ਮਾਨਸਾ: ਬਾਜ਼ਾਰਾਂ ਵਿੱਚ ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਰੌਣਕਾਂ ਹੀ ਰੌਣਕਾਂ ਨਜ਼ਰ ਆ ਰਹੀਆਂ ਹਨ। ਹਰ ਪਾਸੇ ਔਰਤਾਂ ਮਹਿੰਦੀ ਲਗਵਾਉਂਦੀਆਂ ਨਜ਼ਰ ਆਈਆਂ। ਕਈ ਬਿਊਟੀ ਪਾਰਲਰਾਂ ਉੱਤੇ ਬੈਠ ਕੇ ਸੱਜ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰਵਾ ਚੌਥ ਦੇ ਵਰਤ ਦੀ ਉਡੀਕ ਮਹੀਨਾ ਪਹਿਲਾਂ ਰਹਿੰਦੀ ਹੈ। ਔਰਤਾਂ ਨੂੰ ਇਸ ਵਰਤ ਦੇ ਮੌਕੇ ਨਵੇਂ ਸੂਟ ਖ਼ਰੀਦਣ ਅਤੇ ਮਹਿੰਦੀ ਲੱਗਵਾ ਕੇ ਸਜਣ ਦਾ ਇੱਕ ਬਹੁਤ ਵਧੀਆ ਤਿਹਾਰ ਸਪੈਸ਼ਲ ਔਰਤਾਂ ਦੇ ਲਈ ਹੁੰਦਾ ਹੈ।
ਕਿਸੇ ਦਾ ਪਹਿਲਾਂ ਤੇ ਕਿਸੇ ਚੌਥਾਂ ਵਰਤ: ਮਹਿੰਦੀ ਲਗਵਾਉਣ ਆਈਆਂ ਔਰਤਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ ਅਤੇ ਇਸ ਵਰਤ ਦੀ ਉਨ੍ਹਾਂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ। ਇਸ ਦੇ ਤਹਿਤ ਅੱਜ ਬਾਜ਼ਾਰਾਂ ਵਿੱਚ ਹਰ ਪਾਸੇ ਔਰਤਾਂ ਮਹਿੰਦੀ ਲਗਵਾ ਰਹੀਆਂ ਹਨ। ਉੱਥੇ ਹੀ, ਪਹਿਲਾ ਵਰਤ ਰੱਖਣ ਵਾਲੀਆਂ ਲੜਕੀਆਂ ਵੀ ਕਾਫੀ ਉਤਸ਼ਾਹਿਤ ਹਨ। ਮਹਿੰਦੀ ਲਗਵਾਉਣ ਆਈਆਂ ਔਰਤਾਂ ਦਾ ਕਹਿਣਾ ਹੈ ਕਿ ਇਹ ਵਰਤ ਸਾਰੀਆਂ ਵਿਆਹੁਤਾ ਲਈ ਜ਼ਰੂਰੀ ਹੁੰਦਾ ਹੈ। ਕਿਸੇ ਦਾ ਚੌਥਾਂ ਤੇ ਕਿਸੇ ਦਾ ਤਾਂ 23 ਵਾਂ ਕਰਵਾ ਚੌਥ ਦਾ ਵਰਤ ਹੈ।
ਮਹਿੰਦੀ ਲਗਵਾਉਣ ਆਈ ਇੱਕ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੈ ਜਿਸ ਲਈ ਅੱਜ ਉਹ ਆਪਣੇ ਆਪ ਨੂੰ ਸਜਾ ਰਹੀਆਂ ਹਨ ਅਤੇ ਕਰਵਾ ਚੌਥ ਦੇ ਵਰਤ ਮੌਕੇ ਉਹ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਰਹੀਆਂ ਹਨ, ਜਿਸ ਲਈ ਉਹ ਕਾਫੀ ਖੁਸ਼ੀ ਹੈ।
ਕਰਵਾ ਚੌਥ ਇੱਕ ਹਿੰਦੂ ਤਿਉਹਾਰ ਹੈ, ਜੋ ਖਾਸ ਕਰਕੇ ਵਿਆਹੁਤਾ ਔਰਤਾਂ ਵਲੋਂ ਮਨਾਇਆ ਜਾਂਦਾ ਹੈ। ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਇਸ ਸਾਲ ਕਰਵਾ ਚੌਥ ਦਾ ਨਿਰਜਲਾ ਵਰਤ 01 ਨਵੰਬਰ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦਾ ਤਿਉਹਾਰ ਚੰਦਰਮਾ ਦੇ ਦਰਸ਼ਨ ਨਾਲ ਸ਼ੁਰੂ ਹੁੰਦਾ ਹੈ। ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਨ ਦੇਖ ਕੇ ਪ੍ਰਾਰਥਨਾ ਕਰਦੇ ਹੋਏ ਪਤੀ ਹੱਥੋ ਪਾਣੀ ਪੀ ਕੇ ਵਰਤ ਖੋਲ੍ਹਦੀਆਂ ਹਨ।