ਮਾਨਸਾ: ਕੁਝ ਦਿਨਾਂ ’ਚ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਕਣਕ ਦੀ ਕਟਾਈ ਦੌਰਾਨ ਅਕਸਰ ਹੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਦੱਸ ਦਈਏ ਕਿ ਮਾਨਸਾ ਜਿਲ੍ਹੇ ਚ 243 ਪਿੰਡ, 5 ਬਲਾਕ ਅਤੇ 3 ਸਬ ਡਿਵੀਜ਼ਨਾਂ ਹਨ ਜਿਨ੍ਹਾਂ ਚੋਂ ਸਿਰਫ 3 ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਹਨ। ਜਦਕਿ ਸਰਦੂਲਗੜ੍ਹ ਵਿਖੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਹੈ। ਦੂਜੇ ਪਾਸੇ ਪੱਕੇ ਮੁਲਾਜ਼ਮਾਂ ਦੀ ਵੱਡੀ ਘਾਟ ਨਾਲ ਜੂਝ ਰਹੇ ਫਾਇਰ ਬ੍ਰਿਗੇਡ ਦਾ ਕੰਮ ਚਲਾਉਣ ਦੇ ਲਈ ਠੇਕਾ ਆਧਾਰਿਤ ਕਰਮਚਾਰੀਆਂ ਦੀ 6 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਨਿਰਾਸ਼ ਹਨ।
ਇਹ ਵੀ ਪੜੋ: ਰਸੂਲਪੁਰ ਕੱਲਰਾਂ ’ਚ ਸਰਪੰਚ ਦੇ ਮੁੰਡੇ ’ਤੇ ਗੋਲੀ ਚਲਾਉਣ ਦੇ ਲੱਗੇ ਦੋਸ਼
ਫਾਇਰ ਸਟੇਸ਼ਨ ਦੇ ਸਬ ਫਾਇਰ ਅਫਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਵਿਖੇ 6 ਮੁਲਾਜ਼ਮ ਪੱਕੇ ਤੈਨਾਤ ਹਨ ਅਤੇ 19 ਆਊਟਸੋਰਸਿੰਗ ਰਾਹੀਂ ਭਰਤੀ ਕੀਤੇ ਗਏ ਹਨ ਜਿਨ੍ਹਾਂ ਚੋਂ 8 ਮੁਲਾਜ਼ਮ ਐੱਸਐੱਸ ਪ੍ਰੋਵਾਈਡਰ ਰਾਹੀਂ ਅਤੇ 11 ਨੂੰ ਨਗਰ ਕੌਂਸਲ ਅਧੀਨ ਰੱਖਿਆ ਗਿਆ ਹੈ। ਸਰਦੂਲਗੜ੍ਹ ਵਿਖੇ 8 ਮੁਲਾਜ਼ਮ ਪੱਕੇ ਅਤੇ 10 ਕਰਮਚਾਰੀ ਕੱਚੇ ਹਨ। ਇਨ੍ਹਾਂ ਹੀ ਨਹੀਂ 11 ਕੱਚੇ ਕਰਮਚਾਰੀ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਨਿਰਾਸ਼ ਹਨ ਤਨਖਾਹਾਂ ਨਾ ਮਿਲਣ ਕਾਰਨ ਉਨ੍ਹਾਂ ਨੇ ਹਾਈਕੋਰਟ ’ਚ ਕੇਸ ਵੀ ਦਾਇਰ ਕੀਤਾ ਹੋਇਆ ਹੈ।
ਕਈ ਮਹੀਨਿਆਂ ਤੋਂ ਨਹੀਂ ਮਿਲੀ ਹੈ ਤਨਖਾਹ
ਨਗਰ ਕੌਂਸਲ ਮਾਨਸਾ ਅਧੀਨ ਠੇਕਾ ਆਧਾਰਿਤ ਰੱਖੇ ਗਏ ਕਰਮਚਾਰੀ ਸਨੀ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਫਾਇਰ ਬ੍ਰਿਗੇਡ ਮਾਨਸਾ ਸਟੇਸ਼ਨ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਨੂੰ 6 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਜਿਸਦੇ ਚੱਲਦਿਆਂ ਉਨ੍ਹਾਂ ਹਾਈ ਕੋਰਟ ਦਾ ਸਹਾਰਾ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਸਡੀਐਮ ਮਾਨਸਾ ਅਤੇ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਸੀ ਪਰ ਮਸਲੇ ਦਾ ਹੱਲ ਨਹੀਂ ਹੋਇਆ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਹਨ ਦੇਰੀ ਨਾਲ - ਕਿਸਾਨ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਅਤੇ ਬਲਾਕ ਸਰਦੂਲਗਡ਼੍ਹ ਦੇ ਪ੍ਰਧਾਨ ਮਨਜੀਤ ਸਿੰਘ ਉਲਕ ਨੇ ਕਿਹਾ ਕਿ ਕਈ ਵਾਰ ਉਹ ਅੱਗ ਲੱਗਣ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਚੁੱਕੇ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀ ਕਾਫੀ ਦੇਰੀ ਨਾਲ ਪਹੁੰਚਦੀਆਂ ਹਨ ਜਿਸ ਕਾਰਨ ਉਹ ਆਪ ਹੀ ਅੱਗ ਤੇ ਕਾਬੂ ਪਾ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਸਰਕਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਘਾਟ ਨੂੰ ਜਲਦ ਤੋਂ ਜਲਦ ਪੂਰੀ ਕਰੇ।