ETV Bharat / state

ਟਿੱਡੀ ਦਲ ਨੇ ਮਾਨਸਾ ਜ਼ਿਲ੍ਹੇ 'ਚ ਦਿੱਤੀ ਦਸਤਕ, ਕਿਸਾਨ ਚਿੰਤਿਤ - ਪੰਜਾਬ ਵਿੱਚ ਟਿੱਡੀ ਦਲ ਦਾ ਹਮਲਾ

ਪੰਜਾਬ ਦੇ ਫਾਜ਼ਿਲਕਾ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡਾਂ 'ਚ ਵੀ ਟਿੱਡੀ ਦਲ ਨੇ ਦਸਤਕ ਦੇ ਦਿੱਤੀ ਹੈ।

ਮਾਨਸਾ ਵਿੱਚ ਟਿੱਡੀ ਦਲ
ਮਾਨਸਾ ਵਿੱਚ ਟਿੱਡੀ ਦਲ
author img

By

Published : Jan 28, 2020, 1:00 PM IST

ਮਾਨਸਾ: ਪੰਜਾਬ ਦੇ ਫਾਜ਼ਿਲਕਾ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡਾਂ 'ਚ ਵੀ ਟਿੱਡੀ ਦਲ ਨੇ ਦਸਤਕ ਦੇ ਦਿੱਤੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਖੁਰਦ ਵਿੱਚ ਕੁਝ ਟਿੱਡੀਆਂ ਦੇਖੀਆਂ ਗਈਆਂ। ਇਨ੍ਹਾਂ ਟਿੱਡੀਆਂ ਦੀ ਸੰਖਿਆ ਬੇਸ਼ੱਕ ਕਾਫ਼ੀ ਘੱਟ ਦੱਸੀ ਜਾ ਰਹੀ ਹੈ ਪਰ ਸੁੰਡੀ ਦੀ ਮੌਜੂਦਗੀ ਦੇਖਣ ਦੇ ਨਾਲ ਕਿਸਾਨਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਉੱਥੇ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਟਿੱਡੀਆਂ ਦੀ ਸੰਖਿਆ ਘੱਟ ਹੋਣ ਦੇ ਕਾਰਨ ਕਿਸਾਨਾਂ ਨੂੰ ਨਾ ਘਬਰਾਉਣ ਦੀ ਸਲਾਹ ਦੇ ਰਹੇ ਹਨ।

ਪਿੰਡ ਜਟਾਣਾ ਖੁਰਦ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਕੱਲ੍ਹ ਸ਼ਾਮ ਅਤੇ ਅੱਜ ਸਵੇਰੇ ਉਨ੍ਹਾਂ ਦੇ ਪਿੰਡ ਦੇ ਕਰੀਬ 20 ਤੋਂ 25 ਏਕੜ ਖੇਤਾਂ ਵਿੱਚ ਟਿੱਡੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਲੋਕਾਂ ਨੇ ਕੁਝ ਤਾਂ ਉਡਾ ਦਿੱਤੀਆਂ ਅਤੇ ਕੁਝ ਨੂੰ ਮਾਰ ਵੀ ਦਿੱਤਾ ਇਨ੍ਹਾਂ ਲੋਕਾਂ ਨੇ ਖੇਤੀਬਾੜੀ ਵਿਭਾਗ ਤੋਂ ਟਿੱਡੀ ਦਲ ਦਾ ਹੱਲ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹੀ ਬਹੁਤ ਘਾਟਾ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਇਸ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ।

ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟਿੱਡੀ ਦਲ ਦੀ ਦਸਤਕ ਦੇਣ ਦੀ ਗੱਲ ਮੰਨ ਰਹੇ ਹਨ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਪਿੰਡਾਂ ਜਟਾਣਾ ਖੁਰਦ ਅਤੇ ਸੱਦਾ ਸਿੰਘ ਵਾਲਾ ਵਿੱਚ ਟਿੱਡੀ ਦਲ ਦਿਖਾਈ ਦਿੱਤੀ ਹੈ।

