ETV Bharat / state

ਸੁੱਚਾ ਸਿੰਘ ਜਵੰਦਾ ਕਿਵੇਂ ਬਣਿਆ ਸੁੱਚਾ ਸਿੰਘ ਸੂਰਮਾ, ਜਾਣੋ - Sucha Singh Surma

ਪੰਜਾਬੀ ਫ਼ਿਲਮਾਂ ਗੀਤਾਂ ਦੇ ਵਿੱਚ ਸੁੱਚਾ ਸਿੰਘ ਸੂਰਮਾ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਸੁੱਚਾ ਸਿੰਘ ਸੂਰਮਾ ਦੀਆਂ ਵਾਰਾਂ ਨੂੰ ਅਨੇਕ ਹੀ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਗਾ ਕੇ ਪ੍ਰਸਿੱਧੀ ਖੱਟੀ ਹੈ। ਜਿਨ੍ਹਾਂ ਵਿੱਚ ਪ੍ਰਸਿੱਧ ਗਾਇਕ ਸਵਰਗਵਾਸੀ ਕੁਲਦੀਪ ਮਾਣਕ ਮੁਹੰਮਦ ਸਦੀਕ ਅਤੇ ਕੁਲਵਿੰਦਰ ਬਿੱਲਾ ਨੇ ਵੀ ਆਪਣੇ ਗੀਤਾਂ ਦੇ ਵਿੱਚ ਸੁੱਚੇ ਸੂਰਮੇ ਦਾ ਜ਼ਿਕਰ ਕੀਤਾ ਹੈ। ਅੱਜ ਈਟੀਵੀ ਭਾਰਤ ਦੀ ਟੀਮ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਵਿਖੇ ਪਹੁੰਚੀ ਹੈ ਜੋ ਕਿ ਸੁੱਚਾ ਸਿੰਘ ਸੂਰਮਾ ਦਾ ਪਿੰਡ ਹੈ ਅਤੇ ਇੱਥੇ ਸੁੱਚਾ ਸਿੰਘ ਸੂਰਮੇ ਦੀ ਸਮਾਧ ਵੀ ਮੌਜੂਦ ਹੈ। ਇੱਥੇ ਹਰ ਸਾਲ ਭਾਦੋਂ ਦੀ ਦਸਮੀ ਨੂੰ ਮੇਲਾ ਭਰਦਾ ਹੈ ਅਤੇ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੁੰਦੇ ਹਨ।

ਫ਼ੋਟੋ
ਫ਼ੋਟੋ
author img

By

Published : Apr 26, 2021, 1:32 PM IST

ਮਾਨਸਾ: ਪੰਜਾਬੀ ਫ਼ਿਲਮਾਂ ਗੀਤਾਂ ਦੇ ਵਿੱਚ ਸੁੱਚਾ ਸਿੰਘ ਸੂਰਮਾ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਸੁੱਚਾ ਸਿੰਘ ਸੂਰਮਾ ਦੀਆਂ ਵਾਰਾਂ ਨੂੰ ਅਨੇਕ ਹੀ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਗਾ ਕੇ ਪ੍ਰਸਿੱਧੀ ਖੱਟੀ ਹੈ। ਜਿਨ੍ਹਾਂ ਵਿੱਚ ਪ੍ਰਸਿੱਧ ਗਾਇਕ ਸਵਰਗਵਾਸੀ ਕੁਲਦੀਪ ਮਾਣਕ ਮੁਹੰਮਦ ਸਦੀਕ ਅਤੇ ਕੁਲਵਿੰਦਰ ਬਿੱਲਾ ਨੇ ਵੀ ਆਪਣੇ ਗੀਤਾਂ ਦੇ ਵਿੱਚ ਸੁੱਚੇ ਸੂਰਮੇ ਦਾ ਜ਼ਿਕਰ ਕੀਤਾ ਹੈ। ਅੱਜ ਈਟੀਵੀ ਭਾਰਤ ਦੀ ਟੀਮ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਵਿਖੇ ਪਹੁੰਚੀ ਹੈ ਜੋ ਕਿ ਸੁੱਚਾ ਸਿੰਘ ਸੂਰਮਾ ਦਾ ਪਿੰਡ ਹੈ ਅਤੇ ਇੱਥੇ ਸੁੱਚਾ ਸਿੰਘ ਸੂਰਮੇ ਦੀ ਸਮਾਧ ਵੀ ਮੌਜੂਦ ਹੈ। ਇੱਥੇ ਹਰ ਸਾਲ ਭਾਦੋਂ ਦੀ ਦਸਮੀ ਨੂੰ ਮੇਲਾ ਭਰਦਾ ਹੈ ਅਤੇ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੁੰਦੇ ਹਨ।

