ਮਾਨਸਾ: ਪੁੱਤ ਦੀ ਚਾਅ ’ਚ ਮਾਪੇ ਦਰ-ਦਰ ਜਾ ਕੇ ਮੱਥਾ ਟੇਕਦੇ ਹਨ, ਉਸਨੂੰ ਲਾਡਾਂ ਨਾਲ ਪਾਲਦੇ ਹਨ। ਨਾਲ ਹੀ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਪੁੱਤ ਬੁਢਾਪੇ ’ਚ ਸਹਾਰਾ ਬਣੇਗਾ। ਪਰ ਪੁੱਤ ਕਦੋਂ ਕਪੁੱਤ ਨਿਕਲ ਜਾਵੇ ਇਸ ਬਾਰੇ ਮਾਪਿਆਂ ਨੂੰ ਪਤਾ ਨਹੀਂ ਹੁੰਦਾ। ਕਈ ਵਾਰ ਕੁਝ ਮਾਪਿਆਂ ਦੇ ਪੁੱਤ ਨੂੰ ਲੈ ਕੇ ਸੁਪਨੇ ਸਿਰਫ ਸੁਪਨੇ ਹੀ ਰਹਿ ਜਾਂਦੇ ਹਨ। ਅਜਿਹਾ ਹੀ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁੱਤ ਨੇ ਬੇਰਹਿਮੀ ਨਾਲ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਪਿਤਾ ਵੱਲੋਂ ਵੰਡੀ ਗਈ ਜਾਇਦਾਦ ਵਿੱਚੋਂ ਵੱਧ ਹਿੱਸਾ ਮੰਗ ਰਹੇ ਇੱਕ ਪੁੱਤ ਨੇ ਕਿਰਪਾਨ ਨਾਲ ਸੁੱਤੇ ਪਏ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਦੱਸ ਦਈਏ ਕਿ ਪਿਓ ’ਤੇ ਕਈ ਵਾਰ ਕੀਤੇ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਪੁੱਤ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਭੇਜੀ ਗਈ ਹੈ।
ਦੱਸ ਦਈਏ ਕਿ ਲਿੰਕ ਰੋਡ ਸਥਿਤ ਇੱਕ ਦੁਕਾਨਦਾਰ ਅਮਰਜੀਤ ਸਿੰਘ ਵੱਲੋਂ ਜਾਇਦਾਦ ਵਿੱਚ ਹੋਰ ਹਿੱਸੇ ਦੀ ਮੰਗ ਨੂੰ ਲੈ ਕੇ ਘਰੇ ਕਲੇਸ਼ ਕੀਤਾ ਗਿਆ। ਜਿਸ ਨੇ ਤਲਵਾਰ ਲੈ ਕੇ ਆਪਣੇ ਸੁੱਤੇ ਪਏ ਪਿਓ ਹਰਨੇਕ ਸਿੰਘ ’ਤੇ ਕਈ ਵਾਰ ਕਰਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ। ਜਿਸ ਕਾਰਨ ਉਸਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਮਾਮਲੇ ਸਬੰਧੀ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਜਾਇਦਾਦ ਵਿੱਚੋਂ ਆਪਣੇ ਪਿਓ ਤੋਂ ਹੋਰ ਹਿੱਸੇ ਦੀ ਮੰਗ ਕਰ ਰਿਹਾ ਸੀ, ਪਰ ਪਿਤਾ ਵੱਲੋਂ ਹੋਰ ਜਾਇਦਾਦ ਨਾ ਦੇਣ ਕਾਰਨ ਉਸਨੇ ਗੁੱਸੇ ’ਚ ਆਪਣੇ ਪਿਓ ਦਾ ਕਤਲ ਕਰ ਦਿੱਤਾ। ਫਿਲਹਾਲ ਉਨ੍ਹਾਂ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।