ਮਾਨਸਾ: ਪੰਜਾਬ ਅੰਦਰ ਵਿਆਹ ਕਿਸਾਨ ਸੰਘਰਸ਼ ਵਿੱਚ ਰੰਗੇ ਜਾ ਰਹੇ ਹਨ। ਮਾਨਸਾ ਵਿੱਚ ਬੀਕੇਯੂ ਉਗਰਾਹਾਂ ਦੇ ਇੱਕ ਨੌਜਵਾਨ ਨੇ ਕਿਸਾਨੀ ਝੰਡੇ ਦੀ ਛੱਤਰ-ਛਾਇਆ ਵਿੱਚ ਵਿਆਹ ਕਰਵਾਇਆ। ਵਿਆਹ ਵਿੱਚ ਸਾਰੇ ਹੀ ਬਰਾਤੀ ਕਿਸਾਨੀ ਝੰਡੇ ਨਾਲ ਪਹੁੰਚੇ। ਲਾੜਾ-ਲਾੜੀ ਨੇ ਆਪਣੇ ਵਿਆਹ ਦੀਆਂ ਸਾਰੀਆਂ ਹੀ ਰਸਮਾਂ ਕਿਸਾਨੀ ਝੰਡੇ ਨਾਲ ਪੂਰੀਆਂ ਕੀਤੀਆਂ। ਲਾੜਾ-ਲਾੜੀ ਅਤੇ ਬਰਾਤੀਆਂ ਨੇ ਕਿਸਾਨੀ ਗੀਤਾਂ ਲਗਾਏ ਤੇ ਇਨ੍ਹਾਂ ਗੀਤਾਂ ਉੱਤੇ ਨੱਚੇ।
ਹੋਂਦ ਦੀ ਲੜਾਈ
ਲਾੜਾ ਲੈਬਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਹੱਦਾਂ ਉੱਤੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਜ਼ਮੀਨਾਂ ਸੁਰੱਖਿਅਤ ਸੀ ਉਦੋਂ ਉਹ ਖੁਸ਼ ਸੀ ਜਦੋਂ ਉਨ੍ਹਾਂ ਦੀਆਂ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ ਤਾਂ ਉਹ ਆਪਣੇ ਹੱਕਾਂ ਲਈ ਲੱੜਣ ਲੱਗੇ। ਉਨ੍ਹਾਂ ਕਿਹਾ ਕਿ ਅੱਜ ਹਰ ਪਰਿਵਾਰ ਦਾ ਇੱਕ-ਇੱਕ ਜੀਅ ਕਿਸਾਨ ਅੰਦੋਲਨ 'ਚ ਬੈਠਾ ਹੈ ਤੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ।
ਖੇਤੀ ਕਾਨੂੰਨਾਂ ਦੇ ਰੱਦ ਹੋਣ 'ਤੇ ਘਰ ਪਰਤਣਗੇ ਕਿਸਾਨ
ਬਰਾਤੀ ਨੇ ਕਿਹਾ ਕਿ ਅੱਜ ਉਹ ਆਪਣੇ ਅੱਧੇ ਪਰਿਵਾਰ ਨਾਲ ਵਿਆਹ ਦਾ ਪ੍ਰੋਗਰਾਮ ਦੇਖਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੱਧਾ ਪਰਿਵਾਰ ਦਿੱਲੀ ਹੱਦਾਂ ਉੱਤੇ ਆਪਣੇ ਹੱਕਾਂ ਦੀ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੀਕਰ ਕੇਂਦਰ ਦੀ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਆਪਣੇ ਘਰ ਨਹੀਂ ਪਰਤਣਗੇ।
ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ਦੇ ਪ੍ਰੋਗਰਾਮ ਵਿੱਚ ਕਿਸਾਨੀ ਗੀਤਾਂ ਦੇ ਨਾਲ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਕੀਤਾ ਸਕੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ।