ਮਾਨਸਾ: ਕਸਬਾ ਬੁਢਲਾਡਾ ਵਿੱਚ ਵਿਕਾਸ ਕੰਮਾਂ ਲਈ ਆਈ ਕਰੋੜਾਂ ਰੁਪਏ ਦੀ ਗਰਾਂਟ ’ਚ ਠੇਕੇਦਾਰ ਰਾਹੀਂ ਅਧਿਕਾਰੀਆਂ ਦੇ ਨਾਲ ਮਿਲਕੇ ਚੂਨਾ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਆਪ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁਧਰਾਮ ਨੇ ਵਿਕਾਸ ਕੰਮਾਂ ਹੋ ਰਹੇ ਘਪਲੇ ਨੂੰ ਨੰਗਾ ਕਰਦੇ ਹੋਏ ਦੱਸਿਆ ਕਿ ਸੜਕ ਦੇ ਨਿਰਮਾਣ ’ਚ ਇਸਤੇਮਾਲ ਕੀਤਾ ਜਾ ਰਿਹਾ ਮਟੀਰਿਅਲ ਬਹੁਤ ਘੱਟੀਆ ਹੈ। ਠੇਕੇਦਾਰ ਦੁਆਰਾ ਸੀਮਿੰਟ ਵਿੱਚ ਟਿੱਬੇ ਦਾ ਰੇਤਾ ਮਿਲਾਕੇ ਲਗਾਇਆ ਜਾ ਰਿਹਾ ਹੈ ਜਦੋਂ ਕਿ ਟੈਂਡਰ ਵਿੱਚ ਬਰੇਤੀ ਲਗਾਉਣ ਦਾ ਫ਼ੈਸਲਾ ਹੋਇਆ ਸੀ।
ਉਨ੍ਹਾਂ ਦੁਆਰਾ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਉਨ੍ਹਾਂ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ, ਉਹ ਸਰਕਾਰ ਵਲੋਂ ਜਾਂਚ ਦੀ ਮੰਗ ਕਰਦੇ ਹਨ।