ਮਾਨਸਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਧਿਕਾਰ ਯਾਤਰਾ ਤਹਿਤ ਮਾਨਸਾ ਪਹੁੰਚੇ ਹਨ। ਇਸ ਤਹਿਤ ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਰ ਸੰਘਰਸ਼ ਕਰੇਗੀ।
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਵਿੱਚ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕਾਂ ਨੇ ਤਸ਼ੱਦਦ ਸਹਿਨ ਕਰ ਸਰਬ ਸਹਿਮਤੀ ਨਾਲ ਸਰਕਾਰੀ ਮਤਾ ਪਾਸ ਕੀਤਾ ਸੀ। ਇਸ ਮਤੇ ਤਹਿਤ ਪੰਜਾਬ ਸਰਕਾਰ ਨੂੰ ਹੁਕਮ ਹੋਇਆ ਸੀ ਪੰਜਾਬ ਪਾਣੀ ਦੀ ਕੀਮਤ ਵਸੂਲੇਗਾ। ਇਸ ਮਤੇ ਨੂੰ ਪਾਸ ਹੋਏ ਚਾਰ ਸਾਲ ਹੋ ਗਏ ਹਨ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਪਾਣੀ ਦੀ ਕੀਮਤ ਨਹੀਂ ਵਸੂਲੀ ਹੈ।
ਉਨ੍ਹਾਂ ਕਿਹਾ ਕਿ 7 ਮਹੀਨੇ ਪਹਿਲਾਂ ਦਿੱਲੀ ਨੇ 21 ਕਰੋੜ ਰੁਪਏ ਦਾ ਐਗਰੀਮੈਂਟ ਕਰ ਦਿੱਲੀ ਨੇ ਹਿਮਾਚਲ ਤੋਂ ਪਾਣੀ ਖਰੀਦੀਆਂ ਸੀ। ਹਰਿਆਣਾ ਵੀ ਆਪਣਾ ਪਾਣੀ ਦਿੱਲੀ ਨੂੰ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਲਈ ਸਵਿੰਧਾਨ ਤੇ ਕਾਨੂੰਨ ਕੁਝ ਵੱਖਰੇ ਨਹੀਂ ਬਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੂਜੇ ਸੂਬਿਆਂ ਤੋਂ ਕੁਝ ਮੁਫ਼ਤ ਵਿੱਚ ਨਹੀਂ ਮਿਲ ਰਿਹਾ ਫਿਰ ਪਾਣੀ ਮੁਫ਼ਤ ਵਿੱਚ ਕਿਉਂ ਦੇ ਰਹੇ ਹਾਂ। ਇਸ ਕਰਕੇ ਉਨ੍ਹਾਂ ਨੇ 700 ਮੀਟਰ ਲੰਬੀ ਯਾਤਰਾ ਸ਼ੁਰੂ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਸੂਬਾ ਸਰਕਾਰ ਉੱਤੇ ਦਬਾਅ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਣੀ ਦੀ ਉਗਾਹੀ ਬੰਦ ਕਰੋਂ ਜਾ ਪਾਣੀ ਦੇਣਾ ਬੰਦ ਕਰੋ।
ਉਨ੍ਹਾਂ ਕਿਹਾ ਕਿ ਇਹ ਮਿਸ਼ਨ ਚੰਦ ਮਹੀਨਿਆਂ ਦੀ ਖੇਡ ਹੈ ਤੇ ਇੱਕ ਦਿਨ ਇਹ ਮਿਸ਼ਨ ਸਫਲ ਹੋਵੇਗਾ। ਪੰਜਾਬ ਨੂੰ ਪਾਣੀ ਦੀ ਕੀਮਤ ਮਿਲੇਗੀ। ਇਸ ਨਾਲ ਕਿਸਾਨਾਂ ਦਾ ਕਰਜ਼ਾ ਉਤਰੇਗਾ ਅਤੇ ਪੰਜਾਬ ਸਰਕਾਰ ਕੋਲ 12 ਕਰੋੜ ਤੋਂ ਵੱਧ ਰੈਵੀਨਿਉ ਹੋਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਪੂਰਨ ਤੌਰ ਉੱਤੇ ਕਿਸਾਨ ਸੰਘਰਸ਼ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਿੱਥੇ ਉਨ੍ਹਾਂ ਦੀ ਡਿਉਟੀ ਲਾਉਂਣਗੇ, ਜਿੱਥੇ ਚਲਣ ਲਈ ਕਹਿਣਗੇ ਉੱਥੇ ਜਾਵਾਗਾਂ, ਕਿਸਾਨਾਂ ਨਾਲ ਮੁੱਢਾ ਨਾਲ ਮੁੱਢਾ ਜੋੜ ਕੇ ਉਨ੍ਹਾਂ ਦੇ ਸੰਘਰਸ਼ ਨੂੰ ਸਫਲ ਬਣਾਵਾਗੇ।