ਹੈਦਰਾਬਾਦ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਕਤਲ ਤੋਂ ਬਾਅਦ ਪੰਜਾਬ 'ਚ ਡਰ ਅਤੇ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਸਦੇ ਪਿੱਛੇ ਸਿੱਧੀ ਜਿੰਮੇਵਾਰੀ ਲਾਰੇਂਸ ਬਿਹਸ਼ਨੋਈ ਗੈਂਗ ਨੇ ਲਈ ਹੈ। ਸ਼ੋਸਲ ਮੀਡੀਆ ਤੇ ਇਸ ਬਾਰੇ ਪੋਸਟ ਪਾਕੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਿੰਮੇਵਾਰੀ ਲਈ ਗਈ ਹੈ ਪਰ ਇਸਦੇ ਬਾਵਜੂਦ ਵੀ ਪੁਲਿਸ ਜਾਂਚ ਕਰਨ ਦੀ ਗੱਲ ਕਹਿ ਰਹਿ ਹੈ। ਸੋਚਣ ਵਾਲੀ ਗੱਲ ਹੈ ਕਿ ਆਖ਼ਿਰ ਇਹ ਗੈਂਗ ਇੰਨਾ ਜਿਗਰਾ ਕਿਥੋਂ ਲਿਆਉਂਦੇ ਹਨ ਕਿ ਕਿਸੇ ਵੀ ਵੱਡੀ ਹਸਤੀ ਦਾ ਵੀ ਦਿਨ ਦਿਹਾੜੇ ਕਤਲ ਕਰ ਦੇਣ, ਆਓ ਜਾਣਦੇ ਹਾਂ ਇਹਨਾਂ ਬਾਰੇ...
ਸੋਸ਼ਲ ਮੀਡੀਆ ਤੇ ਨੌਜਵਾਨ ਕਰ ਰਹੇ ਗੈਂਗਸਟਰਾਂ ਨੂੰ ਫਾਲੋ: ਪੰਜਾਬ ਦੇ ਜ਼ਿਆਦਾਤਰ ਗੈਂਗਸਟਰ ਫ਼ਿਲਮੀ ਸਟਾਈਲ 'ਚ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹਨ। ਇੰਨ੍ਹਾਂ ਹੀ ਨਹੀਂ ਪੰਜਾਬ ਦੇ ਹਜ਼ਾਰਾਂ ਨੌਜਵਾਨ ਉਨ੍ਹਾਂ ਦੀ ਪੋਸਟ ਅਤੇ ਉਸ ਦੀ ਆਈ.ਡੀ. ਨੂੰ ਵੀ ਫਾਲੋ ਕਰਦੇ ਹਨ। ਜਿਸਤੋ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਗੈਂਗਸਟਰਾਂ ਦੀਆਂ ਜੜਾਂ ਕਿਥੋਂ ਸ਼ੁਰੂ ਹੁੰਦੀਆਂ ਹਨ। ਸੋਸ਼ਲ ਮੀਡੀਆ 'ਤੇ ਇੰਨ੍ਹਾਂ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ 'ਚ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਲੋਕ ਬਾਹਰੋਂ ਹੀ ਨਹੀਂ ਸਗੋਂ ਜੇਲ੍ਹ ਦੇ ਅੰਦਰ ਬੈਠ ਕੇ ਵੀ ਸੋਸ਼ਲ ਮੀਡੀਆ ਨੂੰ ਸੰਭਾਲਦੇ ਹਨ।
