ਮਾਨਸਾ: ਰੱਲਾ ਵਿਖੇ ਦਲਿਤ ਔਰਤ ਦੇ ਕਤਲ ਮਾਮਲੇ ਵਿੱਚ ਮਾਨਸਾ ਵਿਖੇ ਮਜਦੂਰਾਂ ਦੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਤੋਂ 8 ਦਿਨ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਐਸਸੀ ਐਕਟ ਤਹਿਤ 4 ਲੱਖ ਰੁਪਏ ਮੁਆਵਜਾ ਰਾਸ਼ੀ ਜਾਰੀ ਕਰ ਦਿੱਤੀ ਹੈ ਤੇ ਪੁਲਿਸ ਨੇ 3 ਦੋਸ਼ੀਆ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਮ੍ਰਿਤਕ ਮਹਿਲਾ ਦਾ 8 ਦਿਨ ਬਾਅਦ ਪਰਿਵਾਰ ਨੇ ਪੋਸਟਮਾਰਟਮ ਕਰਵਾ ਲਿਆ ਹੈ।
ਕੀ ਹੈ ਮਾਮਲਾ ?: ਦਰਾਅਸਰ ਮਾਨਸਾ ਹਸਪਤਾਲ ਵਿਖੇ ਰੱਲਾ ਪਿੰਡ ਦੀ ਮ੍ਰਿਤਕ ਮਹਿਲਾ ਕੁਲਵੰਤ ਕੌਰ ਨੂੰ ਇਨਸਾਫ਼ ਦਿਵਾਉਣ ਦੇ ਲਈ ਮਜਦੂਰ ਮੁਕਤੀ ਮੋਰਚਾ ਵੱਲੋਂ ਦਲਿਤ ਜਬਰ ਵਿਰੋਧੀ ਧਰਨਾ ਦਿੱਤਾ ਜਾ ਰਿਹਾ ਸੀ ਤੇ ਮਹਿਲਾ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾ ਰਿਹਾ ਸੀ, ਧਰਨੇ ਦੇ 8 ਦਿਨਾਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਐਸਸੀ ਐਕਟ ਤਹਿਤ ਮਿਲਣ ਵਾਲੀ ਰਾਸ਼ੀ 4 ਲੱਖ ਦਾ ਚੈੱਕ ਪਰਿਵਾਰ ਨੂੰ ਦੇ ਦਿੱਤਾ ਹੈ ਤਾਂ ਪਰਵਾਰ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਲਿਆ ਹੈ।
ਮਜਦੂਰ ਆਗੂਆਂ ਨੇ ਕਿਹਾ ਕਿ 11 ਜਨਵਰੀ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ ਧਨਾਡ ਲੋਕਾਂ ਵੱਲੋ ਦਲਿਤ ਔਰਤ ਉੱਤੇ ਗੱਡੀ ਚਾੜ੍ਹ ਕੇ ਕਤਲ ਕਰ ਦਿੱਤਾ ਸੀ ਅਤੇ ਦੋ ਵਿਅਕਤੀਆਂ ਨੂੰ ਜਖਮੀ ਕਰ ਦਿੱਤਾ ਸੀ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਸੀ, ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਰਹੀ ਸੀ ਜਿਸ ਕਾਰਨ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।
3 ਮੁਲਜ਼ਮ ਗ੍ਰਿਫ਼ਤਾਰ: ਤਹਿਸੀਲਦਾਰ ਮਾਨਸਾ ਨੇ ਦੱਸਿਆ ਕਿ ਰੱਲਾ ਪਿੰਡ ਦੀ ਮਹਿਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤਿੰਨ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਪਰਿਵਾਰ ਨੂੰ ਡੀ ਸੀ ਮਾਨਸਾ ਦੇ ਆਦੇਸ਼ ਅਨੁਸਰ 4 ਲੱਖ ਦੀ ਮੁਆਵਜਾ ਰਾਸ਼ੀ ਦੇ ਦਿੱਤੀ ਗਈ ਹੈ। ਉਧਰ ਡੀਐਸਪੀ ਮਾਨਸਾ ਨੇ ਦੱਸਿਆ ਕਿ ਪੁਲਿਸ ਨੇ 13 ਦੋਸ਼ੀਆ ਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਗੱਡੀ ਵੀ ਬਰਾਮਦ ਕਰ ਲਈ ਹੈ ਬਾਕੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਦਰਦਨਾਕ ਹਾਦਸੇ ਨੇ ਵਿਛਾਇਆ ਚਾਰ ਘਰਾਂ 'ਚ ਸੱਥਰ, ਚਾਰ ਨੌਜਵਾਨਾਂ ਦੀ ਲਈ ਜਾਨ