ਮਾਨਸਾ: ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਵਿੱਚ ਬੁੱਧਵਾਰ ਨੂੰ ਮਾਨਸਾ ਪੁਲਿਸ ਵੱਲੋਂ ਪਵਨ ਬਿਸ਼ਨੋਈ ਮੋਨੂ ਡਾਂਗਾਂ ਨਸੀਬ ਖ਼ਾਨ ਤੇ ਮਨਮੋਹਨ ਸਿੰਘ ਮੋਹਣਾ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਮਨਮੋਹਨ ਸਿੰਘ ਮੋਹਣਾ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਤੇ ਪਵਨ ਬਿਸ਼ਨੋਈ ਨਸੀਮ ਖਾਨ ਤੇ ਮੋਨੂੰ ਡਾਂਗਰ 14 ਦਿਨ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਸਨ, ਜਿਸ ਤਹਿਤ ਇਸ ਮਾਮਲੇ ਵਿੱਚ ਨਾਮਜ਼ਦ ਲੋਕਾਂ ਨੂੰ ਲਗਾਤਾਰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਇਸੇ ਤਹਿਤ ਹੀ ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਬ ਡਵੀਜਨ ਬੁਢਲਾਡਾ ਦੇ ਨਜਦੀਕੀ ਇੱਕ ਪਿੰਡ ਦੇ ਨੌਜਵਾਨ ਮਨਮੋਹਨ ਸਿੰਘ ਮੋਹਣਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ’ਤੇ ਇੱਕ ਦਰਜਨ ਦੇ ਕਰੀਬ ਮਾਮਲੇ ਦਰਜ ਹਨ।
ਇਹ ਵੀ ਪੜੋ:- Moose Wala Murder Case: ਸ਼ਾਰਪਸ਼ੂਟਰ ਕਰ ਸਕਦੇ ਨੇ ਵੱਡਾ ਖੁਲਾਸਾ, ਪੁਲਿਸ ਵੱਲੋ ਗੋਲਡੀ ਬਰਾੜ ਤੱਕ ਪਹੁੰਚ ਦੀ ਕੋਸ਼ਿਸ ਜਾਰੀ...