ਮਾਨਸਾ: ਜ਼ਿਲ੍ਹਾ ਪੁਲਿਸ ਦਾ ਇੱਕ ਅਹਿਮ ਉਪਰਾਲਾ ਵੇਖਣ ਨੂੰ ਮਿਲਿਆ ਹੈ। ਪੁਲਿਸ (police) ਵੱਲੋਂ ਜ਼ਿਲ੍ਹੇ ਦੇ ਲੋਕਾਂ ਦੇ ਜਿੰਨ੍ਹਾਂ ਦੇ ਸੂਬੇ ਦੇ ਵਿੱਚ ਕਿਸੇ ਵੀ ਥਾਂ ਉੱਪਰ ਮੋਬਾਇਲ ਗੁੰਮ (Missing mobile) ਹੋਏ ਸਨ ਉਨ੍ਹਾਂ ਦੇ ਮੋਬਾਇਲ ਲੱਭ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ ਹਨ।
ਇਸ ਸਬੰਧੀ ਐੱਸਪੀ ਸਤਨਾਮ ਸਿੰਘ ਨੇ ਦੱਸਿਆ ਕਿਉਨ੍ਹਾਂ ਵੱਲੋਂ ਹੁਣ ਤੱਕ 1100 ਦੇ ਕਰੀਬ ਮੋਬਾਇਲ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅੱਜ 263 ਮੋਬਾਇਲ ਮਾਲਕਾਂ ਨੂੰ ਲੱਭ ਕੇ ਸੌਂਪੇ ਗਏ ਹਨ ਜੋ ਕਿ ਪੰਜਾਬ ਤੋਂ ਇਲਾਵਾ ਹੋਰ ਵੀ ਵੱਖ ਵੱਖ ਥਾਵਾਂ ਤੇ ਗੁੰਮ ਹੋਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮੋਬਾਇਲ ਬਹੁਤ ਹੀ ਮਿਹਨਤ ਦੇ ਨਾਲ ਲੱਭੇ ਗਏ ਹਨ। ਉਨ੍ਹਾਂ ਦੱਸਿਆ ਕਿ ਮੋਬਾਇਲ ਲੱਭਣ ਦੇ ਲਈ ਸੇਵਾ ਕੇਂਦਦਰ ਦੇ ਮੁਲਾਜ਼ਮਾਂ ਅਤੇ ਸਾਇਬਰ ਦੀ ਟੀਮ ਦੀ ਮਦਦ ਲਈ ਗਈ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਮੋਬਾਇਲ ਨੂੰ ਲੱਭਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੋਬਾਇਲ ਲੱਭ ਕੇ ਅਸਲ ਮਾਲਕਾਂ ਨੂੰ ਵੰਡੇ ਗਏ ਹਨ।
ਓਧਰ ਇਸ ਸਬੰਧੀ ਮੋਬਾਇਲ ਮਾਲਕਾਂ ਦੇ ਵੱਲੋਂ ਪੁਲਿਸ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਗਈ ਹੈ। ਲੋਕਾਂ ਨੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਉਨ੍ਹਾਂ ਦੇ ਮੋਬਾਇਲ ਗੁੰਮ ਹੋ ਗਏ ਸਨ ਤੇ ਇਸਦੀ ਸ਼ਿਕਾਇਤ ਉਨ੍ਹਾਂ ਵੱਲੋਂ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਦਰਜ ਕਰਵਾਈ ਸ਼ਿਕਾਇਤ ਅਤੇ ਪੁਲਿਸ ਵੱਲੋਂ ਕੀਤੀ ਗਈ ਮਿਹਨਤ ਸਦਕਾ ਉਨ੍ਹਾਂ ਨੂੰ ਆਪਣੇ ਮੋਬਾਇਲ ਮਿਲ ਗਏ ਹਨ।
ਮੋਬਾਇਲ ਮਾਲਕਾਂ ਨੇ ਜ਼ਿਲ੍ਹਾ ਪੁਲਿਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਲੱਖਾਂ ਰੁਪਏ ਦੇ ਮੋਬਾਇਲ ਲੱਭ ਕੇ ਉਨ੍ਹਾਂ ਨੂੰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਮੋਬਾਇਲ ਪ੍ਰਾਪਤ ਕਰਕੇ ਉਹ ਬਹੁਤ ਖੁਸ਼ ਹਨ ਕਿਉਂਕਿ ਉਨ੍ਹਾਂ ਦੇ ਮੋਬਾਇਲ ਦੇ ਵਿੱਚ ਉਨ੍ਹਾਂ ਦੀਆਂ ਬਹੁਤ ਜ਼ਰੂਰੀ ਚੀਜ਼ਾ ਮੌਜੂਦ ਸਨ ਜਿਸ ਕਰਕੇ ਅੱਜ ਉਨ੍ਹਾਂ ਕੋਲ ਆਪਣਾ ਸਾਰਾ ਸਮਾਨ ਸਹੀ ਸਲਾਮਤ ਮਿਲ ਗਿਆ ਹੈ ਜਿਸ ਕਰਕੇ ਉਹ ਪੁਲਿਸ ਦੇ ਬਹੁਤ ਸ਼ੁਕਰ ਗੁਜਾਰ ਹਨ।
ਇਹ ਵੀ ਪੜ੍ਹੋ:ਅਮਰੀਕਾ ਦੌਰੇ ‘ਤੇ ਗਏ ਨਿਰਮਲਾ ਸੀਤਾਰਮਨ ਨੂੰ ਲਖੀਮਪੁਰ ਘਟਨਾ ‘ਤੇ ਹੋਏ ਸਵਾਲ