ਇਹ ਵੀ ਪੜੋ: ਸ਼ਾਹੀਨ ਬਾਗ਼ ਤੋਂ ਬਾਅਦ ਨਿਜ਼ਾਮੂਦੀਨ 'ਚ ਧਰਨੇ 'ਤੇ ਬੈਠੀਆਂ ਔਰਤਾਂ

ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਘੱਟ ਸੰਖਿਆ ਵਿੱਚ ਹੈ ਜੋ ਇੱਕ ਏਕੜ ਵਿੱਚ ਮਹਿਜ਼ ਤਿੰਨ ਤੋਂ ਚਾਰ ਟਿੱਡੇ ਹਨ। ਉਨ੍ਹਾਂ ਨੁਕਸਾਨ ਦਾ ਕੋਈ ਖਦਸ਼ਾ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਖੇਤਾਂ ਦਾ ਨਿਰੀਖਣ ਲਗਾਤਾਰ ਕਰਦੇ ਰਹਿਣ ਅਤੇ ਜੇਕਰ ਕੋਈ ਟਿੱਡੀ ਦਲ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਵਿਭਾਗ ਨਾਲ ਸੰਪਰਕ ਕਰਨ ਇਸ 'ਤੇ ਤੁਰੰਤ ਕਾਬੂ ਪਾਇਆ ਜਾ ਸਕਦਾ ਹੈ।

Intro:ਟਿੱਡੀ ਦਲ ਨੇ ਮਾਨਸਾ ਜ਼ਿਲ੍ਹੇ ਚੋਂ ਦਿੱਤੀ ਦਸਤਕ

ਪਿੰਡ ਜਟਾਣਾ ਖੁਰਦ ਦੇ ਖੇਤਾਂ ਵਿੱਚ ਦਿਖਾਈ ਦਿੱਤੀਆਂ ਟਿੱਡੀਆਂ

ਸੰਖਿਆ ਥੋੜ੍ਹੀ ਨਾ ਘਬਰਾਉਣ ਕਿਸਾਨ _ਖੇਤੀਬਾੜੀ ਅਧਿਕਾਰੀ

ਮਾਲਵਾ ਖੇਤਰ ਦੇ ਕੁਝ ਜ਼ਿਲ੍ਹਿਆਂ ਵਿੱਚ ਦਿਖਾਈ ਦਿੱਤੀ ਟਿੱਡੀ ਦਲ ਨੇ ਮਾਨਸਾ ਜ਼ਿਲ੍ਹੇ ਵਿੱਚ ਵੀ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ ਕੁਝ ਟਿੱਡੀਆਂ ਜ਼ਿਲ੍ਹੇ ਦੇ ਪਿੰਡ ਜਟਾਣਾ ਖੁਰਦ ਵਿੱਚ ਦੇਖੀਆਂ ਗਈਆਂ ਇਨ੍ਹਾਂ ਟਿੱਡੀਆਂ ਦੀ ਸੰਖਿਆ ਬੇਸ਼ੱਕ ਕਾਫ਼ੀ ਘੱਟ ਦੱਸੀ ਜਾ ਰਹੀ ਹੈ ਪਰ ਸੁੰਡੀ ਦੀ ਮੌਜੂਦਗੀ ਦੇਖਣ ਦੇ ਨਾਲ ਕਿਸਾਨਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਉੱਥੇ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਟਿੱਡੀਆਂ ਦੀ ਸੰਖਿਆ ਘੱਟ ਹੋਣ ਦੇ ਕਾਰਨ ਕਿਸਾਨਾਂ ਨੂੰ ਨਾ ਘਬਰਾਉਣ ਦੀ ਸਲਾਹ ਦੇ ਰਹੇ ਨੇ

