ETV Bharat / state

ਕਾਰਗਿਲ ਦਿਵਸ : ਚੋਟੀ 'ਤੇ ਤਿਰੰਗਾ ਚੜ੍ਹਾਉਣ ਵਾਲੇ ਕਾਰਗਿਲ ਦੇ ਮਹਾਨ ਸ਼ਹੀਦ ਨੂੰ ਸਿੱਜਦਾ - ਪੋਸਟਿੰਗ ਪਠਾਨਕੋਟ

ਇਸ ਯੁੱਧ ਵਿੱਚ ਤਿਰੰਗਾ ਲਹਿਰਾ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੇ ਵਿੱਚ ਰਸ਼ਵਿੰਦਰ ਸਿੰਘ ਦਾ ਨਾਮ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਕਾਰਗਿਲ ਦਿਵਸ ਮੌਕੇ ਈ.ਟੀ.ਵੀ ਭਾਰਤ ਦੀ ਟੀਮ ਮਾਨਸਾ ਜ਼ਿਲ੍ਹੇ ਦੇ ਪਿੰਡ ਘੁਰਕਣੀ ਦੇ ਵਿੱਚ ਪਹੁੰਚੀ, ਜਿਥੇ ਸ਼ਹੀਦ ਰਸ਼ਵਿੰਦਰ ਸਿੰਘ ਦੇ ਮਾਤਾ ਪਿਤਾ ਦੇ ਨਾਲ ਉਨ੍ਹਾਂ ਦੇ ਜੀਵਨ ਤੋਂ ਲੈ ਕੇ ਸ਼ਹਾਦਤ ਜਾਣਕਾਰੀ ਹਾਸਲ ਕੀਤੀ ਗਈ।

ਕਾਰਗਿਲ ਦਿਵਸ
ਕਾਰਗਿਲ ਦਿਵਸ
author img

By

Published : Jul 25, 2021, 5:40 PM IST

ਮਾਨਸਾ : ਭਾਰਤ-ਪਾਕਿਸਤਾਨ ਵਿਚਕਾਰ ਹੋਈ ਕਾਰਗਿਲ ਦੀ ਲੜਾਈ ਦੇ ਵਿੱਚ ਭਾਰਤ ਦੇ ਸੈਂਕੜੇ ਹੀ ਨੌਜਵਾਨ ਸੈਨਿਕਾਂ ਨੇ ਸ਼ਹਾਦਤ ਦੇ ਕੇ ਆਪਣੇ ਦੇਸ਼ ਦੀ ਲਾਜ ਰੱਖੀ ਅਤੇ ਤਿਰੰਗੇ ਨੂੰ ਬੁਲੰਦ ਰੱਖਿਆ। ਇਨ੍ਹਾਂ ਨੌਜਵਾਨਾਂ ਦੇ ਵਿੱਚ ਸ਼ਹਾਦਤ ਦੇਣ ਵਾਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਘੁਰਕਣੀ ਦੇ ਨੌਜਵਾਨ ਰਸ਼ਵਿੰਦਰ ਸਿੰਘ ਵੀ ਮੌਜੂਦ ਸਨ। ਜਿਨ੍ਹਾਂ ਨੇ ਕਾਰਗਿਲ ਦੀ ਲੜਾਈ ਦੌਰਾਨ ਜਿਥੇ ਆਪਣੇ ਦੇਸ਼ ਝੰਡਾਂ ਚੋਟੀ ਉੱਤੇ ਲਹਿਰਾ ਕੇ ਮਾਣ ਵਧਾਇਆ।

