ਮਾਨਸਾ: ਜ਼ਿਲ੍ਹੇ ਅੰਦਰ ਸਿੱਧੂ ਮੂਸੇ ਵਾਲੇ ਦੀ ਫੋਟੋ ਵਾਲੀਆਂ ਰੱਖੜੀਆਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਰੱਖੜੀ ਦੇ ਤਿਉਹਾਰ ਮੌਕੇ ਲੜਕੀਆਂ ਵੱਲੋਂ ਉਸ ਦੇ ਮਾਰਗ ਉੱਤੇ ਰੱਖੜੀ ਸਜਾਈ ਜਾ ਰਹੀ ਹੈ। ਲੜਕੀਆਂ ਆਪਣੇ ਭਰਾਵਾਂ ਦੇ ਲਈ ਸਿੱਧੂ ਵਾਲਾ ਦੀ ਫੋਟੋ ਵਾਲੀਆਂ ਰੱਖੜੀਆਂ ਖਰੀਦ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਵਾਲਾ ਦੁਨੀਆਂ ਵਿਚ ਹਮੇਸ਼ਾ ਅਮਰ ਹੋ ਗਿਆ ਹੈ।
ਭੈਣਾਂ ਨੇ ਕੀ ਕਿਹਾ? : ਰੱਖੜੀ ਦੇ ਤਿਉਹਾਰ ਮੌਕੇ ਮਾਨਸਾ ਸ਼ਹਿਰ ਦੀਆਂ ਦੁਕਾਨਾਂ ਵਿੱਚ ਸਿੱਧੂ ਮੂਸੇਵਾਲਾ ਦੀ ਅਲੱਗ ਅਲੱਗ ਤਰ੍ਹਾਂ ਦੀ ਫੋਟੋ ਵਾਲੀਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਲੜਕੀਆਂ ਵੱਲੋਂ ਸਿੱਧੂ ਮੂਸੇਵਾਲਾ ਦੀ ਫੋਟੋ ਵਾਲਿਆਂ ਰੱਖੜੀਆਂ ਨੂੰ ਖ਼ਰੀਦਣ ਲਈ ਜ਼ਿਆਦਾ ਦਿਲਚਸਪੀ ਦਿਖਾਈ ਜਾ ਰਹੀ ਹੈ। ਰੱਖੜੀ ਖ਼ਰੀਦਣ ਵਾਲੀਆਂ ਲੜਕੀਆਂ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਨੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੀ ਦੁਨਿਆ ਵਿੱਚ ਰੌਸ਼ਨ ਕੀਤਾ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਸਮਾਧ ਉੱਤੇ ਰੱਖੜੀਆਂ ਵੀ (Rakhi with Sidhu Moose Wala Photos) ਬੰਨੀਆਂ ਜਾ ਰਹੀਆਂ ਹਨ।
ਸਿੱਧੂ ਹਰ ਕੁੜੀ ਨੂੰ ਮੰਨਦਾ ਸੀ ਭਰਾ: ਬੇਸ਼ੱਕ ਸਿੱਧੂ ਮੂਸੇ ਵਾਲਾ ਇਸ ਦੁਨੀਆ ਵਿੱਚ ਨਹੀਂ ਰਹੇ, ਪਰ ਸਿੱਧੂ ਮੂਸੇ ਵਾਲਾ ਨੂੰ ਉਹ ਆਪਣਾ ਭਰਾ ਮੰਨਦੀਆਂ ਹਨ ਅਤੇ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਸਿੱਧੂ ਦੀ ਫੋਟੋ ਵਾਲੀਆਂ ਰੱਖੜੀਆਂ ਨੂੰ ਹੀ ਖ਼ਰੀਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਵੀ ਇਨਸਾਫ਼ ਲਈ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ ਅਤੇ ਸਰਕਾਰ ਨੂੰ ਵੀ ਇਨਸਾਫ਼ ਦੇਣਾ ਚਾਹੀਦਾ ਹੈ। ਕਿਉਂਕਿ, ਸਿੱਧੂ ਵਾਲਾ ਅਜਿਹਾ ਇਨਸਾਨ ਸੀ, ਜੋ ਹਰ ਲੜਕੀ ਨੂੰ ਆਪਣੀ ਭੈਣ ਮੰਨਦਾ ਸੀ ਅਤੇ ਲੜਕੀਆਂ ਵੀ ਉਸ ਨੂੰ ਆਪਣਾ ਭਰਾ ਮੰਨਦੀਆਂ ਸਨ।
ਦੁਕਾਨਦਾਰ ਨੇ ਕਿਹਾ ਰੱਖੜੀਆਂ ਦੀ ਮੰਗ ਵਧੀ: ਦੁਕਾਨਦਾਰ ਵਿਪਨ ਕੁਮਾਰ ਨੇ ਦੱਸਿਆ ਕਿ ਇਸ ਸਾਲ ਰੱਖੜੀ ਦੇ ਤਿਉਹਾਰ ਮੌਕੇ ਸਿੱਧੂ ਮੂਸੇ ਵਾਲੇ ਦੀ ਅਲੱਗ ਅਲੱਗ ਤਰ੍ਹਾਂ ਦੀਆਂ ਫੋਟੋਆਂ ਦੀ ਮੰਗ ਵਧੀ ਹੈ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਕੋਲ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਰੱਖਣੀਆਂ ਪਿੰਡਾਂ ਵਿਚੋਂ ਖ਼ਰੀਦਣ ਲਈ ਲੜਕੀਆਂ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਉਨ੍ਹਾਂ ਕੋਲ ਸਿੱਧੂ ਵਾਲਾ ਦੀ ਫੋਟੋ ਵਾਲੀਆਂ ਹਨ ਅਤੇ ਸਭ ਤੋਂ ਜ਼ਿਆਦਾ ਸੇਲ ਵੀ ਇਨ੍ਹਾਂ ਰੱਖੜੀਆਂ ਦੀ ਹੋ ਰਹੀ ਹੈ।