ETV Bharat / state

ਬੁਢਲਾਡੇ 'ਚ 8 ਸਾਲ ਪੁਰਾਣਾ 8 ਇੰਚ ਚੌੜਾ ਖੁੱਲ੍ਹਾ ਬੋਰਵੈੱਲ ਮਿਲਿਆ

ਪੰਜਾਬ ਸਰਕਾਰ ਦੀ ਨਾਕਾਮੀ ਦੇ ਕਾਰਨ ਸੁਨਾਮ ਕਸਬੇ ਦੇ ਪਿੰਡ ਭਗਵਾਨਪੁਰਾ ਵਿਖੇ ਦੋ ਸਾਲ ਦੇ ਫ਼ਤਿਹ ਵੀਰ ਦੀ ਬੋਰਵੈੱਲ ਵਿੱਚ ਡਿੱਗ ਕੇ ਆਪਣੀ ਜਾਨ ਗਵਾ ਬੈਠਾ ਜਿਸ ਦੇ ਬਾਅਦ ਪੰਜਾਬ ਸਰਕਾਰ ਦੀ ਨੀਂਦ ਖੁੱਲ੍ਹੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਖੁੱਲ੍ਹੇ ਬੋਰਵੈੱਲ ਨੂੰ ਲੱਭ ਕੇ ਤੁਰੰਤ ਬੰਦ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕੀਤੇ ਸਨ।

ਬੁਢਲਾਡੇ 'ਚ 8 ਸਾਲ ਪੁਰਾਣਾ 8 ਇੰਚ ਚੌੜਾ ਖੁੱਲ੍ਹਾ ਬੋਰਵੈੱਲ ਮਿਲਿਆ
author img

By

Published : Jun 14, 2019, 5:29 AM IST

ਬੁਢਲਾਡਾ : ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਏ ਦੋ ਸਾਲਾ ਮਾਸੂਮ ਫ਼ਤਿਹਵੀਰ ਨੇ ਬੋਰਵੈੱਲ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਆਪਣੀ ਜਾਨ ਗੁਆ ਲਈ। ਸਰਕਾਰ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਹੁਣ ਪੰਜਾਬ ਭਰ ਦੇ ਖੁੱਲ੍ਹੇ ਬੋਰਵੈੱਲ ਬੰਦ ਕਰਨ ਦੇ ਆਦੇਸ਼ ਦੇ ਰਹੀ ਹੈ। ਸਰਕਾਰ ਦੇ ਆਦੇਸ਼ਾਂ ਨੂੰ ਕਿਸ ਤਰ੍ਹਾਂ ਨਾਲ ਪੂਰਾ ਕੀਤਾ ਜਾ ਰਿਹਾ ਹੈ ਇਸ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਗੁਰੂ ਦੇਵ ਬਹਾਦਰ ਨਗਰ ਦੀ। ਜਿਥੇ 8 ਸਾਲ ਤੋਂ 8 ਇੰਚ ਚੌੜਾ ਅਤੇ 150 ਫੁੱਟ ਡੂੰਘਾ ਖੁੱਲ੍ਹਾ ਬੋਰਵੈੱਲ ਮਿਲਿਆ ਹੈ ਜੋ ਇੱਕ ਹੋਰ ਫ਼ਤਿਹਵੀਰ ਵਰਗੇ ਮਾਸੂਮ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਬੋਰਵੈਲਾਂ ਨੂੰ ਬੰਦ ਕਰਨ ਦੇ ਦਾਅਵੇ ਕਰ ਰਿਹਾ ਹੈ।

ਬੁਢਲਾਡੇ 'ਚ 8 ਸਾਲ ਪੁਰਾਣਾ 8 ਇੰਚ ਚੌੜਾ ਖੁੱਲ੍ਹਾ ਬੋਰਵੈੱਲ ਮਿਲਿਆ

ਮੁਹੱਲਾ ਵਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ 8 ਸਾਲ ਤੋਂ ਇਹ ਬੋਰਵੈੱਲ ਖੁੱਲ੍ਹਾ ਪਿਆ ਹੈ ਜੋ ਪੰਚਾਇਤ ਨੇ ਇਸੇ ਤਰ੍ਹਾਂ ਹੀ ਛੱਡ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਬੋਰਵੈੱਲ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਕਿਉਂਕਿ ਇੱਥੇ ਛੋਟੇ-ਛੋਟੇ ਬੱਚੇ ਖੇਡਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਫ਼ਤਿਹਵੀਰ ਦੀ ਤਰ੍ਹਾਂ ਹੀ ਕੋਈ ਅਜਿਹੀ ਘਟਨਾ ਨਾ ਘੱਟ ਜਾਵੇ। ਇਸ ਲਈ ਸਰਕਾਰ ਨੂੰ ਇਸ ਬੋਰਵੈੱਲ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ।