ਵੇਖੋ ਵੀਡੀਓ

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸੁੱਚਾ ਸਿੰਘ ਸੂਰਮਾ ਦੀ ਕਹਾਣੀ ਨੂੰ ਗਾਇਕਾ ਨੇ ਕਿਸੇ ਹੋਰ ਤਰ੍ਹਾਂ ਪੇਸ਼ ਕੀਤਾ ਹੈ ਜਦੋਂ ਕਿ ਅਸਲ ਕਹਾਣੀ ਵਿੱਚ ਭਾਗ ਨੂੰ ਸੁੱਚਾ ਸਿੰਘ ਸੂਰਮੇ ਨੇ ਨਹੀਂ ਮਾਰਿਆ ਸੀ ਅਤੇ ਭਾਗ ਵਿਚੋਲਾ ਕਰੀਬ 40 ਕੁ ਸਾਲ ਪਹਿਲਾਂ ਸਵਰਗਵਾਸ ਹੋਇਆ ਹੈ ਆਓ ਤੁਹਾਨੂੰ ਵੀ ਅੱਜ ਸੁੱਚਾ ਸਿੰਘ ਸੂਰਮੇ ਦੀ ਅਸਲ ਕਹਾਣੀ ਬਾਰੇ ਚਾਨਣਾ ਪਾਉਂਦੇ ਹਾਂ।

ਕਦੋਂ ਤੇ ਕਿੱਥੇ ਹੋਇਆ ਸੀ ਜਨਮ ਸੁੱਚਾ ਸਿੰਘ ਦਾ

ਮਾਨਸਾ ਜ਼ਿਲ੍ਹੇ ਦੇ ਥਾਣਾ ਭੀਖੀ ਅਧੀਨ ਆਉਂਦੇ ਪਿੰਡ ਸਮਾਓਂ ਵਿਖੇ ਸੁੱਚਾ ਸਿੰਘ ਜਵੰਦਾ ਉਰਫ ਸੁੱਚਾ ਸਿੰਘ ਸੂਰਮਾ ਦਾ ਜਨਮ 1875 ਈਸਵੀ ਵਿੱਚ ਮੁਪਾਲ ਪੱਤੀ ਵਿਖੇ ਪਿਤਾ ਸੁੰਦਰ ਸਿੰਘ ਜਵੰਧੇ ਦੇ ਘਰ ਹੋਇਆ। ਸੁੱਚਾ ਸਿੰਘ ਅਤੇ ਨਰਾਇਣ ਸਿੰਘ ਉਰਫ ਨਰੈਣਾ ਦੋ ਭਰਾ ਸਨ। ਸੁੱਚਾ ਸਿੰਘ 3 ਸਾਲ ਛੋਟਾ ਸੀ।

ਸੁੱਚੇ ਦੀ ਕੁੱਕਰ ਸਿੰਘ ਨਾਲ ਦੋਸਤੀ

ਸੁੱਚੇ ਸਿੰਘ ਦੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਕੁੱਕਰ ਸਿੰਘ ਚਹਿਲ ਉਰਫ ਘੂਕਰ ਮੱਲ ਨਾਲ ਗੂੜ੍ਹੀ ਯਾਰੀ ਸੀ ਲਿਖਾਈ ਪੜ੍ਹਾਈ ਵੇਲੇ ਦੋਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਭਲਵਾਨੀ ਦਾ ਦਾਅ ਪੇਚ ਸਿੱਖਦੇ ਸਨ।

