ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਹਾਕਾਮਵਾਲਾ ਦੇ 23 ਸਾਲਾ ਪ੍ਰਭਜੀਤ ਸਿੰਘ ਜੋ ਇੱਕੀ ਪੰਜਾਬ ਰੇਜੀਮੇਂਟ ਦਾ ਸਿਪਾਹੀ ਸੀ ਲੇਹ ਲੱਦਾਖ ਵਿੱਚ ਗਲੇਸ਼ੀਅਰ ਡਿੱਗਣ ਨਾਲ ਸ਼ਹੀਦ ਹੋ ਗਿਆ । ਪ੍ਰਭਜੀਤ ਸਿੰਘ 3 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਉਸਨੇ 4 ਮਈ ਨੂੰ ਆਪਣੀ ਮਾਤਾ ਦੇ ਇਲਾਜ ਲਈ ਛੁੱਟੀ ਉੱਤੇ ਆਉਣਾ ਸੀ। ਪਰ ਅਕਾਲ ਪੁਰਖ ਨੂੰ ਕੁਝ ਹੋ ਹੀ ਮਨਜ਼ੂਰ ਸੀ ਕਿ ਅਚਾਨਕ ਗਲੇਸ਼ੀਅਰ ਡਿੱਗ ਗਿਆ। ਇਸ ਗਲੇਸ਼ੀਅਰ ਦੇ ਹੇਠਾੰ ਆਉਣ ਕਾਰਨ ਪ੍ਰਭਜੀਤ ਸਿੰਘ ਅਤੇ ਇਕ ਬਰਨਾਲਾ ਪਿੰਡ ਕਰਮਗੜ੍ਹ ਦੇ ਫ਼ੌਜੀ ਜਵਾਨ ਅਮਰਦੀਪ ਸਿੰਘ ਲੇਹ-ਲੱਦਾਖ ’ਚ ਗਲੇਸ਼ੀਅਰ ਥੱਲੇ ਦਬਣ ਕਾਰਨ ਸ਼ਹੀਦ ਹੋ ਗਿਆ ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਦੇ ਮੈਬਰਾਂ ਨੂੰ ਸ਼ਹੀਦ ਦੀ ਸ਼ਹਾਦਤ ਬਾਰੇ ਨਹੀਂ ਦੱਸਿਆ ਕਿਉਂਕਿ ਮਾਤਾ ਦੀ ਹਾਲਤ ਠੀਕ ਨਹੀਂ ਹੈਵ। ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਹੈ। ਦੋਵਾੰ ਸ਼ਹੀਦਾਂ ਦੇ ਮ੍ਰਿਤਕ ਸਰੀਰ ਅੱਜ ਸ਼ਾਮ ਤੱਕ ਆਪਣੇ ਆਪਣੇ ਪਿੰਡ ਆਉਣ ਦੀ ਸੰਭਾਵਨਾ ਹੈ। ਜਿਥੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।