ਇਸ ਸਬੰਧੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਹੈ ਕਿ ਜ਼ਿਲ੍ਹੇ ਦੇ ਵਿੱਚ ਸਿਰਫ 8 ਬੋਰਵੈੱਲ ਹੀ ਖੁੱਲ੍ਹੇ ਪਾਏ ਗਏ ਹਨ, ਜਿੰਨ੍ਹਾਂ ਨੂੰ ਬੰਦ ਕਰਵਾ ਦਿੱਤਾ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਬੁਢਲਾਡਾ ਦੇ ਇਸ ਬੋਰਵੈੱਲ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਜੇ ਵੀ ਬੇਖ਼ਬਰ ਹੈ।

ਐਂਕਰ ਪੰਜਾਬ ਸਰਕਾਰ ਦੀ ਨਾਕਾਮੀ ਦੇ ਕਾਰਨ ਸੁਨਾਮ ਕਸਬੇ ਦੇ ਪਿੰਡ ਭਗਵਾਨਪੁਰਾ ਵਿਖੇ ਦੋ ਸਾਲ ਦੇ ਫ਼ਤਿਹ ਵੀਰ ਦੀ ਬੋਰਵੈੱਲ ਵਿੱਚ ਡਿੱਗ ਕੇ ਆਪਣੀ ਜਾਨ ਗਵਾ ਬੈਠਾ ਜਿਸ ਦੇ ਬਾਅਦ ਪੰਜਾਬ ਸਰਕਾਰ ਦੀ ਨੀਂਦ ਖੁੱਲ੍ਹੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਖੁੱਲ੍ਹੇ ਬੋਰਵੈੱਲ ਨੂੰ ਲੱਭ ਕੇ ਤੁਰੰਤ ਬੰਦ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕੀਤੇ ਸਨ ਅਤੇ ਰਿਪੋਰਟ ਮੰਗੀ ਸੀ ਪੰਜਾਬ ਸਰਕਾਰ ਤੇ ਇਸ ਆਦੇਸ਼ ਨੂੰ ਲੈ ਕੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਕਿੰਨਾ ਗੰਭੀਰ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੁਢਲਾਡਾ ਸ਼ਹਿਰ ਦੇ ਬਾਹਰ ਗੁਰੂ ਤੇਗ ਬਹਾਦਰ ਨਗਰ ਵਿੱਚ ਅੱਠ ਵਿੱਚ ਚੌੜਾ ਬੋਰਵੈੱਲ ਖੁੱਲ੍ਹਾ ਪਿਆ ਹੈ ਜਿਸ ਦੀ ਗਹਿਰਾਈ ਕਰੀਬ ਡੇਢ ਸੌ ਫੁੱਟ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਜ਼ਿਲ੍ਹੇ ਵਿੱਚ ਅੱਠ ਖੁੱਲ੍ਹੇ ਬੋਰਵੈੱਲ ਬੰਦ ਕਰਨ ਦੇ ਦਾਅਵੇ ਕਰ ਰਿਹਾ ਹੈ 