ਸੁੱਚੇ ਨੇ ਕਿਉਂ ਕੀਤਾ ਕੁੱਕਰ ਦਾ ਵਧ

ਨਰੈਣੇ ਨੇ ਕਿਸੇ ਕਾਰਨ ਆਪਣੀ ਪਹਿਲੀ ਘਰਵਾਲੀ ਛੱਡ ਦਿੱਤੀ ਤੇ ਪਿੰਡ ਰੋੜੀ ਤੋਂ ਬਲਵੀਰ ਕੌਰ ਬੀਰੂ ਨੂੰ ਕਰੇਵਾ ਕਰਕੇ ਲੈ ਆਇਆ ਬੀਰੋ ਮਾੜੀ ਚਰਿੱਤਰ ਦੀ ਸੀ ਕੁੱਕਰ ਨੇ ਉਸ ਦੀ ਭਰਜਾਈ ਉੱਤੇ ਮਾੜੀ ਨਿਗ੍ਹਾ ਰੱਖਣੀ ਸ਼ੁਰੂ ਕਰਦੀ ਅਤੇ ਸੁੱਚੇ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਲਈ ਫੌਜ ਵਿੱਚ ਭਰਤੀ ਕਰਵਾ ਦਿੱਤਾ। ਇਸ ਤੋਂ ਬਾਅਦ ਕੁੱਕਰ ਨੇ ਸੁੱਚੇ ਦੀ ਭਰਜਾਈ ਦੇ ਘਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਭਰਾ ਨਰੈਣੇ ਨੂੰ ਇਸ ਦੀ ਭਿਣਕ ਪੈ ਗਈ ਜਿਸ ਤੋਂ ਬਾਅਦ ਉਸ ਨੇ ਆਪਣੇ ਭਰਾ ਸੁੱਚੇ ਨੂੰ ਖ਼ਤ ਲਿਖ ਕੇ ਸੁੱਚਾ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਗੱਲ ਨੂੰ ਲੈ ਕੇ ਫ਼ੌਜ ਦੀ ਨੌਕਰੀ ਛੱਡ ਕੇ ਆ ਗਿਆ ਅਤੇ ਉਸ ਨੇ ਪਿੰਡ ਆ ਕੇ ਕੁੱਕਰ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਸੁੱਚਾ ਸਿੰਘ ਪਿੰਡ ਛੱਡ ਕੇ ਚਲਾ ਗਿਆ।

ਕਿਵੇਂ ਬਣਿਆ ਜਵੰਧੇ ਤੋਂ ਸੂਰਮਾ

ਕੁੱਕਰ ਦੇ ਵਧ ਮਗਰੋਂ ਸੁੱਚਾ ਸਿੰਘ ਸੂਰਮਾ ਇੱਥੋਂ ਸੁੱਚਾ ਸਿੰਘ ਸੂਰਮਾ ਹਰਿਆਣਾ ਦੇ ਪਿੰਡ ਬੀਗੜ ਵਿੱਚ ਚਲਾ ਗਿਆ ਇੱਥੇ ਰਹਿੰਦੇ ਸਮੇਂ ਸੁੱਚੇ ਨੇ 7 ਬੁੱਚੜ ਮਾਰ ਕੇ ਉਨ੍ਹਾਂ ਤੋਂ ਗਊਆਂ ਛੁਡਵਾਈਆਂ ਅਤੇ ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ-ਬੱਲੇ ਹੋ ਗਈ ਅਤੇ ਉਸ ਨੂੰ ਸੁੱਚੇ ਸਿੰਘ ਸੂਰਮੇ ਦਾ ਖਿਤਾਬ ਦੇ ਦਿੱਤਾ ਅਤੇ ਇਸ ਤਰ੍ਹਾਂ ਸੁੱਚੇ ਸਿੰਘ ਜਵੰਦੇ ਤੋਂ ਸੁੱਚਾ ਸਿੰਘ ਸੂਰਮਾ ਉਸ ਦੇ ਨਾਮ ਨਾਲ ਜੁੜ ਗਿਆ।

ਕਿਵੇਂ ਗਿਆ ਜੇਲ੍ਹ ਤੇ ਕਿਵੇਂ ਹੋਇਆ ਰਿਹਾਅ

ਇਸ ਤੋਂ ਬਾਅਦ ਸੁੱਚਾ ਸਿੰਘ ਸੰਗਰੂਰ ਨਜ਼ਦੀਕ ਸੰਗਤੀ ਵਾਲਾ ਪਿੰਡ ਵਿੱਚ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ ਅਤੇ ਉਹ ਦੋਸਤ ਗੱਦਾਰ ਨਿਕਲਿਆ ਉਸ ਨੇ ਸੁੱਚੇ ਨੂੰ ਪੁਲਿਸ ਨੂੰ ਫੜਾ ਦਿੱਤਾ ਅਤੇ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ। ਕਿਹਾ ਜਾਂਦਾ ਹੈ ਕਿ ਮਾਹਾਰਾਜਾ ਭੁਪਿੰਦਰ ਸਿੰਘ ਨੂੰ ਰਾਤ ਨੂੰ ਸੁਪਨੇ ਵਿੱਚ ਉਸ ਦੀ ਛਾਤੀ ਉੱਤੇ ਗਊਆਂ ਚੜ੍ਹਦੀਆਂ ਸਨ ਜਿਸ ਕਾਰਨ ਉਸ ਨੇ ਸੁੱਚਾ ਸਿੰਘ ਨੂੰ ਬਰੀ ਕਰ ਦਿੱਤਾ।