ਪੰਜਾਬ ਦੇ ਕੁਝ ਵੱਡੇ ਗੈਂਗਸਟਰ : ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਕੋਲ ਵੀ ਗੈਂਗਸਟਰਾਂ ਦੀ ਸਹੀ ਗਿਣਤੀ ਨਹੀਂ ਹੈ। ਪਰ ਇੰਨ੍ਹਾਂ ਨਾਵਾਂ ’ਚ ਟੋਪ 'ਤੇ ਵਿੱਕੀ ਗੌਂਡਰ, ਸੁੱਖਾ ਕਾਹਲੋਂ, ਪ੍ਰੇਮਾ ਲਾਹੌਰੀਆ, ਗੁਰਪ੍ਰੀਤ ਸੇਖੋਂ, ਤੀਰਥ ਸਿੰਘ, ਦਿਲਪ੍ਰੀਤ ਸਿੰਘ ਢਾਹਾਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ, ਰਵੀ ਚਰਨ ਸਿੰਘ ਉਰਫ ਰਵੀ ਦਿਓਲ, ਗੁਰਬਖਸ਼ ਸੇਵੇਵਾਲਾ, ਮਨਪ੍ਰੀਤ ਸਿੰਘ ਮੰਨਾ ਪ੍ਰਭਦੀਪ ਸਿੰਘ, ਕਮਲਜੀਤ ਸਿੰਘ ਆਦਿ ਉਰਫ ਢਿਲੋਂ, ਜਸਪ੍ਰੀਤ ਸਿੰਘ ਉਰਫ ਜੰਪੀ ਡੌਨ, ਨਿਸ਼ਾਨ ਸਿੰਘ, ਸਰਾਜ ਮਿੰਟੂ, ਜੈਪਾਲ ਭੁੱਲਰ ਜਸਪ੍ਰੀਤ ਸਿੰਘ ਗੋਪੀ ਉਰਫ ਘਨਸ਼ਿਆਮਪੁਰੀਆ ਅਤੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਵਿੱਕੀ ਗੌਂਡਰ, ਪ੍ਰੀਤ ਸੇਖੋਂ ਦੇ ਨਾਮ ਆਉਂਦੇ ਹਨ। ਇਹਨਾ ਦੇ ਅੱਗੇ ਸਲੀਪਰ ਸੈਲ ਵੀ ਹੋ ਸਕਦੇ ਹਨ ਹਾਲਾਂਕਿ ਇਸ ਗੱਲ ਦਾ ਹਜੇ ਕੋਈ ਅਧਿਕਾਰਿਤ ਸਬੂਤ ਨਹੀਂ ਮਿਲਿਆ ਹੈ।
ਗੈਂਗਸਟਰਾਂ ਦੇ ਮਾਰੇ ਜਾਣ ਬਾਅਦ ਵੀ ਗੈਂਗ ਰਹਿੰਦੇ ਹਨ ਐਕਟਿਵ : ਪ੍ਰੇਮਾ ਲਾਹੌਰੀਆ, ਵਿੱਕੀ ਗੌਂਡਰ ਦੀ ਬਾਹਵੇ ਮੌਤ ਹੋ ਗਈ ਹੈ ਪਰ ਅੱਜ ਵੀ ਇੰਨ੍ਹਾਂ ਦੇ ਗੈਂਗ ਐਕਟਿਵ ਹਨ। ਸੁੱਖਾ ਕਾਹਲਵਾਂ, ਪ੍ਰੇਮ ਲਾਹੌਰੀਆ, ਵਿੱਕੀ ਗੌਂਡਰ, ਜੈਪਾਲ ਭੁੱਲਰ, ਰੌਕੀ ਵਰਗੇ ਗੈਂਗਸਟਰਾਂ ਦੀ ਆਪਸੀ ਰੰਜਿਸ਼ ਕਾਰਨ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ । ਪੰਜਾਬ ਵਿੱਚ ਇਹ ਗਿਰੋਹ ਇੰਨ੍ਹਾਂ ਦੇ ਸਾਥੀਆਂ ਦੁਆਰਾ ਚਲਾਏ ਜਾ ਰਹੇ ਹਨ। ਖਾਸ ਤੌਰ 'ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸੋਸ਼ਲ ਮੀਡੀਆ 'ਤੇ ਇੰਨ੍ਹਾਂ ਦੇ ਗੈਂਗ ਦੀ ਤਾਕਤ ਵਧਦੀ ਹੈ ਅਤੇ ਖਾਸ ਕਰਕੇ ਇਸ ਨਾਲ ਪੰਜਾਬ ਦਾ ਮਾਹੌਲ ਅਜਿਹੇ ਸਮੇਂ ਖਰਾਬ ਹੋ ਜਾਂਦਾ ਹੈ ਜਦੋਂ ਇੰਨ੍ਹਾਂ ਦੇ ਗੈਂਗ ਦੀ ਆਪਸ 'ਚ ਹੱਤਿਆ ਕਰਨ ਤੋਂ ਬਾਅਦ ਦੁਸ਼ਮਣੀ ਵਧ ਜਾਂਦੀ ਹੈ।
