ਮਾਨਸਾ: ਪੰਜਾਬ ਸਰਕਾਰ ਵੱਲੋ ਪੰਜਾਬ ਭਰ ਵਿੱਚ 500 ਆਮ ਆਦਮੀ ਕਲੀਨਿਕ ਨਵੇਂ ਖੋਲ੍ਹੇ ਗਏ ਅਤੇ ਲੋਕ ਅਰਪਣ ਕੀਤੇ ਜਾ ਰਹੇ ਹਨ। ਪਰ ਇਸ ਵਿਚਾਲੇ ਮਾਨਸਾ ਦੇ ਪਿੰਡ ਹਮੀਰਗੜ੍ਹ ਢੈਂਪਈ ਵਿੱਚ ਲੋਕਾਂ ਨੇ ਆਮ ਆਦਮੀ ਕਲੀਨਿਕ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਕਲੀਨਿਕ ਦੇ ਵਿਰੋਧ ਵਿੱਚ ਰੋਡ ਜਾਮ ਕਰਕੇ ਧਰਨਾ ਦਿੱਤਾ। ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਮੌਜੂਦਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਉਦਘਾਟਨ ਕੀਤੇ ਬਿਨਾਂ ਹੀ ਵਾਪਿਸ ਮੁੜਨਾ ਪਿਆ।
ਹਸਪਤਾਲ 'ਚ ਖੋਲ੍ਹਿਆ ਕਲੀਨਿਕ: ਪਿੰਡ ਵਾਸੀਆਂ ਦਾ ਇਲਜ਼ਾਮ ਆ ਕਿ ਮੁਹੱਲਾ ਕਲੀਨਿਕ ਦੇ ਨਾਂਅ ਉੱਤੇ ਪੰਜਾਬ ਸਰਕਾਰ ਉਨ੍ਹਾਂ ਦੇ ਪਿੰਡ ਦਾ ਸਰਕਾਰੀ ਹਸਪਤਾਲ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਹਸਪਤਾਲ ਵਿੱਚ ਕੰਮ ਕਰਦੀਆਂ ਹਨ ਅਤੇ ਸਰਕਾਰ ਹਸਪਤਾਲ ਵਿੱਚ ਮੁਹੱਲਾ ਕਲੀਨਿਕ ਖੋਲ੍ਹ ਉਨ੍ਹਾਂ ਨੂੰ ਕੰਮ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਹਸਪਤਾਲ ਪਹਿਲਾਂ ਹੀ ਵਧੀਆ ਚੱਲ ਰਿਹਾ ਹੈ ਫਿਰ ਸਰਕਾਰ ਧੱਕੇ ਵਾਲਾ ਕਲੀਨਿਕ ਉੱਥੇ ਕਿਉਂ ਖੋਲ੍ਹਣਾ ਚਾਹੁੰਦੀ ਹੈ।
ਮੁੱਖ ਮੰਗਾਂ ਹੱਲ ਕਰੇ ਸੀਐੱਮ: ਆਮ ਆਦਮੀ ਕਲੀਨਿਕ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਸੜਕ ਨੂੰ ਜਾਮ ਕਰ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਪਿੰਡ ਦੀਆਂ ਮੁੱਖ ਸਮੱਸਿਆਵਾਂ ਨਹੀਂ ਦਿਖਾਈ ਦਿੰਦਿਆਂ । ਉਨ੍ਹਾਂ ਕਿਹਾ ਪਿੰਡ ਵਿੱਚ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਹੈ ਗਲੀਆਂ ਨਾਲੀਆਂ ਦੇ ਹਾਲ ਬੁਰੇ ਹਨ ਅਤੇ ਸਰਕਾਰ ਮੂਲ ਲੋੜਾਂ ਵੱਲ ਧਿਆਨ ਦੇਣ ਦੀ ਬਜਾਏ ਬੇਲੋੜੇ ਕੰਮ ਕਰ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਬਹੁਤ ਸਾਰੀ ਪੰਚਾਇਤੀ ਜ਼ਮੀਨ ਖਾਲੀ ਪਈ ਹੈ ਅਤੇ ਸਰਕਾਰ ਨੇ ਜੇਕਰ ਮੁਹੱਲਾ ਕਲੀਨਿਕ ਖੋਲ੍ਹਣਾ ਹੀ ਹੈ ਤਾਂ ਖਾਲੀ ਪਈ ਜ਼ਮੀਨ ਨੂੰ ਆਬਾਦ ਕਰਕੇ ਉਸ ਉੱਤੇ ਕਲੀਨਿਕ ਖੋਲ੍ਹਿਆ ਜਾਵੇ ।
ਇਹ ਵੀ ਪੜ੍ਹੋ: Captain Amarinder Singh new governor: ਮਹਾਰਾਸ਼ਟਰ ਦੇ ਨਵੇਂ ਰਾਜਪਾਲ ਹੋਣਗੇ ਪੰਜਾਬ ਦੇ ਕੈਪਟਨ, ਭਾਜਪਾ ਨੇ ਖਿੱਚੀ ਤਿਆਰੀ !
ਲਿਖਤੀ ਭਰੋਸਾ: ਦੂਜੇ ਪਾਸੇ ਪਿੰਡ ਵਾਸੀਆ ਦੇ ਵਿਰੋਧ ਨੂੰ ਦੇਖਦਿਆ ਹੋਇਆ ਮਾਨਸਾ ਦੇ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੇ ਪਿੰਡ ਦਾ ਸਰਕਾਰੀ ਹਸਪਤਾਲ ਬੰਦ ਨਹੀ ਹੋਵੇਗਾ ਅਤੇ ਨਾ ਹੀ ਸਟਾਫ ਬਦਲਿਆ ਜਾਵੇਗਾ। ਇਸ ਤੋਂ ਬਾਅਦ ਪਿੰਡ ਵਾਸੀਆ ਨੇ ਧਰਨਾ ਸਮਾਪਤ ਕਰਕੇ ਪਿੰਡ ਕਲੀਨਿਕ ਦਾ ਉਦਘਾਟਨ ਕਰਵਾਇਆ