ਵਾਈਸ 1 ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਏ ਦੋ ਸਾਲਾ ਮਾਸੂਮ ਅਤੇ ਵੀਰ ਨੇ ਬੋਰਵੈੱਲ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਆਪਣੀ ਜਾਨ ਗਵਾ ਲਈ ਸਰਕਾਰ ਆਪਣੀ ਨਾਕਾਮੀ ਨੂੰ ਛੁਪਾਉਣ ਦੇ ਲਈ ਹੁਣ ਪੰਜਾਬ ਭਰ ਦੇ ਖੁੱਲ੍ਹੇ ਬੋਰਵੈੱਲ ਬੰਦ ਕਰਨ ਦੇ ਆਦੇਸ਼ ਦੇ ਰਹੀ ਹੈ ਸਰਕਾਰ ਦੇ ਆਦੇਸ਼ਾਂ ਨੂੰ ਕਿਸ ਤਰ੍ਹਾਂ ਨਾਲ ਪੂਰਾ ਕੀਤਾ ਜਾ ਰਿਹਾ ਹੈ ਇਸ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਗੁਰੂ ਦੇਵ ਬਹਾਦਰ ਨਗਰ ਅੱਠ ਸਾਲ ਤੋਂ ਅੱਠ ਇੰਚ ਚੌੜਾ ਅਤੇ ਡੇਢ ਸੌ ਫੁੱਟ ਡੂੰਘਾ ਖੁੱਲ੍ਹਾ ਬੋਰਵੈੱਲ ਪਿਆ ਹੈ ਜੋ ਇੱਕ ਹੋਰ ਫ਼ਤਿਹ ਵੀਰ ਜੈਸੇ ਮਾਸੂਮ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਬੋਰਵੈਲ ਨੂੰ ਬੰਦ ਕਰਨ ਦੇ ਦਾਅਵੇ ਕਰ ਰਿਹਾ ਹੈ ਮਾਨਸਾ ਜ਼ਿਲ੍ਹੇ ਦੇ ਸਾਰੇ ਬੋਰਵੈੱਲ ਬੰਦ ਕਰ ਦਿੱਤੇ ਗਏ ਹਨ ਮੁਹੱਲਾ ਵਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਅੱਠ ਸਾਲ ਤੋਂ ਇਹ ਬੋਰਵੈੱਲ ਖੁੱਲ੍ਹਾ ਪਿਆ ਹੈ ਜੋ ਪੰਚਾਇਤ ਨੇ ਇਸੇ ਤਰ੍ਹਾਂ ਹੀ ਛੱਡ ਦਿੱਤਾ ਉਨ੍ਹਾਂ ਮੰਗ ਕੀਤੀ ਕਿ ਇਸ ਬੋਰਵੈੱਲ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਕਿਉਂਕਿ ਇੱਥੇ ਛੋਟੇ ਛੋਟੇ ਬੱਚੇ ਖੇਡਦੇ ਹਨ ਉਨ੍ਹਾਂ ਨੂੰ ਡਰ ਹੈ ਕਿ ਫ਼ਤਿਹ ਵੀਰ ਦੇ ਵਾਂਗ ਹੀ ਕੋਈ ਅਜਿਹੀ ਘਟਨਾ ਨਾ ਘੱਟ ਜਾਵੇ ਇਸ ਲਈ ਸਰਕਾਰ ਨੂੰ ਇਸ ਬੋਰਵੈੱਲ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ 

ਬਾਈਟ ਪ੍ਰੇਮਪਾਲ ਕੌਰ
ਬਾਈਟ ਲਵਪ੍ਰੀਤ ਸਿੰਘ 
ਬਾਈਟ ਜਸਮੇਲ ਕੌਰ 
ਬਾਈਟ ਹਰਜੀਤ ਕੌਰ 

ਵਾਈਸ 2 ਦੂਸਰੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਹੈ ਕਿ ਜ਼ਿਲ੍ਹੇ ਦੇ ਵਿੱਚ ਸਿਰਫ ਅੱਠ ਬੋਰਵੈੱਲ ਹੀ ਖੁੱਲ੍ਹੇ ਪਾਏ ਗਏ ਜਿਨ੍ਹਾਂ ਨੂੰ ਬੰਦ ਕਰਵਾ ਪਰ ਹੈਰਾਨੀ ਦੀ ਗੱਲ ਹੈ ਕਿ ਬੁਢਲਾਡਾ ਦੇ ਇਸ ਬੋਰਵੈੱਲ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਜੇ ਵੀ ਬੇਖ਼ਬਰ ਹੈ 

  ਵਾਈਟ  ਰਿਆਤ ਡਿਪਟੀ ਕਮਿਸ਼ਨਰ ਮਾਨਸਾ 

ਵੀਡੀਓ ਐਫ ਟੀ ਪੀ ਰਾਹੀਂ ਭੇਜ ਦਿੱਤੀ ਗਈ ਹੈ 

##ਕੁਲਦੀਪ ਧਾਲੀਵਾਲ ਮਾਨਸਾ ##
ETV Bharat Logo

Copyright © 2024 Ushodaya Enterprises Pvt. Ltd., All Rights Reserved.