ਇਸ ਯੁੱਧ ਵਿੱਚ ਤਿਰੰਗਾ ਲਹਿਰਾ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੇ ਵਿੱਚ ਰਸ਼ਵਿੰਦਰ ਸਿੰਘ ਦਾ ਨਾਮ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਕਾਰਗਿਲ ਦਿਵਸ ਮੌਕੇ ਈ.ਟੀ.ਵੀ ਭਾਰਤ ਦੀ ਟੀਮ ਮਾਨਸਾ ਜ਼ਿਲ੍ਹੇ ਦੇ ਪਿੰਡ ਘੁਰਕਣੀ ਦੇ ਵਿਚ ਪਹੁੰਚੀ ਜਿਥੇ ਸ਼ਹੀਦ ਰਸ਼ਵਿੰਦਰ ਸਿੰਘ ਦੇ ਮਾਤਾ ਪਿਤਾ ਦੇ ਨਾਲ ਉਨ੍ਹਾਂ ਦੇ ਜੀਵਨ ਤੋਂ ਲੈ ਕੇ ਸ਼ਹਾਦਤ ਜਾਣਕਾਰੀ ਹਾਸਲ ਕੀਤੀ ਗਈ।

ਸ਼ਹੀਦ ਰਸ਼ਵਿੰਦਰ ਸਿੰਘ ਦਾ ਬਚਪਨ

ਸ਼ਹੀਦ ਰਸ਼ਵਿੰਦਰ ਸਿੰਘ ਦਾ ਬਚਪਣ
ਸ਼ਹੀਦ ਰਸ਼ਵਿੰਦਰ ਸਿੰਘ ਦਾ ਬਚਪਣ

ਕਾਰਗਿਲ ਯੁੱਧ ਦੇ ਸ਼ਹੀਦ ਰਸ਼ਵਿੰਦਰ ਸਿੰਘ ਦੀ ਮਾਤਾ ਅਮਰ ਕੌਰ ਨੇ ਦੱਸਿਆ ਕਿ ਸ਼ਹੀਦ ਰਸ਼ਵਿੰਦਰ ਸਿੰਘ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਬਹਿਣੀ ਵਾਲ ਵਿਖੇ ਹੋਇਆ। ਉਸ ਤੋਂ ਬਾਅਦ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਘੁਰਕਣੀ ਦੇ ਸਕੂਲ ਤੋਂ ਪੰਜਵੀਂ ਤੱਕ ਅਤੇ ਅੱਠਵੀਂ ਦੀ ਪੜ੍ਹਾਈ ਝੁਨੀਰ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਦਸਵੀਂ ਦੀ ਪੜ੍ਹਾਈ ਉਨ੍ਹਾਂ ਨੇ ਆਪਣੀ ਭੂਆ ਕੋਲ ਮੌੜ ਵਿਖੇ ਪ੍ਰਾਪਤ ਕੀਤੀ। ਰਸ਼ਵਿੰਦਰ ਸਿੰਘ ਬਚਪਨ ਦੇ ਵਿੱਚ ਬਹੁਤ ਹੀ ਮਿਲਾਪੜੇ ਸੁਭਾਅ ਦਾ ਅਤੇ ਸ਼ਰਾਰਤੀ ਬੱਚਾ ਸੀ ਅਤੇ ਹਰ ਸਮੇਂ ਉਹ ਮਖੌਲਾਂ ਕਰਦਾ ਰਹਿੰਦਾ ਸੀ।

