ETV Bharat / state

Aman Arora ਦੇ ਬਿਆਨ 'ਤੇ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਿਹਾ- "ਤੁਹਾਡੇ ਵੀ ਬੱਚੇ ਨੇ, ਸੱਤਾ ਸਦਾ ਨਹੀਂ ਰਹਿੰਦੀ" - ਸਿੱਧੂ ਦੀ ਹਵੇਲੀ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਤਰੀ ਅਮਨ ਅਰੋੜਾ ਦੇ ਬਿਆਨ ਨੇ ਬਹੁਤ ਦੁੱਖ ਪਹੁੰਚਾਇਆ ਹੈ। ਜਦੋਂ ਗੈਂਗਸਟਰ ਮਾਨਸਾ ਵਿਚ ਹਥਿਆਰ ਲੈ ਕੇ ਘੁੰਮ ਰਹੇ ਸਨ ਤਾਂ ਉਦੋਂ ਸਰਕਾਰ ਦੀ ਇੰਟੈਲੀਜੈਂਸ ਕਿਥੇ ਸੀ।

Parents of Sidhu Musewala spoke on Minister Aman Arora's statement
Aman Arora ਦੇ ਬਿਆਨ 'ਤੇ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਿਹਾ- "ਤੁਹਾਡੇ ਵੀ ਬੱਚੇ ਨੇ, ਸੱਤਾ ਸਦਾ ਨਹੀਂ ਰਹਿੰਦੀ"
author img

By

Published : Mar 13, 2023, 9:01 AM IST

Aman Arora ਦੇ ਬਿਆਨ 'ਤੇ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਿਹਾ- "ਤੁਹਾਡੇ ਵੀ ਬੱਚੇ ਨੇ, ਸੱਤਾ ਸਦਾ ਨਹੀਂ ਰਹਿੰਦੀ"

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਤੋਂ 10 ਮਹੀਨੇ ਬਾਅਦ ਵੀ ਲਗਾਤਾਰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸਿੱਧੂ ਦੀ ਹਵੇਲੀ ਪਹੁੰਚ ਕੇ ਉਸ ਦੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਿਆਨ ਕਿ "ਜੇਕਰ ਉਸ ਕੋਲ ਸੁਰੱਖਿਆ ਸੀ ਤਾਂ ਉਹ ਆਪਣੇ ਸੁਰੱਖਿਆ ਕਰਮੀ ਨਾਲ ਕਿਉਂ ਨਹੀਂ ਲੈ ਕੇ ਗਿਆ", 'ਤੇ ਬੋਲਦਿਆਂ ਕਿਹਾ ਹੈ ਕਿ ਜਦੋਂ ਮਾਨਸਾ ਵਿਚ ਗੈਂਗਸਟਰ ਮਾਰੂ ਹਥਿਆਰ ਲੈ ਕੇ ਘੁੰਮ ਰਹੇ ਸਨ ਤਾਂ ਉਦੋਂ ਸਰਕਾਰ ਦੀ ਇੰਟੈਲੀਜੈਂਸ ਕਿਥੇ ਸੀ।