ਐਂਟੀ ਗੈਂਗਸਟਰ ਟਾਸਕ ਫੋਰਸ: ਪੰਜਾਬ ਵਿੱਚ ਗੈਂਗਸਟਰਾਂ ਦੇ ਦਬਦਬੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਖੁਦ ਮੰਨਦੇ ਹਨ ਕਿ ਪੰਜਾਬ ਵਿੱਚ ਗੈਂਗਸਟਰ ਦਿਨ-ਬ-ਦਿਨ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਪੰਜਾਬ ਵਿੱਚ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਵੱਲੋਂ ਵਿਸ਼ੇਸ਼ ਟਾਸਕ ਫੋਰਸ ਬਣਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪੁਲਿਸ ਨੂੰ ਅਜਿਹੇ ਮਾਮਲਿਆਂ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤਣੀ ਚਾਹੀਦੀ।
ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਲੈਕੇ ਵਿਰੋਧੀਆਂ ਨੇ ਘੇਰੀ ਭਗਵੰਤ ਮਾਨ ਸਰਕਾਰ: ਜਿੱਥੇ ਇੱਕ ਪਾਸੇ ਪੰਜਾਬ 'ਚ ਗੈਂਗਸਟਰਾਵਾਦ ਨੂੰ ਖਤਮ ਕਰਨ ਲਈ ਸਖ਼ਤੀ ਕਰਨ ਦੀ ਗੱਲ ਚੱਲ ਰਹੀ ਹੈ, ਉਥੇ ਹੀ ਦੂਜੇ ਪਾਸੇ ਵਿਰੋਧੀ ਭਗਵੰਤ ਮਾਨ ਦੀ ਇਸ ਸਪੈਸ਼ਲ ਟਾਸਕ ਫੋਰਸ 'ਤੇ ਸਵਾਲ ਚੁੱਕ ਰਹੇ ਹਨ। ਪੰਜਾਬ 'ਚ ਭਾਜਪਾ ਦੇ ਜਨਰਲ ਸਕੱਤਰ ਰਾਜੇਸ਼ ਬਾਗਾ ਦਾ ਕਹਿਣਾ ਹੈ ਕਿ ਵਾਰ-ਵਾਰ ਕਿਸੇ ਦਾ ਨਾਂ ਬਦਲ ਕੇ ਉਸ ਨੂੰ ਪੋਸਟ ਕਰਨ ਨਾਲ ਗੈਂਗਸਟਰਵਾਦ ਖਤਮ ਨਹੀਂ ਹੋਵੇਗਾ, ਸਗੋਂ ਇਸ ਦੇ ਲਈ ਪੁਲਿਸ ਨੂੰ ਪੂਰੇ ਅਧਿਕਾਰ ਦੇਣੇ ਪੈਣਗੇ।
ਪੰਜਾਬ ਵਿੱਚ ਯੂਪੀ ਮਾਡਲ ਲਿਆਉਣਾ ਹੋਵੇਗਾ: ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਸਰਕਾਰ ਗੈਂਗਵਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਯੂਪੀ ਮਾਡਲ ਲਿਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਉੱਤਰ ਪ੍ਰਦੇਸ਼ ਵਿੱਚ ਗੈਂਗਸਟਰ ਸਮਾਜ ਵਿੱਚ ਪੂਰੀ ਤਰ੍ਹਾਂ ਹਾਵੀ ਸਨ ਪਰ ਅੱਜ ਯੂਪੀ ਵਿੱਚ ਹਾਲਾਤ ਅਜਿਹੇ ਬਣ ਗਏ ਹਨ ਕਿ ਉੱਥੋਂ ਦੇ ਨਾਮੀ ਗੈਂਗਸਟਰ ਜਾਂ ਤਾਂ ਖਤਮ ਹੋ ਗਏ ਹਨ ਜਾਂ ਫਿਰ ਪੁਲਿਸ ਦੇ ਹਵਾਲੇ ਕਰ ਰਹੇ ਹਨ।
ਅਕਾਲੀ ਦਲ ਦਾ ਕੀ ਹੈ ਕਹਿਣਾ: ਦੂਜੇ ਪਾਸੇ ਇਸ ਪੂਰੇ ਮਾਮਲੇ 'ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਹੈ ਪਰ ਇਸ ਵਿੱਚ ਉਹੀ ਪੁਰਾਣੀ ਪੁਲਿਸ ਕੰਮ ਕਰ ਰਹੀ ਹੈ। ਸਰਕਾਰ ਦੇ ਕੰਮ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤਕਰੀਬਨ ਹਰ ਰੋਜ਼ ਇੱਕ ਕਤਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ, ਜਿਸ ਦਾ ਨਾਮ ਬਦਲ ਕੇ ਐਂਟੀ ਗੈਂਗਸਟਰ ਟਾਸਕ ਫੋਰਸ ਰੱਖਿਆ ਗਿਆ ਹੈ।
ਕਦੋ ਖ਼ਤਮ ਹੋਣਗੇ ਪੰਜਾਬ ਚੋ ਇਹ ਗੈਂਗਸਟਰ : ਪੰਜਾਬ 'ਚ ਵਿਦੇਸ਼ਾ ਤੋਂ ਹੁੰਦੀ ਫੰਡਿਗ ਅਤੇ ਗੈਂਗਸਟਰ ਕਲਚਰ ਪੰਜਾਬ ਲਈ ਵੱਡਾ ਖ਼ਤਰਾ ਹੈ। ਨਵੀਂ ਬਣੀ ਆਪ ਸਰਕਾਰ ਲੈ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਬਿਆਨ ਦੇ ਰਹੇ ਹਨ ਜਿੱਥੇ ਲਾਰੇਂਸ ਬਿਹਸਨੋਈ ਨੇ ਇਸਦੀ ਜਿੰਮੇਵਾਰੀ ਲਈ ਹੈ ਉੱਥੇ ਹੀ ਬੰਬੀਹਾ ਗਰੁੱਪ ਬਦਲਾ ਲੈਣ ਦੀ ਗੱਲ ਕਹਿ ਰਿਹਾ ਹੈ। ਪੰਜਾਬ ਦੀ ਅਮਨ ਸ਼ਾਂਤੀ ਲਈ ਇਹ ਆਉਣ ਵਾਲੇ ਕੁਝ ਦਿਨ ਚ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ। ਪੰਜਾਬ ਸਰਕਾਰ ਨੂੰ ਇਸ ਪ੍ਰਤੀ ਖ਼ਾਸ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ : ਪਹਿਲਾਂ ਮੁਹਾਲੀ ਬਲਾਸਟ ਹੁਣ ਮੂਸੇਵਾਲੇ ਦਾ ਕਤਲ.... ਫੇਲ੍ਹ ਸਾਬਿਤ ਹੋਈ ਪੰਜਾਬ ਪੁਲਿਸ !