ਸ਼ਹੀਦ ਰਸ਼ਵਿੰਦਰ ਸਿੰਘ ਦਾ ਫੌਜ ਦਾ ਸਫ਼ਰ

ਸ਼ਹੀਦ ਰਸ਼ਵਿੰਦਰ ਸਿੰਘ ਦਾ ਫੌਜ ਦਾ ਸਫ਼ਰ
ਸ਼ਹੀਦ ਰਸ਼ਵਿੰਦਰ ਸਿੰਘ ਦਾ ਫੌਜ ਦਾ ਸਫ਼ਰ

ਸ਼ਹੀਦ ਰਸ਼ਵਿੰਦਰ ਸਿੰਘ ਪਤਲੇ ਸਰੀਰ ਦਾ ਨੌਜਵਾਨ ਸੀ ਅਤੇ ਉਸ ਨੂੰ ਖੇਡਾਂ ਵਿੱਚ ਕਾਫੀ ਦਿਲਚਸਪੀ ਸੀ। ਜਿਸ ਦੇ ਚੱਲਦਿਆਂ ਪਿੰਡ ਦੇ ਨੌਜਵਾਨਾਂ ਨੇ ਉਸ ਨੂੰ ਫੌਜ ਵਿੱਚ ਭਰਤੀ ਹੋਣ ਦੀ ਸਲਾਹ ਦਿੱਤੀ ਅਤੇ ਉਹ ਪਹਿਲੀ ਹੀ ਭਰਤੀ 'ਤੇ ਪਹਿਲੇ ਨੰਬਰ ਦੀ ਰੇਸ ਲਾ ਕੇ ਰਾਮਗੜ੍ਹ ਰਾਂਚੀ ਦੇ ਵਿੱਚ ਉਹ ਫੌਜ ਦੇ ਵਿੱਚ ਭਰਤੀ ਹੋ ਗਏ ਅਤੇ ਉਸ ਤੋਂ ਬਾਅਦ ਉਸ ਨੇ ਟ੍ਰੇਨਿੰਗ ਲਈ ਅਤੇ ਉਸ ਦੀ ਪੋਸਟਿੰਗ ਕਾਨਪੁਰ ਤੇ ਉਸ ਤੋਂ ਬਾਅਦ ਉਸ ਦੀ ਪੋਸਟਿੰਗ ਪਠਾਨਕੋਟ ਹੋਈ।

ਸ਼ਹੀਦ ਰਸ਼ਵਿੰਦਰ ਸਿੰਘ ਦੀ ਸ਼ਹੀਦੀ

ਕਾਰਗਿਲ ਦੇ ਯੁੱਧ ਤੋਂ ਪਹਿਲਾਂ ਚਾਰ ਮਈ ਨੂੰ ਉਹ ਦੋ ਮਹੀਨੇ ਦੀ ਛੁੱਟੀ ਕੱਟ ਕੇ ਪਿੰਡੋਂ ਵਾਪਿਸ ਪਠਾਨਕੋਟ ਡਿਊਟੀ 'ਤੇ ਗਿਆ ਅਤੇ ਉਸ ਤੋਂ ਬਾਅਦ ਉਸਦੀ ਪਰਿਵਾਰ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਅਤੇ ਪਠਾਨਕੋਟ ਤੋਂ ਹੀ ਸਿੱਧੇ ਉਨ੍ਹਾਂ ਨੂੰ ਕਾਰਗਿਲ ਦੀ ਲੜਾਈ ਦੇ 'ਚ ਉਤਾਰਿਆ ਗਿਆ। ਜਿਥੇ ਸ਼ਹੀਦ ਰਸ਼ਵਿੰਦਰ ਸਿੰਘ ਵੱਲੋਂ ਬਹਾਦਰੀ ਦੇ ਨਾਲ ਲੜਦਿਆਂ ਹੋਇਆਂ ਕਾਰਗਿਲ ਦੇ ਯੁੱਧ ਦੇ ਵਿੱਚ ਭਾਰਤ ਦਾ ਤਿਰੰਗਾ ਚੋਟੀ ਉੱਤੇ ਲਹਿਰਾਇਆ ਅਤੇ ਵਾਪਸ ਪਰਤਦੇ ਸਮੇਂ ਘੁਸਪੈਠੀਆਂ ਵੱਲੋਂ ਉਨ੍ਹਾਂ ਦੇ ਸਿਰ ਵਿੱਚ ਗੋਲੀ ਦਾਗੀ ਗਈ, ਜਿਸ ਤੋਂ ਬਾਅਦ ਰਸ਼ਵਿੰਦਰ ਸਿੰਘ ਸ਼ਹੀਦ ਹੋ ਗਏ।

