ ਕਾਰਵਾਈ ਉਪਰ ਵੀ ਸਵਾਲ ਚੁੱਕੇ ਹਨ ਕਿ ਜੇਕਰ ਮੇਰੇ ਪੁੱਤ ਦੇ ਗੈਂਗਸਟਰਾਂ ਨਾਲ ਸਬੰਧ ਹਨ ਤਾਂ ਉਸ ਉੱਪਰ ਪੁਲਿਸ ਨੇ ਕਦੇ ਪਰਚਾ ਕਿਉਂ ਨਹੀਂ ਕੀਤਾ।
ਇਹ ਵੀ ਪੜ੍ਹੋ: ਗੈਂਗਸਟਰ ਦੱਸਣ ਵਾਲੇ ਗਰੁੱਪ ਵੱਲੋਂ ਤੇਜ਼ਧਾਰ ਹਥਿਆਰ ਨਾਲ ਦੋ ਕੈਦੀਆਂ ਉੱਤੇ ਹਮਲਾ