Body:ਪੰਜਾਬ ਦੇ ਫਾਜ਼ਿਲਕਾ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਚੋਂ ਵੀ ਟਿੱਬੀ ਦਲ ਨੇ ਦਸਤਕ ਦੇ ਦਿੱਤੀ ਹੈ ਪਿੰਡ ਜਟਾਣਾ ਖੁਰਦ ਦੇ ਕਿਸਾਨ ਜੱਗਾ ਸਿੰਘ ਜਸਵਿੰਦਰ ਸਿੰਘ ਅਤੇ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੱਲ੍ਹ ਸ਼ਾਮ ਅਤੇ ਅੱਜ ਸਵੇਰੇ ਉਨ੍ਹਾਂ ਪਿੰਡ ਦੇ ਕਰੀਬ ਵੀਹ ਤੋਂ ਪੱਚੀ ਏਕੜ ਖੇਤਾਂ ਵਿੱਚ ਟਿੱਡੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਹੈ ਉਨ੍ਹਾਂ ਕਿਹਾ ਕਿ ਲੋਕਾਂ ਨੇ ਕੁਝ ਤਾਂ ਉਡਾ ਦਿੱਤੀਆਂ ਅਤੇ ਕੁਝ ਨੂੰ ਮਾਰ ਵੀ ਦਿੱਤਾ ਇਨ੍ਹਾਂ ਲੋਕਾਂ ਨੇ ਖੇਤੀਬਾੜੀ ਵਿਭਾਗ ਤੋਂ ਟਿੱਡੀ ਦਲ ਦਾ ਹੱਲ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹੀ ਬਹੁਤ ਘਾਟਾ ਹੈ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਇਸ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ

ਬਾਈਟ ਜੱਗਾ ਸਿੰਘ

ਬਾਈਟ ਜਸਵਿੰਦਰ ਸਿੰਘ

ਬਾਈਟ ਮਹਿੰਦਰਜੀਤ ਸਿੰਘ ਕਿਸਾਨ

ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਜ਼ਿਲ੍ਹੇ ਵਿੱਚ ਦੇ ਕਈ ਪਿੰਡਾਂ ਵਿੱਚ ਟਿੱਡੀ ਦਲ ਦੀ ਦਸਤਕ ਦੇਣ ਦੀ ਗੱਲ ਮੰਨ ਰਹੇ ਨੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਪਿੰਡਾਂ ਜਟਾਣਾ ਖੁਰਦ ਅਤੇ ਸੱਦਾ ਸਿੰਘ ਵਾਲਾ ਵਿੱਚ ਟਿੱਡੀ ਦਲ ਦਿਖਾਈ ਦਿੱਤੀ ਹੈ ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਘੱਟ ਸੰਖਿਆ ਵਿੱਚ ਹੈ ਜੋ ਇੱਕ ਏਕੜ ਵਿੱਚ ਮਹਿਜ਼ ਤਿੰਨ ਤੋਂ ਚਾਰ ਟਿੱਡੇ ਹਨ ਉਨ੍ਹਾਂ ਨੁਕਸਾਨ ਦਾ ਕੋਈ ਖਦਸ਼ਾ ਨਹੀਂ ਹੈ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਖੇਤਾਂ ਦਾ ਨਿਰੀਖਣ ਕਰਨ ਲਗਾਤਾਰ ਕਰਦੇ ਰਹਿਣ ਅਤੇ ਜੇਕਰ ਕੋਈ ਟਿੱਡੀ ਦਲ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਵਿਭਾਗ ਨਾਲ ਸੰਪਰਕ ਕਰਨ ਇਸ ਤੇ ਤੁਰੰਤ ਕਾਬੂ ਪਾਇਆ ਜਾ ਸਕਦਾ ਹੈ

ਬਾਈਟ ਡਾ ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਧਿਕਾਰੀ ਮਾਨਸਾ

ਰਿਪੋਰਟ ਕੁਲਦੀਪ ਧਾਲੀਵਾਲ ਮਾਨਸਾ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.