ਸ਼ਹੀਦ ਰਸ਼ਵਿੰਦਰ ਸਿੰਘ ਅੱਜ ਦਿਲਾਂ 'ਚ ਜਿਉਂਦੇ

ਚੋਟੀ 'ਤੇ ਤਿਰੰਗਾ ਚੜਾਉਣ ਵਾਲੇ ਕਾਰਗਿਲ ਦੇ ਮਹਾਨ ਸ਼ਹੀਦ

ਸ਼ਹੀਦ ਪੁਸ਼ਵਿੰਦਰ ਸਿੰਘ ਦੇ ਪਿਤਾ ਹਰਚਰਨ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦਾ ਬੇਟਾ ਬਚਪਨ ਤੋਂ ਹੀ ਪੜ੍ਹਾਈ ਦੇ ਵਿੱਚ ਚੰਗਾ ਹੁਸ਼ਿਆਰ ਸੀ ਅਤੇ ਉਸ ਨੂੰ ਫੌਜ ਵਿੱਚ ਭਰਤੀ ਹੋਣ ਦਾ ਵੀ ਜਜ਼ਬਾ ਸੀ। ਜਿਸ ਦੇ ਚਲਦਿਆਂ ਉਹ ਰਾਮਗੜ੍ਹ ਰਾਂਚੀ ਦੇ ਵਿੱਚ ਭਰਤੀ ਹੋਇਆ। ਉਸ ਤੋਂ ਬਾਅਦ ਕਾਨਪੁਰ ਅਤੇ ਪਠਾਨਕੋਟ ਡਿਊਟੀ ਕਰਦੇ ਹੋਏ ਕਾਰਗਿਲ ਦੀ ਲੜਾਈ ਦੇ ਵਿੱਚ ਜਾ ਕੇ ਸ਼ਹੀਦ ਹੋ ਗਏ ਅਤੇ ਉਸ ਨੇ ਕਾਰਗਿਲ ਦੀ ਲੜਾਈ ਦੌਰਾਨ ਉੱਚੀ ਚੋਟੀ ਉੱਤੇ ਤਿਰੰਗਾ ਚੜ੍ਹਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਅਤੇ ਖ਼ੁਦ ਸ਼ਹਾਦਤ ਦਾ ਜਾਮ ਪੀ ਗਏ।

ਇਹ ਵੀ ਪੜ੍ਹੋ :ਕਾਰਗਿਲ ਦਿਵਸ : ਕਾਰਗਿਲ ਦੇ ਮਹਾਨ ਸ਼ਹੀਦ ਰਸ਼ਪਿੰਦਰ ਸਿੰਘ 'ਤੇ ਪਰਿਵਾਰ ਨੂੰ ਅੱਜ ਵੀ ਫਕਰ

ਉਨ੍ਹਾਂ ਦੱਸਿਆ ਕਿ ਉਸ ਸਮੇਂ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਉਨ੍ਹਾਂ ਦੇ ਘਰ ਆ ਕੇ ਦੱਸਿਆ ਗਿਆ ਸੀ ਕਿ ਰਸ਼ਵਿੰਦਰ ਸਿੰਘ ਦੇ ਸੱਟ ਲੱਗੀ ਹੈ ਅਤੇ ਫ਼ੌਜ ਦੇ ਕਰਮਚਾਰੀ ਉਸ ਨੂੰ ਲੈ ਕੇ ਆ ਰਹੇ ਨੇ ਪਰ ਉਹ ਖੁਦ ਉਸ ਸਮੇਂ ਹੀ ਸਮਝ ਗਏ ਸੀ ਕਿ ਸ਼ਾਇਦ ਰਸ਼ਵਿੰਦਰ ਸਿੰਘ ਇਸ ਦੁਨੀਆਂ ਉੱਤੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਅੱਜ ਵੀ ਰਸ਼ਵਿੰਦਰ ਸਿੰਘ ਦੀ ਸ਼ਹਾਦਤ ਉੱਤੇ ਉਨ੍ਹਾਂ ਨੂੰ ਮਾਣ ਹੈ ਅਤੇ ਹਰ ਜਗ੍ਹਾ ਉਨ੍ਹਾਂ ਨੂੰ ਰਸ਼ਵਿੰਦਰ ਦੇ ਨਾਮ ਉੱਤੇ ਮਾਣ ਸਤਿਕਾਰ ਮਿਲਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.