ਇਸ ਤੋਂ ਬਾਅਦ ਸੁੱਚਾ ਸਿੰਘ ਨੇ ਪਿੰਡ ਗਹਿਰੀ ਭਾਗੀ ਵਿਖੇ ਆਪਣੇ ਭਤੀਜੇ ਦੀ ਫਰਿਆਦ ਤੇ ਗੱਜਣ ਵੈਲੀ ਅਤੇ ਰਾਜ ਕੌਰ ਨੂੰ ਮਾਰ ਦਿੱਤਾ ਜਿਸ ਤੋਂ ਬਾਅਦ ਸੁੱਚਾ ਸਿੰਘ ਹਰਿਆਣਾ ਦੇ ਪਿੰਡ ਕਰਨੌਲੀ ਵਿੱਚ ਸਾਧੂ ਦਾ ਭੇਸ ਵਿੱਚ ਰਹਿਣ ਲੱਗਿਆ ਜਿੱਥੇ ਸੁੱਚਾ ਸਿੰਘ ਦੀ ਪੁਲਿਸ ਵੱਲੋਂ ਗੱਜਣ ਸਿੰਘ ਅਤੇ ਰਾਜ ਕੌਰ ਨੂੰ ਮਾਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਪਿੰਡ ਗਹਿਰੀ ਭਾਗੀ ਵਿਖੇ 1907-08 ਵਿੱਚ ਜੰਡ ਦੇ ਦਰੱਖਤ ਨਾਲ ਫਾਂਸੀ ਦੇ ਦਿੱਤੀ ਗਈ। ਸੁੱਚਾ ਸਿੰਘ ਸੂਰਮੇ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਗੀਤਾਂ ਅਤੇ ਫਿਲਮਾਂ ਦੇ ਰਾਹੀਂ ਦਿਖਾਏ ਜਾਂਦੇ ਨੇ ਅਤੇ ਸੁੱਚਾ ਸਿੰਘ ਸੂਰਮੇ ਦੇ ਪਿੰਡ ਵਿਚ ਭਾਦੋਂ ਦੀ ਦਸਵੀਂ ਦੇ ਦਿਨ ਵੱਡਾ ਮੇਲਾ ਲੱਗਦਾ ਹੈ ਜਿੱਥੇ ਦੂਰੋਂ ਦੂਰੋਂ ਸੰਗਤਾਂ ਸੁੱਚਾ ਸਿੰਘ ਦੀ ਸਮਾਧ ਤੇ ਆ ਕੇ ਨਤਮਸਤਕ ਹੁੰਦੀਆਂ ਹਨ।

ਪਿੰਡ ਸਮਾਓਂ ਦੇ ਵਸਨੀਕ ਹਰਮੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੁੱਚਾ ਸਿੰਘ ਸੂਰਮੇ ਦਾ ਪੂਰਾ ਇਤਿਹਾਸ ਵੀ ਲਿਖਿਆ ਜਾ ਰਿਹਾ ਹੈ ਅਤੇ ਉਹ ਹੋਰ ਵੀ ਇਸ ਸਬੰਧੀ ਪੜਤਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗਾਇਕਾਂ ਵੱਲੋਂ ਸੁੱਚਾ ਸਿੰਘ ਸੂਰਮੇ ਦੀ ਕਹਾਣੀ ਵਿਚ ਭਾਗ ਮੱਲ ਨੂੰ ਇਸ ਵਿਚ ਸੁੱਚਾ ਸਿੰਘ ਸੂਰਮੇ ਵੱਲੋਂ ਮਾਰਿਆ ਦਿਖਾਇਆ ਗਿਆ ਹੈ ਜਦੋਂਕਿ ਕੇ ਭਾਗ ਸਿੰਘ ਨੂੰ ਸੁੱਚਾ ਸਿੰਘ ਨੇ ਨਹੀਂ ਮਾਰਿਆ ਅਤੇ ਭਾਗ ਸਿੰਘ ਆਪਣੀ ਪੂਰੀ ਉਮਰ ਭੋਗ ਕੇ ਸਵਰਗਵਾਸ ਹੋਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.