ਸਾਨੂੰ ਸਰਕਾਰ ਤੋਂ ਨਹੀਂ ਪਰਮਾਤਮਾ ਤੋਂ ਉਮੀਦ : ਉਨ੍ਹਾਂ ਕਿਹਾ ਕਿ ਸਰਕਾਰ ਦੇ ਜਵਾਬ ਤੋਂ ਉਹ ਬਹੁਤ ਦੁਖੀ ਹਨ ਅਤੇ ਉਹ ਬਦਦੁਆਵਾਂ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਨਹੀਂ ਪਰਮਾਤਮਾ ਅਤੇ ਵਾਹਿਗੁਰੂ ਤੋਂ ਇਨਸਾਫ ਦੀ ਉਮੀਦ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਜੋ ਲਿਖਿਆ ਹੈ ਸੱਚ ਬੋਲਣਾ ਨਹੀਂ ਚਾਹੁੰਦਾ ਸੀ ਪਰ ਉਨ੍ਹਾਂ ਦੇ ਮਨ ਦੇ ਵਿੱਚ ਮਲਾਲ ਸੀ ਕਿ "ਸਿੱਧੂ ਹਮੇਸ਼ਾ ਕਹਿੰਦਾ ਸੀ ਜੇਕਰ ਉਹ ਮਰੇਗਾ ਤਾਂ ਤਿੰਨ ਚਾਰ ਨੂੰ ਨਾਲ ਲੈ ਕੇ ਮਰੇਗਾ", ਇਸ ਗੱਲ ਨੂੰ ਵੀ ਸੱਚ ਕਰ ਦਿਖਾਇਆ ਹੈ। ਹੁਣ ਉਹ ਵਾਹਿਗੁਰੂ ਹੀ ਇਨਸਾਫ ਦੀ ਉਮੀਦ ਕਰਦੇ ਹਨ।

ਇਹ ਵੀ ਪੜ੍ਹੋ : Punjab Police ਨੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤੇ ਵਿਅਕਤੀਆਂ ਦੇ ਠਿਕਾਣਿਆਂ ਦੀ ਕੀਤੀ ਜਾਂਚ

ਮੇਰੇ ਪੁੱਤ ਨੂੰ ਇਨਸਾਫ਼ ਨਾ ਮਿਲਿਆ ਤਾਂ ਕਰਾਂਗੇ ਪ੍ਰਦਰਸ਼ਨ : ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੇ ਪੁੱਤਰ ਨੂੰ ਹਾਲੇ ਤੱਕ ਇਨਸਾਫ ਨਹੀਂ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਉਤੇ ਮੁੱਖ ਮੰਤਰੀ ਵੱਲੋਂ ਮਿਲਣ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿੱਚ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਬਰਸੀ ਸਮਾਗਮ ਤੋਂ ਬਾਅਦ ਉਹ ਇਨਸਾਫ਼ ਲਈ ਲਗਾਤਾਰ ਯਤਨ ਕਰਨਗੇ। ਜੇਕਰ ਪੁੱਤਰ ਦਾ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿਚ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ : PTET ਦੀ ਪ੍ਰੀਖਿਆ ਸ਼ੱਕ ਦੇ ਘੇਰੇ ਵਿੱਚ, ਪ੍ਰਸ਼ਨ ਪੱਤਰ 'ਚ ਹੀ ਕੀਤੇ ਉੱਤਰ 'ਹਾਈ ਲਾਈਟ'

ਪੰਜਾਬ ਦੇ ਕੈਬਨਿਟ ਮੰਤਰੀ ਅੱਜ ਵੀ ਸਿੱਧੂ ਨੂੰ ਗ਼ਲਤ ਕਰਾਰ ਦੇ ਕੇ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਨੂੰ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ। ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦੇਣ ਦੀ ਬਜਾਏ ਮੰਤਰੀ ਉਸ ਨੂੰ ਗਲਤ ਕਰਾਰ ਦੇ ਰਹੇ ਹਨ, ਜਦਕਿ ਇਸ ਮਾਮਲੇ ਵਿਚ ਸਰਕਾਰ ਖੁਦ ਫੇਲ੍ਹ ਹੋਈ ਹੈ। ਗੈਂਗਸਟਰ ਮਾਨਸਾ ਜ਼ਿਲ੍ਹੇ ਵਿਚ ਹਥਿਆਰ ਲੈ ਕੇ ਘੁੰਮ ਰਹੇ ਸਨ ਸਰਕਾਰ ਦੀ ਇੰਟੈਲੀਜੈਂਸ ਫੇਲ੍ਹ ਹੋਣ ਕਾਰਨ ਸਰਕਾਰ ਆਪਣਾ ਕਸੂਰ ਮੰਨਣ ਦੀ ਬਜਾਏ ਜ਼ਖਮਾਂ ਉਤੇ ਲੂਣ ਛਿੜਕ ਰਹੀ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.